ਗੁਰਦੁਆਰਾ ਕਮੇਟੀ ਦੇ ਪ੍ਰਧਾਨ ਨਾਹਰ ਸਿੰਘ ਨੇ ਬਾਬੇ ਵੱਲੋਂ ਇਕੱਠੀ ਕੀਤੀ ਰਕਮ ਬਾਰੇ ਕੀਤਾ ਵੱਡਾ ਖੁਲਾਸਾ
Wednesday, Jan 13, 2021 - 12:54 PM (IST)
ਸੰਦੌੜ (ਰਿਖੀ): ਗੁਰਦੁਆਰਾ ਭਗਤ ਸ੍ਰੀ ਰਵਿਦਾਸ ਜੀ ਪਿੰਡ ਕੁਠਾਲਾ ਵਿਖੇ ਬਾਬਾ ਗੁਰਮੇਲ ਸਿੰਘ ਵੱਲੋਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠਾਂ ਦੀ ਲੜੀ ਦੇ ਨਾਮ ਤੇ ਸੈਂਕੜੇ ਲੋਕਾਂ ਤੋਂ ਪੈਸੇ ਦਸ ਗੁਣਾ ਕਰਕੇ ਮੋੜਨ ਦਾ ਦਾਅਵਾ ਕਰਨ ਉਪਰੰਤ ਰੂਹਪੋਸ਼ ਹੋਣ ਦਾ ਮਾਮਲਾ ਨਵਾਂ ਮੋੜ ਲੈਂਦਾ ਨਜ਼ਰ ਆ ਰਿਹਾ ਹੈ। ਕਿਸੇ ਸਮੇਂ ਨਹੂੰ ਮਾਸ ਦਾ ਰਿਸ਼ਤਾ ਰੱਖਣ ਵਾਲੇ ਕਈ ਕਮੇਟੀ ਮੈਂਬਰ ਅਤੇ ਗ੍ਰੰਥੀ ਬਾਬਾ ਗੁਰਮੇਲ ਸਿੰਘ ਹੁਣ ਇੱਕ ਦੂਸਰੇ ਤੇ ਇਲਜ਼ਾਮ ਲਗਾਉਂਦੇ ਹੋਏ ਦਿਖਾਈ ਦੇ ਰਹੇ ਹਨ। ਗੁਰਦੁਆਰਾ ਕਮੇਟੀ ਦੇ ਪ੍ਰਧਾਨ ਨਾਹਰ ਸਿੰਘ ਵੱਲੋਂ ਮਾਮਲੇ ਦਾ ਰੌਲਾ ਪੈਣ ਉਪਰੰਤ ਇਕੱਠੀ ਕੀਤੀ ਗਈ। ਰਕਮ ਬਾਰੇ ਲਗਾਈਆਂ ਜਾ ਰਹੀਆਂ ਕਿਆਸਰਾਈਆਂ ਨੂੰ ਰੱਦ ਕਰਦੇ ਹੋਏ ਅੰਕੜਿਆਂ ਸਮੇਤ ਰਕਮ ਬਾਰੇ ਆਪਣੇ ਵਲੋਂ ਸਥਿਤੀ ਸਪੱਸ਼ਟ ਕਰ ਦਿੱਤੀ ਜਾਪ ਰਹੀ ਹੈ।
ਇਹ ਵੀ ਪੜ੍ਹੋ: ਭਿਆਨਕ ਸੜਕ ਹਾਦਸੇ ’ਚ ਨੌਜਵਾਨ ਨੂੰ ਮਿਲੀ ਦਰਦਨਾਕ ਮੌਤ, ਧੜ ਨਾਲੋਂ ਵੱਖ ਹੋਇਆ ਸਿਰ
ਉਨ੍ਹਾਂ ਵੱਲੋਂ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ, ਆਈ ਜੀ ਪੰਜਾਬ ਪੁਲਸ ਬਠਿੰਡਾ, ਆਈ.ਜੀ. ਪੰਜਾਬ ਪੁਲਸ ਪਟਿਆਲਾ, ਇਨਕਮ ਟੈਕਸ ਕਮਿਸ਼ਨਰ ਪੰਜਾਬ, ਮਾਣਯੋਗ ਡੀ.ਜੀ.ਪੀ. ਪੰਜਾਬ ਅਤੇ ਡਿਪਟੀ ਕਮਿਸ਼ਨਰ ਸੰਗਰੂਰ ਨੂੰ ਦਰਖ਼ਾਸਤ ਦੀ ਕਾਪੀ ਭੇਜੀ ਗਈ, ਜਿਸ ਵਿਚ ਉਨ੍ਹਾਂ ਨੇ ਹੁਣ ਤਕ ਕਿੰਨਾ ਪੈਸਾ ਇਕੱਠਾ ਕੀਤਾ, ਉਸ ਬਾਰੇ ਜਾਣਕਾਰੀ ਦਿੱਤੀ ਹੈ। ਅਤੇ ਪ੍ਰਧਾਨ ਨਾਹਰ ਸਿੰਘ ਵੱਲੋਂ ਇਸ ਦਰਖਾਸਤ ਵਿੱਚ ਨੂੰ ਹੋਰ ਵਿਅਕਤੀਆਂ ਦੇ ਨਾਮ ਇਸ ਧੋਖਾ ਧੜੀ ’ਚ ਗ੍ਰੰਥੀ ਗੁਰਮੇਲ ਸਿੰਘ ਨਾਲ ਹਿੱਸੇਦਾਰ ਹੋਣ ਬਾਰੇ ਵੀ ਲਿਖਿਆ ਗਿਆ ਹੈ ਜੋ ਸ਼ੇਰਪੁਰ, ਰੰਗੀਆਂ, ਗੋਬਿੰਦਪੁਰਾ ਅਤੇ ਕੁਠਾਲਾ ਦੇ ਵਾਸੀ ਦੱਸੇ ਗਏ ਹਨ।
ਇਹ ਵੀ ਪੜ੍ਹੋ: ਘਰੇਲੂ ਕਲੇਸ਼ ਦੇ ਚੱਲਦਿਆਂ ਨੂੰਹ ਨੇ ਤੇਜ਼ਧਾਰ ਹਥਿਆਰਾਂ ਨਾਲ ਵੱਢਿਆ ਸਹੁਰਾ
ਪ੍ਰਧਾਨ ਵੱਲੋਂ ਚਿੱਠੀ ਵਿੱਚ ਲਿਖਿਆ ਗਿਆ ਹੈ ਕਿ ਇਸ ਸਕੀਮ ਤਹਿਤ ਬਾਬੇ ਵੱਲੋਂ ਅਖੰਡ ਪਾਠਾਂ ਦੀ ਜੋ ਭੇਟਾ 3000 ਲਈ ਜਾਂਦੀ ਸੀ ਉਸ ਵਿੱਚ ਜਿਸ ਵਿੱਚ 6200 ਵਿਅਕਤੀਆਂ ਨੇ ਭੇਟਾ ਜਮ੍ਹਾ ਕਰਾਈ ਜੋ ਸਕੀਮ 30000 ਵਾਲੀ ਭੇਟਾਂ ਦੀ ਸੀ। ਉਸ ਵਿੱਚ 1250 ਵਿਅਕਤੀਆਂ ਨੇ ਭੇਟਾ ਜਮ੍ਹਾ ਕਰਾਈ ਅਤੇ ਜੋ ਸਕੀਮ 3 ਲੱਖ ਵਾਲੀ ਸੀ ਉਸ ਵਿੱਚ 150 ਵਿਅਕਤੀਆਂ ਨੇ ਭੇਟਾ ਜਮ੍ਹਾਂ ਕਰਾਈ ਸੀ ਉਨ੍ਹਾਂ ਦੱਸਿਆ ਕਿ ਇਸਦੀ ਕੁੱਲ ਰਕਮ 1 ਅਰਬ 1 ਕਰੋੜ 10 ਲੱਖ 1 ਹਜ਼ਾਰ ਬਣਦੀ ਹੈ। ਜ਼ਿਕਰਯੋਗ ਹੈ ਕਿ ਹੁਣ ਤੱਕ ਇਸ ਮਾਮਲੇ ਵਿੱਚ 42-43 ਕਰੋੜ ਰੁਪਏ ਇਕੱਠੇ ਕਰਨ ਦੀਆਂ ਕਿਆਸਰਾਈਆਂ ਹੀ ਲਗਾਈਆਂ ਜਾ ਰਹੀਆਂ ਸਨ।
ਇਹ ਵੀ ਪੜ੍ਹੋ: ਦੁਖਦਾਇਕ ਖ਼ਬਰ: ਕਿਸਾਨੀ ਸੰਘਰਸ਼ ’ਚੋਂ ਵਾਪਸ ਪਰਤੇ 26 ਸਾਲਾ ਨੌਜਵਾਨ ਦੀ ਮੌਤ