ਮਲੋਟ ਵਿਖੇ ਹੈਰੋਇਨ ਸਣੇ ਲੜਕੀ ਗ੍ਰਿਫ਼ਤਾਰ

07/01/2023 2:08:50 PM

ਮਲੋਟ (ਗੋਇਲ)- ਥਾਣਾ ਸਿਟੀ ਮਲੋਟ ਪੁਲਸ ਨੇ ਇੱਕ ਲੜਕੀ ਨੂੰ ਹੈਰੋਇਨ ਸਣੇ ਕਾਬੂ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਸਿਟੀ ਮਲੋਟ ਪੁਲਸ ਦੇ ਕਰਨੈਲ ਸਿੰਘ ਨੇ ਦੱਸਿਆ ਕਿ ਪੁਲਸ ਵੱਲੋਂ ਟਰੱਕ ਯੂਨੀਅਨ ਦੇ ਕੋਲ ਕੀਤੀ ਗਈ ਗਸ਼ਤ ਦੇ ਦੌਰਾਨ ਜਦ ਸ਼ੱਕ ਦੇ ਆਧਾਰ 'ਤੇ ਇਕ ਲੜਕੀ ਦੀ ਤਲਾਸ਼ੀ ਲਈ ਗਈ ਤਾਂ ਉਸ ਪਾਸੋ 17 ਗ੍ਰਾਮ ਹੈਰੋਇਨ ਬਰਾਮਦ ਹੋਈ। ਲੜਕੀ ਦੀ ਪਛਾਣ ਜੋਬਨਪ੍ਰੀਤ ਕੌਰ ਵਾਸੀ ਰਾਮ ਸਿੰਘ ਆਰੇ ਵਾਲੀ ਗਲੀ ਮਲੋਟ ਵੱਜੋ ਹੋਈ ਹੈ। ਪੁਲਸ ਵੱਲੋ ਮਾਮਲੇ ਦੀ ਜਾਂਚ ਜਾਰੀ ਹੈ।


shivani attri

Content Editor

Related News