ਫਿਰੋਜ਼ਪੁਰ: ਭਾਰਤ ਪਾਕਿ ਸਰਹੱਦ ਤੋਂ ਬੀ.ਐੱਸ.ਐੱਫ. ਨੇ ਕੀਤੀ ਕਰੋੜਾਂ ਦੀ ਹੈਰੋਇਨ ਬਰਾਮਦ
Tuesday, Dec 29, 2020 - 04:24 PM (IST)

ਫਿਰੋਜ਼ਪੁਰ (ਕੁਮਾਰ): ਫਿਰੋਜ਼ਪੁਰ ਭਾਰਤ ਪਾਕਿ ਸਰਹੱਦ ਤੋਂ ਬੀ.ਐੱਸ.ਐੱਫ. ਨੇ ਸਪੈਸ਼ਲ ਸਰਚ ਆਪਰੇਸ਼ਨ ਦੇ ਦੌਰਾਨ 2 ਪੈਕੇਟ ਹੈਰੋਇਨ ਬਰਾਮਦ ਕੀਤੀ ਹੈ ਜਿਸ ਦਾ ਭਾਰ ਕਰੀਬ 1 ਕਿਲੋ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਬੀ.ਐੱਸ.ਐੱਫ. ਦੀ 124 ਬਟਾਲੀਅਨ ਨੂੰ ਇਹ ਗੁਪਤ ਸੂਚਨਾ ਮਿਲੀ ਸੀ ਕਿ ਬੀ.ਓ.ਪੀ. ਜਲੋਕੇ ਦੇ ਰਸਤੇ ਪਾਕਿਸਤਾਨੀ ਤਸਕਰਾਂ ਵੱਲੋਂ ਹੈਰੋਇਨ ਦੇ ਪੈਕੇਜ ਭੇਜੇ ਗਏ ਹਨ।
ਇਸ ਦੌਰਾਨ ਗੁਪਤ ਸੂਚਨਾ ਦੇ ਆਧਾਰ ’ਤੇ ਬੀ.ਐੱਸ.ਐੱਫ. ਦੀ 124 ਦੇ ਦੌਰਾਨ ਬੀ.ਐੱਸ.ਐੱਫ. ਨੂੰ ਦੋ ਪੈਕੇਟ ਹੈਰੋਇਨ ਦੇ ਮਿਲੇ। ਬੀ.ਐੱਸ.ਐੱਫ. ਵੱਲੋਂ ਇਕ ਸ਼ੱਕੀ ਵਿਅਕਤੀ ਸੁਖਦੇਵ ਨੂੰ ਸ਼ੱਕ ਦੇ ਆਧਾਰ ’ਤੇ ਪੁੱਛਗਿੱਛ ਲਈ ਹਿਰਾਸਤ ’ਚ ਲਿਆ ਗਿਆ ਹੈ।