ਕਰੰਟ ਲੱਗਣ ਨਾਲ ਕਿਸਾਨ ਦੀ ਮੌਤ

Monday, Sep 16, 2019 - 09:00 PM (IST)

ਕਰੰਟ ਲੱਗਣ ਨਾਲ ਕਿਸਾਨ ਦੀ ਮੌਤ

ਮੋਗਾ, (ਅਜ਼ਾਦ)— ਮੋਗਾ ਜ਼ਿਲ੍ਹੇ ਦੇ ਪਿੰਡ ਦੋਲੋਵਾਲਾ ਨਿਵਾਸੀ ਨਿਸ਼ਾਨ ਸਿੰਘ (24) ਦੀ ਬਿਜਲੀ ਕਰੰਟ ਦੀ ਲਪੇਟ 'ਚ ਆ ਕੇ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਥਾਣਾ ਧਰਮਕੋਟ ਦੇ ਸਹਾਇਕ ਥਾਣੇਦਾਰ ਸੁਖਦੇਵ ਸਿੰਘ ਰੌਲੀ ਵੱਲੋਂ ਮ੍ਰਿਤਕ ਦੇ ਚਾਚਾ ਜਗਤਾਰ ਸਿੰਘ ਦੇ ਬਿਆਨਾਂ ਦੇ ਆਧਾਰ 'ਤੇ ਕਾਰਵਾਈ ਕੀਤੀ ਗਈ ਹੈ। ਪੁਲਸ ਸੂਤਰਾਂ ਅਨੁਸਾਰ ਨਿਸ਼ਾਨ ਸਿੰਘ, ਜਿਸ ਦਾ ਵਿਆਹ 6 ਮਹੀਨੇ ਪਹਿਲਾਂ ਹੋਇਆ ਸੀ ਅਤੇ ਉਹ ਜ਼ਮੀਨ ਨੂੰ ਠੇਕੇ 'ਤੇ ਲੈ ਕੇ ਪਰਿਵਾਰ ਦਾ ਪਾਲਣ ਪੋਸ਼ਣ ਕਰ ਰਿਹਾ ਸੀ।
ਸੋਮਵਾਰ ਜਦ ਉਹ ਆਪਣੇ ਚਾਚਾ ਜਗਤਾਰ ਸਿੰਘ ਨਾਲ ਖੇਤ 'ਚ ਖਾਦ ਪਾ ਰਿਹਾ ਸੀ ਤਾਂ ਖੇਤ ਵਿਚ ਲੱਗੇ ਬਿਜਲੀ ਦੇ ਇਕ ਖੰਭੇ ਵਿਚ ਅਚਾਨਕ ਕਰੰਟ ਆ ਗਿਆ। ਨਿਸ਼ਾਨ ਸਿੰਘ ਉਸ ਖੰਭੇ ਨਾਲ ਲੱਗ ਗਿਆ ਅਤੇ ਕਰੰਟ ਦੀ ਲਪੇਟ ਵਿਚ ਆਉਣ ਕਾਰਨ ਗਿਆ ਉਸਦੀ ਘਟਨਾ ਸਥਾਨ 'ਤੇ ਹੀ ਮੌਤ ਹੋ ਗਈ। ਸਹਾਇਕ ਥਾਣੇਦਾਰ ਸੁਖਦੇਵ ਸਿੰਘ ਰੌਲੀ ਨੇ ਦੱਸਿਆ ਕਿ ਅੱਜ ਮ੍ਰਿਤਕ ਲੜਕੇ ਦੀ ਲਾਸ਼ ਦਾ ਸਿਵਲ ਹਸਪਤਾਲ ਮੋਗਾ ਤੋਂ ਪੋਸਟਮਾਰਟਮ ਕਰਵਾਉਣ ਦੇ ਬਾਅਦ ਵਾਰਸਾਂ ਨੂੰ ਸੌਂਪ ਦਿੱਤੀ ਗਈ।


author

KamalJeet Singh

Content Editor

Related News