ਫਰਜ਼ੀ ਐੱਮਡੀ ਬਣਕੇ ਕੀਤੀ 13 ਲੱਖ ਰੁਪਏ ਦੀ ਠੱਗੀ
Tuesday, Jun 09, 2026 - 04:23 PM (IST)
ਬਠਿੰਡਾ (ਸੁਖਵਿੰਦਰ) : ਇਕ ਕੰਪਨੀ ਦੇ ਮੁਲਾਜ਼ਮ ਨੇ ਕੰਪਨੀ ਦਾ ਫਰਜ਼ੀ ਐੱਮਡੀ ਬਣਕੇ ਇਕ ਵਿਅਕਤੀ ਨਾਲ 13 ਲੱਖ ਰੁਪਏ ਦੀ ਠੱਗੀ ਮਾਰ ਲਈ। ਪੁਲਸ ਨੇ ਅਣਪਛਾਤੇ ਮੁਲਜ਼ਮ ਖਿਲਾਫ਼ ਮਾਮਲਾ ਦਰਜ ਕੀਤਾ ਹੈ। ਜਾਣਕਾਰੀ ਅਨੁਸਾਰ ਜਸਮੀਤ ਸਿੰਘ ਵਾਸੀ ਬਠਿੰਡਾ ਨੇ ਸਾਈਬਰ ਕ੍ਰਾਈਮ ਪੁਲਸ ਨੂੰ ਦੱਸਿਆ ਕਿ ਇਕ ਅਣਪਛਾਤੇ ਵਿਅਕਤੀ ਨੇ ਉਸ ਨੂੰ ਕੰਪਨੀ ਦਾ ਫਰਜ਼ੀ ਐਮ.ਡੀ ਬਣਕੇ ਉਸ ਨੂੰ ਇਕ ਨਵੇਂ ਨੰਬਰ ਤੋਂ ਸੁਨੇਹਾ ਭੇਜਿਆ, ਜਿਸ ਵਿਚ ਕਿਹਾ ਗਿਆ ਸੀ ਕਿ ਉਸਨੇ ਇਕ ਨਵਾਂ ਨੰਬਰ ਲਿਆ ਹੈ ਜੋ ਉਹ ਸੇਵ ਕਰ ਲਵੇ । ਅਗਲੇ ਦਿਨ ਉਸ ਨੂੰ ਉਸੇ ਨੰਬਰ ਤੋਂ ਇੱਕ ਸੁਨੇਹਾ ਆਇਆ, ਜਿਸ ਵਿਚ ਕੰਪਨੀ ਦਾ ਬਕਾਇਆ ਪੁੱਛਿਆ ਗਿਆ।
ਉਸ ਨੇ ਉਸ ਵਿਅਕਤੀ ਨੂੰ ਬਕਾਇਆ ਦੱਸ ਦਿੱਤਾ | ਇਸ ਤੋਂ ਬਾਅਦ ਉਸ ਨੇ ਦੱਸਿਆ ਕਿ ਉਹ ਐਮ ਡੀ ਹੈ ਅਤੇ ਇੱਕ ਖਾਤਾ ਨੰਬਰ ਭੇਜ ਰਿਹਾ ਹੈ ਉਹ ਇਸ ਖਾਤੇ ਵਿਚ 13 ਲੱਖ ਰੁਪਏ ਕਰ ਦੇਵੇ। ਉਸਨੇ ਮੁਲਜ਼ਮ ਦੇ ਝਾਸੇ ਵਿਚ ਆਕੇ ਪੈਸੇ ਟ੍ਰਾਂਸਫਰ ਕਰ ਦਿੱਤੇ। ਬਾਅਦ ਵਿਚ ਜਦੋਂ ਉਸ ਨੇ ਅਸਲੀ ਐਮਡੀ ਨਾਲ ਗੱਲ ਕੀਤੀ ਤਾਂ ਉਸ ਨੂੰ ਧੋਖਾਧੜੀ ਦਾ ਪਤਾ ਲੱਗਾ। ਸ਼ਿਕਾਇਤ ਦੇ ਆਧਾਰ ''ਤੇ ਪੁਲਸ ਨੇ ਅਣਪਛਾਤੇ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |
