ਵਿਆਹਾਂ ਦੇ ਸੀਜ਼ਨ ''ਚ ਲਾੜਿਆਂ ਨੂੰ ਨਹੀਂ ਮਿਲ ਰਹੀਆਂ ਘੋੜੀਆਂ, ਕਈ ਮਹੀਨੇ ਪਹਿਲਾਂ ਹੀ ਹੋ ਜਾਂਦੀ ਹੈ ਬੁਕਿੰਗ
Thursday, Dec 07, 2023 - 02:44 PM (IST)
ਲੁਧਿਆਣਾ- ਅੱਜ-ਕੱਲ ਵਿਆਹਾਂ ਦਾ ਸੀਜ਼ਨ ਸਿਖ਼ਰਾਂ 'ਤੇ ਚੱਲ ਰਿਹਾ ਹੈ। ਵਿਆਹਾਂ ਦੇ ਸੀਜ਼ਨ 'ਚ ਬਾਰਾਤ ਲਈ ਘੋੜੀਆਂ ਦੀ ਮੰਗ ਇੰਨੀ ਜ਼ਿਆਦਾ ਵਧ ਗਈ ਹੈ ਕਿ ਇਸ ਮੰਗ ਨੂੰ ਪੂਰਾ ਕਰਨਾ ਮੁਸ਼ਕਲ ਹੋ ਰਿਹਾ ਹੈ।
ਬਹੁਤ ਸਾਰੇ ਲਾੜਿਆਂ ਨੂੰ ਬਾਰਾਤ 'ਚ ਲਿਜਾਣ ਲਈ ਘੋੜੀ ਨਹੀਂ ਮਿਲ ਰਹੀ, ਜੇਕਰ ਮਿਲ ਵੀ ਰਹੀ ਹੈ ਤਾਂ ਬਹੁਤ ਲੰਬੀ ਵੇਟਿੰਗ ਲਿਸਟ ਹੈ। ਇਸ ਕੰਮ ਦੇ ਜਾਣਕਾਰ ਕਹਿ ਰਹੇ ਹਨ ਕਿ ਘੋੜੀਆਂ ਦੀ ਬੁਕਿੰਗ 6 ਮਹੀਨੇ ਪਹਿਲਾਂ ਹੀ ਸ਼ੁਰੂ ਹੋ ਜਾਂਦੀ ਹੈ ਤੇ ਇਸ ਸਮੇਂ ਆ ਕੇ ਘੋੜੀ ਮਿਲਣਾ ਬਹੁਤ ਮੁਸ਼ਕਲ ਹੋ ਜਾਂਦਾ ਹੈ।
ਇਹ ਵੀ ਪੜ੍ਹੋ- ਰੋਹਿਤ, ਕੋਹਲੀ ਤੇ ਬੁਮਰਾਹ ਤੋਂ ਬਗੈਰ ਹੀ ਦੱਖਣੀ ਅਫਰੀਕਾ ਲਈ ਰਵਾਨਾ ਹੋਈ ਭਾਰਤੀ ਟੀਮ, 10 ਨੂੰ ਖੇਡੇਗੀ ਪਹਿਲਾ ਟੀ-20i
ਸ਼ਹਿਰ 'ਚ ਇਸ ਸਮੇਂ ਕਰੀਬ 100 ਘੋੜੀਆਂ ਹਨ, ਪਰ ਇਸ ਚੱਲਦੇ ਆ ਰਹੇ ਰੀਤੀ ਨੂੰ ਚਲਾਉਂਦੇ ਰਹਿਣ ਦਾ ਰੁਝਾਨ ਅੱਜ ਕੱਲ ਬਹੁਤ ਜ਼ਿਆਦਾ ਵਧ ਗਿਆ ਹੈ। ਲਗਭਗ 1 ਘੰਟੇ ਤੱਕ ਚੱਲਣ ਵਾਲੀ ਇਸ ਪ੍ਰਥਾ ਨੂੰ ਬਹੁਤ ਮਹੱਤਵਪੂਰਨ ਸਮਝਿਆ ਜਾਂਦਾ ਹੈ, ਜਿਸ ਕਾਰਨ ਘੋੜੀਆਂ ਨਾ ਮਿਲਣ 'ਤੇ ਲੋਕ ਮੂੰਹ-ਮੰਗੀਆਂ ਕੀਮਤਾਂ ਦੇਣ ਨੂੰ ਵੀ ਤਿਆਰ ਹਨ।
ਘੋੜੀਆਂ ਦੇ ਮਾਲਕਾਂ ਮੁਤਾਬਕ ਅਜਿਹਾ ਸਿਰਫ਼ ਨਵੰਬਰ-ਦਸੰਬਰ ਤੋਂ ਜਨਵਰੀ-ਫਰਵਰੀ ਤੱਕ ਦੇ ਵਿਆਹਾਂ ਦੇ ਸੀਜ਼ਨ 'ਚ ਹੀ ਹੁੰਦਾ ਹੈ, ਜਦੋਂ ਉਹ ਚੰਗੀ ਕਮਾਈ ਕਰਦੇ ਹਨ। ਇਨ੍ਹਾਂ ਦਿਨਾਂ 'ਚ ਜੇਕਰ ਘੋੜੀਆਂ ਨਾ ਮਿਲਣ ਤਾਂ ਉਹ ਜਲੰਧਰ, ਪਟਿਆਲਾ ਆਦਿ ਸ਼ਹਿਰਾਂ ਤੋਂ ਵੀ ਮੰਗਵਾਉਂਦੇ ਹਨ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8