ਦੀਵਾਲੀ ਕਾਰਨ ਫਾਇਰ ਬ੍ਰਿਗੇਡ ਕਰਮਚਾਰੀਆਂ ਦੀਆਂ ਛੁੱਟੀਆਂ ਕੈਂਸਲ
Monday, Nov 05, 2018 - 05:19 AM (IST)

ਚੰਡੀਗਡ਼੍ਹ, (ਰਾਜਿੰਦਰ)- ਚੰਡੀਗਡ਼੍ਹ ਨਗਰ ਨਿਗਮ ਦੇ ਫਾਇਰ ਐਂਡ ਐਮਰਜੈਂਸੀ ਵਿਭਾਗ ’ਚ ਦੀਵਾਲੀ ਕਾਰਨ ਕਰਮਚਾਰੀਆਂ ਦੀਆਂ ਛੁੱਟੀਆਂ ਕੈਂਸਲ ਕਰ ਦਿੱਤੀਅਾਂ ਗਈਆਂ ਹਨ। ਵਿਭਾਗ ’ਚ 5 ਤੋਂ ਲੈ ਕੇ 8 ਨਵੰਬਰ ਤਕ ਵੀਕਲੀ ਰੈਸਟ ਤੋਂ ਲੈ ਕੇ ਹੋਰ ਛੁੱਟੀਆਂ ’ਤੇ ਰੋਕ ਲਾ ਦਿੱਤੀ ਗਈ ਹੈ, ਤਾਂ ਕਿ ਕਿਸੇ ਵੀ ਐਮਰਜੈਂਸੀ ਹਾਲਤ ਨਾਲ ਨਿਪਟਣ ਲਈ ਵਿਭਾਗ ਕੋਲ ਪੂਰਾ ਸਟਾਫ ਮੌਜੂਦ ਹੋਵੇ। ਵਿਭਾਗ ਦੇ 7 ਫਾਇਰ ਸਟੇਸ਼ਨਾਂ ’ਤੇ ਸੱਤ ਟੀਮਾਂ ਗਠਿਤ ਕੀਤੀਆਂ ਗਈਆਂ ਹਨ, ਜੋ ਕਿ ਆਪੋ-ਆਪਣੇ ਏਰੀਏ ’ਚ ਨਜ਼ਰ ਰੱਖਣਗੀਆਂ।
ਇਹ ਟੀਮਾਂ ਪ੍ਰਮੁੱਖ ਮਾਰਕੀਟਾਂ ’ਤੇ ਨਜ਼ਰ ਰੱਖਣਗੀਆਂ, ਤਾਂ ਕਿ ਫਾਇਰ ਨਿਯਮਾਂ ਦੀ ਇਨ੍ਹਾਂ ਥਾਵਾਂ ’ਤੇ ਵਾਈਲੇਸ਼ਨ ਨਾ ਹੋਵੇ। ਸੈਕਟਰ-19 ਸਦਰ, ਪਾਲਿਕਾ ਬਾਜ਼ਾਰ, 22 ਸ਼ਾਸਤਰੀ ਮਾਰਕੀਟ ਤੇ ਸੈਕਟਰ-15 ਮੁੱਖ ਮਾਰਕੀਟ ’ਚ ਵੀ ਟੀਮਾਂ ਮੌਜੂਦ ਰਹਿਣਗੀਆਂ। ਫਾਇਰ ਵਿਭਾਗ ’ਚ ਕਰਮਚਾਰੀਆਂ ਦੇ ਬਿਹਤਰ ਕੋ-ਆਰਡੀਨੇਸ਼ਨ ਲਈ ਇਕ ਵਟਸਐਪ ਗਰੁੱਪ ਵੀ ਬਣਾਇਆ ਗਿਆ ਹੈ। ਗਰੁੱਪ ’ਤੇ ਹੀ ਕਰਮਚਾਰੀਆਂ ਨੂੰ ਤੁਰੰਤ ਆਸ-ਪਾਸ ਦੇ ਏਰੀਏ ’ਚ ਘਟਨਾ ਦੀ ਜਾਣਕਾਰੀ ਦਿੱਤੀ ਜਾਵੇਗੀ।