5 ਇਮੀਗ੍ਰੇਸ਼ਨ ਕੰਪਨੀਆਂ ਖੋਲ੍ਹ ਕੇ ਬੈਠਾ ਸੀ ਠੱਗ ਏਜੰਟ, 102 ਪਾਸਪੋਰਟ ਤੇ ਲੈਪਟਾਪ ਸਣੇ ਪੁਲਸ ਨੇ ਕੀਤਾ ਕਾਬੂ
Tuesday, Jul 23, 2024 - 02:21 AM (IST)
![5 ਇਮੀਗ੍ਰੇਸ਼ਨ ਕੰਪਨੀਆਂ ਖੋਲ੍ਹ ਕੇ ਬੈਠਾ ਸੀ ਠੱਗ ਏਜੰਟ, 102 ਪਾਸਪੋਰਟ ਤੇ ਲੈਪਟਾਪ ਸਣੇ ਪੁਲਸ ਨੇ ਕੀਤਾ ਕਾਬੂ](https://static.jagbani.com/multimedia/2024_7image_01_32_492739667fraud.jpg)
ਚੰਡੀਗੜ੍ਹ (ਸੁਸ਼ੀਲ)- ਵੀਜ਼ਾ ਲਗਵਾਉਣ ਦੇ ਨਾਂ ’ਤੇ ਲੱਖਾਂ ਦੀ ਠੱਗੀ ਮਾਰਨ ਦੇ ਮਾਮਲੇ ’ਚ ਸੈਕਟਰ-9 ਸਥਿਤ ਗੋਲਡਨ ਓਵਰਸੀਜ਼ ਕੰਪਨੀ ਦੇ ਮਾਲਕ ਨੂੰ ਸੈਕਟਰ-3 ਥਾਣਾ ਪੁਲਸ ਨੇ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਦੀ ਪਛਾਣ ਖਰੜ ਦੇ ਨਿੱਝਰ ਰੋਡ ਵਾਸੀ ਜੈ ਕਰਨ ਜੋਸ਼ੀ ਵਜੋਂ ਹੋਈ ਹੈ। ਪੁਲਸ ਨੇ ਇਮੀਗ੍ਰੇਸ਼ਨ ਦਫ਼ਤਰ ਤੋਂ 102 ਪਾਸਪੋਰਟ, ਲੈਪਟਾਪ ਅਤੇ ਮੋਬਾਈਲ ਬਰਾਮਦ ਕੀਤੇ ਹਨ।
ਮੁਲਜ਼ਮ ਨੇ ਲੋਕਾਂ ਨਾਲ ਠੱਗੀ ਮਾਰਨ ਲਈ ਚੰਡੀਗੜ੍ਹ ਵਿਚ 5 ਇਮੀਗ੍ਰੇਸ਼ਨ ਕੰਪਨੀਆਂ ਖੋਲ੍ਹੀਆਂ ਹੋਈਆਂ ਹਨ। ਇਸ ਤੋਂ ਇਲਾਵਾ ਵਿਦੇਸ਼ ਭੇਜਣ ਲਈ ਨੌਜਵਾਨਾਂ ਦੇ ਮੈਡੀਕਲ ਟੈਸਟ ਫ਼ਰਜ਼ੀ ਲੈਬ ਸੈਕਟਰ-33 ਸਥਿਤ ਹੈਲਥ ਕੇਅਰ ਡਾਇਗਨੋ ਲੈਬ ’ਚ ਕਰਵਾਏ ਜਾਂਦੇ ਸਨ। ਪੁਲਸ ਨੇ ਫ਼ਰਜ਼ੀ ਲੈਬ ਖੋਲ੍ਹਣ ਵਾਲੇ ਰਾਜਸਥਾਨ ਦੇ ਸੀਕਰ ਵਾਸੀ ਅਰਸ਼ਦ ਖ਼ਾਨ ਤੇ ਮਹੀਪਾਲ ਨੂੰ ਵੀ ਗ੍ਰਿਫ਼ਤਾਰ ਕੀਤਾ ਹੈ।
ਇਹ ਵੀ ਪੜ੍ਹੋ- ਖੇਤ ਕੰਮ ਕਰਨ ਆਏ ਮਜ਼ਦੂਰ ਨੂੰ ਨਗਨ ਕਰ ਬਿਨਾਂ ਕੱਪੜਿਆਂ ਦੇ ਭੇਜਿਆ ਵਾਪਸ, ਫ਼ਿਰ ਉਸੇ ਦੇ ਪੁੱਤਰ ਨੂੰ ਦਿਖਾਈ ਵੀਡੀਓ
ਸੈਕਟਰ-3 ਥਾਣਾ ਪੁਲਸ ਨੇ ਤਿੰਨਾਂ ਮੁਲਜ਼ਮਾਂ ਨੂੰ ਜ਼ਿਲ੍ਹਾ ਅਦਾਲਤ ’ਚ ਪੇਸ਼ ਕੀਤਾ। ਅਦਾਲਤ ਨੇ ਜੈ ਕਰਨ ਜੋਸ਼ੀ ਨੂੰ ਨਿਆਂਇਕ ਹਿਰਾਸਤ ਵਿਚ ਅਤੇ ਮਹੀਪਾਲ ਅਤੇ ਅਰਸ਼ਦ ਖ਼ਾਨ ਨੂੰ ਦੋ ਦਿਨ ਦੇ ਪੁਲਸ ਰਿਮਾਂਡ ’ਤੇ ਭੇਜ ਦਿੱਤਾ ਹੈ।
ਇਹ ਵੀ ਪੜ੍ਹੋ- ਤਾਏ ਨਾਲ ਜਾਂਦੇ ਸਮੇਂ ਟਰੈਕਟਰ ਤੋਂ ਡਿੱਗ ਕੇ ਰੋਟਾਵੇਟਰ 'ਚ ਆਇਆ ਬੱਚਾ, ਤੜਫ਼-ਤੜਫ਼ ਨਿਕਲੀ ਮਾਸੂਮ ਦੀ ਜਾਨ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e