ਫਾਜ਼ਿਲਕਾ ਪੁਲਸ ਨੂੰ ਮਿਲੀ ਸਫਲਤਾ, ਨਸ਼ਿਆਂ ਦੀ ਵੱਡੀ ਖੇਪ ਬਰਾਮਦ

05/17/2022 12:30:48 AM

ਫਾਜ਼ਿਲਕਾ (ਸੁਖਵਿੰਦਰ ਥਿੰਦ) : ਨਸ਼ਿਆਂ ਨੂੰ ਜੜ੍ਹੋਂ ਖਤਮ ਕਰਨ ਲਈ ਫਾਜ਼ਿਲਕਾ ਪੁਲਸ ਨੇ ਇਕ ਮੁਹਿੰਮ ਛੇੜੀ ਹੋਈ ਹੈ। ਕੁਝ ਦਿਨ ਪਹਿਲਾਂ ਡੀ.ਜੀ.ਪੀ. ਪੰਜਾਬ ਵੱਲੋਂ ਫਾਜ਼ਿਲਕਾ 'ਚ ਜ਼ਿਲ੍ਹਾ ਪੁਲਸ ਮੁਖੀ ਭੁਪਿੰਦਰ ਸਿੰਘ ਦਾ ਤਬਾਦਲਾ ਕੀਤਾ ਗਿਆ ਅਤੇ ਉਨ੍ਹਾਂ ਵੱਲੋਂ ਆਪਣਾ ਅਹੁਦਾ ਸੰਭਾਲਦਿਆਂ ਪਹਿਲੇ ਦਿਨ ਤੋਂ ਹੀ ਨਸ਼ਿਆਂ ਖਿਲਾਫ਼ ਵੱਖ-ਵੱਖ ਟੀਮਾਂ ਬਣਾ ਕੇ ਨਸ਼ੇ ਸਮੇਤ ਕਈ ਮਾੜੇ ਅਨਸਰ ਕਾਬੂ ਕਰਨੇ ਸ਼ੁਰੂ ਕਰ ਦਿੱਤੇ। ਇਸ ਸਬੰਧੀ ਜਦੋਂ 'ਜਗ ਬਾਣੀ/ਪੰਜਾਬ ਕੇਸਰੀ' ਨੇ ਜ਼ਿਲ੍ਹੇ ਭਰ ਦੀ ਰਿਕਵਰੀ ਸਬੰਧੀ 10 ਅਪ੍ਰੈਲ 2022 ਤੋਂ ਲੈ ਕੇ 5 ਮਈ ਤੱਕ ਦਾ ਡਾਟਾ ਲਿਆ ਤਾਂ ਉਸ ਵਿੱਚ ਫਾਜ਼ਿਲਕਾ ਜ਼ਿਲ੍ਹਾ ਪੁਲਸ ਨੇ 33 ਵਿਅਕਤੀਆਂ ਨੂੰ ਕਾਬੂ ਕਰਕੇ ਉਨ੍ਹਾਂ ਕੋਲੋਂ 414 ਗ੍ਰਾਮ ਹੈਰੋਇਨ, 25 ਗ੍ਰਾਮ ਸਮੈਕ, 3 ਕਿਲੋ 600 ਗ੍ਰਾਮ ਅਫੀਮ, 100 ਕਿਲੋ 500 ਗ੍ਰਾਮ ਭੁੱਕੀ, 13 ਗ੍ਰਾਮ ਗਾਂਜਾ, 420 ਗੋਲੀਆਂ, ਕੈਪਸੂਲ ਅਤੇ ਨਾਲ ਹੀ 2,93,300 ਰੁਪਏ ਦੀ ਡਰੱਗ ਮਨੀ ਬਰਾਮਦ ਕਰਕੇ 20 ਕੇਸ ਦਰਜ ਕਰਕੇ ਨਸ਼ੇ ਦੀ ਭਾਰੀ ਖੇਪ ਸਮੇਤ ਨਸ਼ੇ ਦੇ ਸੌਦਾਗਰਾਂ ਦੀ ਨੀਂਦ ਉਡਾਈ।

ਇਹ ਵੀ ਪੜ੍ਹੋ : ਅਲੋਪ ਹੋ ਰਹੇ ਰਵਾਇਤੀ ਧੰਦੇ, ਮਸ਼ੀਨੀ ਯੁੱਗ ਨੇ ਲੋਹੇ ਦੇ ਔਜ਼ਾਰ ਬਣਾਉਣ ਦੇ ਕਿੱਤੇ ਨੂੰ ਮਾਰੀ ਵੱਡੀ ਸੱਟ

ਪਿਛਲੇ ਸਮੇਂ ਨਾਜਾਇਜ਼ ਸ਼ਰਾਬ ਕਾਰਨ ਕਈ ਘਰ ਉੱਜੜੇ
ਪਿਛਲੇ ਸਮੇਂ ਤੋਂ ਪੰਜਾਬ ਅੰਦਰ ਨਾਜਾਇਜ਼ ਸ਼ਰਾਬ ਕਾਰਨ ਕਈ ਘਰ ਉੱਜੜੇ ਪਰ ਜ਼ਿਲ੍ਹਾ ਪੁਲਸ ਮੁਖੀ ਨੇ ਆਉਂਦੇ ਹੀ ਫਾਜ਼ਿਲਕਾ 'ਚ 40 ਲੋਕਾਂ ਨੂੰ ਕਾਬੂ ਕਰਕੇ ਉਨ੍ਹਾਂ ਕੋਲੋਂ 2926 ਲੀਟਰ ਨਾਜਾਇਜ਼ ਸ਼ਰਾਬ ਅਤੇ ਲਾਹਣ ਬਰਾਮਦ ਕਰਕੇ 39 ਮੁਕੱਦਮੇ ਦਰਜ ਕੀਤੇ। ਭੁਪਿੰਦਰ ਸਿੰਘ ਪੰਜਾਬ ਅੰਦਰ ਚਰਚਾ ਦਾ ਵਿਸ਼ਾ ਬਣੇ ਹੋਏ ਹਨ ਅਤੇ ਇਨ੍ਹਾਂ ਦੀ ਫੋਰਸ ਵੱਲੋਂ ਹਾਲੇ ਵੀ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ।

ਖ਼ਬਰ ਇਹ ਵੀ : ਪੜ੍ਹੋ ਅੱਜ ਦੀਆਂ ਵੱਡੀਆਂ ਖ਼ਬਰਾਂ

ਜ਼ਿਲ੍ਹਾ ਪੁਲਸ ਮੁਖੀ ਨੇ ਫਾਜ਼ਿਲਕਾ 'ਚ ਉਹ ਕਰ ਵਿਖਾਇਆ, ਜੋ ਅੱਜ ਤੱਕ ਨਹੀਂ ਹੋਇਆ
ਦੱਸ ਦੇਈਏ ਕਿ ਦੱੜੇ-ਸੱਟੇ ਕਾਰਨ ਹਰ ਰੋਜ਼ ਕਿਸੇ ਨਾ ਕਿਸੇ ਘਰ ਕਲੇਸ਼ ਰਹਿੰਦਾ ਸੀ ਅਤੇ ਸੈਂਕੜੇ ਘਰ ਅਜਿਹੇ ਸਨ, ਜਿਨ੍ਹਾਂ ਦੇ ਘਰ ਰਾਤ ਰੋਟੀ-ਖਾਣਾ ਨਹੀਂ ਬਣਦਾ ਸੀ। ਕਿਉਂਕਿ ਕੁਝ ਲੋਕ ਜਿੰਨਾ ਕਮਾਉਂਦੇ ਸਨ ਓਨਾ ਹੀ ਸ਼ਾਮ ਨੂੰ ਦੱੜੇ-ਸੱਟੇ 'ਤੇ ਪੈਸਾ ਲਾ ਦਿੰਦੇ ਸਨ। ਜ਼ਿਲ੍ਹਾ ਪੁਲਸ ਮੁਖੀ ਨੇ ਫੌਰੀ ਤੌਰ 'ਤੇ ਹੁਕਮ ਦਿੱਤੇ ਅਤੇ ਪੁਲਸ ਨੇ 41 ਲੋਕਾਂ ਨੂੰ ਕਾਬੂ ਕਰਕੇ ਉਨ੍ਹਾਂ ਕੋਲੋਂ 95,130 ਰੁਪਏ ਦੀ ਨਕਦੀ ਕਾਬੂ ਕਰਕੇ 28 ਮੁਕੱਦਮੇ ਦਰਜ ਕੀਤੇ ਹਨ, ਜਿਸ ਦੀ ਹਰ ਪਾਸੇ ਚਰਚਾ ਹੋ ਰਹੀ ਹੈ ਅਤੇ ਪੁਲਸ ਮੁਖੀ ਨੇ ਫਾਜ਼ਿਲਕਾ ਅੰਦਰ ਉਹ ਕਰ ਵਿਖਾਇਆ ਜੋ ਅੱਜ ਤੱਕ ਨਹੀਂ ਹੋਇਆ।

ਇਹ ਵੀ ਪੜ੍ਹੋ : ਅੰਮ੍ਰਿਤਸਰ-ਜੰਮੂ ਰੇਲਵੇ ਟ੍ਰੈਕ ਤੱਕ ਪਹੁੰਚੀ ਖੇਤਾਂ ’ਚ ਲਗਾਈ ਅੱਗ, ਗੇਟਮੈਨ ਦੀ ਸਮਝਦਾਰੀ ਨਾਲ ਟਲਿਆ ਵੱਡਾ ਹਾਦਸਾ

ਰੇਤ ਦੀ ਚੋਰੀ ਬੰਦ ਕਰਵਾ ਕੇ ਮਿਸਾਲ ਕੀਤੀ ਕਾਇਮ
ਜਿੱਥੇ ਆਮ ਹੀ ਪੰਜਾਬ 'ਚ ਨਸ਼ੇ ਵਾਂਗ ਰੇਤ ਚੋਰੀ ਦਾ ਮਾਮਲਾ ਬੜਾ ਸੁਰਖੀਆਂ ਵਿੱਚ ਰਹਿੰਦਾ ਹੈ, ਉੱਥੇ ਫਾਜ਼ਿਲਕਾ ਜ਼ਿਲ੍ਹਾ ਪੁਲਸ ਮੁਖੀ ਨੇ ਆਉਂਦੇ ਹੀ ਰੇਤ ਦੀ ਚੋਰੀ ਬੰਦ ਕਰਵਾਈ ਅਤੇ 10 ਮਾਮਲੇ ਦਰਜ ਕਰਕੇ 8 ਟਰੈਕਟਰ-ਟਰਾਲੀ, 650 ਸਕੇਅਰ ਫੁੱਟ ਚੋਰੀ ਦੀ ਰੇਤ ਅਤੇ 5 ਲੋਕਾਂ ਨੂੰ ਕਾਬੂ ਕਰਕੇ ਇਕ ਮਿਸਾਲ ਕਾਇਮ ਕੀਤੀ ਹੈ।

ਇਹ ਵੀ ਪੜ੍ਹੋ : 2 ਸਿੱਖਾਂ ਦੇ ਕਤਲ ਮਾਮਲੇ ’ਚ ਸਰਨਾ ਭਰਾਵਾਂ ਨੇ ਪਾਕਿ ਹਾਈ ਕਮਿਸ਼ਨਰ ਨੂੰ ਦਿੱਤਾ ਮੰਗ-ਪੱਤਰ

35 ਮੋਟਰਸਾਈਕਲ ਤੇ ਅਣਗਿਣਤ ਮੋਬਾਇਲ ਵੀ ਕੀਤੇ ਬਰਾਮਦ
ਫਾਜ਼ਿਲਕਾ ਅੰਦਰ ਚੋਰੀਆਂ ਦਾ ਸਿਲਸਿਲਾ ਲਗਾਤਾਰ ਤੇਜ਼ੀ ਨਾਲ ਵੱਧ ਰਿਹਾ ਸੀ ਅਤੇ ਲੋਕ ਕਹਿੰਦੇ ਸਨ ਕਿ ਦਫ਼ਤਰ ਜਾਂਦੇ ਹਾਂ ਤਾਂ ਅਫਸਰ ਨਹੀਂ ਮਿਲਦੇ, ਜੇਕਰ ਬਾਹਰ ਆਉਂਦੇ ਹਾਂ ਤਾਂ ਸਾਡੇ ਮੋਟਰਸਾਈਕਲ ਨਹੀਂ ਮਿਲਦੇ, ਜਿਸ ਨੂੰ ਵੇਖਦਿਆਂ ਪੁਲਸ ਮੁਖੀ ਨੇ ਕੁਝ ਦਿਨਾਂ ਦੀ ਕਾਰਗੁਜ਼ਾਰੀ ਅੰਦਰ 55 ਦੇ ਕਰੀਬ ਮੋਟਰਸਾਈਕਲ ਤੇ ਅਣਗਿਣਤ ਚੋਰੀ ਦੇ ਮੋਬਾਇਲ, ਨਾਜਾਇਜ਼ ਅਸਲਾ ਅਤੇ ਰੌਂਦ ਵੀ ਬਰਾਮਦ ਕੀਤੇ ਹਨ।


Mukesh

Content Editor

Related News