ਗਿੱਦੜਬਾਹਾ ਸਿਵਲ ਹਸਪਤਾਲ ਵਿੱਚ ਐਮਰਜੈਂਸੀ ਸੇਵਾਵਾਂ ਬੁਰੀ ਤਰ੍ਹਾਂ ਪ੍ਰਭਾਵਿਤ, ਜਾਣੋ ਵਜ੍ਹਾ
Saturday, Jun 24, 2023 - 03:16 PM (IST)

ਸ੍ਰੀ ਮੁਕਤਸਰ ਸਾਹਿਬ/ਗਿੱਦੜਬਾਹਾ- ਡਾਕਟਰਾਂ ਦੀ ਭਾਰੀ ਘਾਟ ਕਾਰਨ ਸਿਵਲ ਹਸਪਤਾਲ ਗਿੱਦੜਬਾਹਾ ਵਿਖੇ ਐਮਰਜੈਂਸੀ ਮੈਡੀਕਲ ਸੇਵਾਵਾਂ ਲਗਭਗ ਠੱਪ ਹੋ ਕੇ ਰਹਿ ਗਈਆਂ ਹਨ। ਇਕ ਸਟਾਫ਼ ਨਰਸ ਰਾਤ ਦੇ ਸਮੇਂ ਐਮਰਜੈਂਸੀ ਸੇਵਾਵਾਂ ਦਾ ਪ੍ਰਬੰਧ ਕਰਦੀ ਹੈ ਅਤੇ ਸਾਰੇ ਹਾਦਸਾ ਪੀੜਤਾਂ ਜਾਂ ਹੋਰ ਮਰੀਜ਼ਾਂ ਨੂੰ 20 ਕਿਲੋਮੀਟਰ ਦੂਰ ਸਥਿਤ ਮਲੋਟ ਦੇ ਸਿਵਲ ਹਸਪਤਾਲ ਰੈਫਰ ਕੀਤਾ ਜਾਂਦਾ ਹੈ। ਇਥੇ ਦੱਸ ਦਈਏ ਕਿ ਸਥਿਤੀ ਪਹਿਲਾਂ ਵੀ ਗੰਭੀਰ ਸੀ ਪਰ ਇਹ ਉਸ ਸਮੇਂ ਬਦਤਰ ਹੋ ਗਈ ਜਦੋਂ ਦੋ ਡਾਕਟਰਾਂ, ਇਕ ਮਾਹਰ ਅਤੇ ਇਕ ਐਮਰਜੈਂਸੀ ਮੈਡੀਕਲ ਅਫ਼ਸਰ (ਈ. ਐੱਮ. ਓ) ਦਾ ਲਗਭਗ ਪੰਦਰਵਾੜਾ ਪਹਿਲਾਂ ਮਲੋਟ ਅਤੇ ਬਠਿੰਡਾ ਵਿੱਚ ਤਬਾਦਲਾ ਕਰ ਦਿੱਤਾ ਗਿਆ। ਫਰਵਰੀ ਵਿੱਚ ਵੀ ਅਜਿਹੀ ਹੀ ਸਥਿਤੀ ਪੈਦਾ ਹੋਈ ਸੀ।
ਮੌਜੂਦਾ ਸਮੇਂ ਵਿਚ ਹਸਪਤਾਲ ਵਿੱਚ ਸਿਰਫ਼ ਪੰਜ ਡਾਕਟਰ ਹਨ, ਇਕ ਸੀਨੀਅਰ ਮੈਡੀਕਲ ਅਫ਼ਸਰ (ਐੱਸ. ਐੱਮ. ਓ), ਪੈਥੋਲੋਜਿਸਟ, ਆਰਥੋਪੈਡਿਸਟ, ਓਟੋਲਰੀਨਗੋਲੋਜਿਸਟ ਅਤੇ ਇਕ ਈ. ਐੱਮ. ਓ। ਗਾਇਨੀਕੋਲੋਜਿਸਟ, ਪੀਡੀਆਟ੍ਰੀਸ਼ੀਅਨ, ਜਨਰਲ ਫਿਜ਼ੀਸ਼ੀਅਨ, ਸਰਜਨ, ਅੱਖਾਂ ਦੇ ਸਰਜਨ ਅਤੇ ਐਨਸਥੀਟਿਸਟ ਦੀਆਂ ਅਸਾਮੀਆਂ ਖ਼ਾਲੀ ਹਨ। 2019 ਵਿੱਚ ਇਸ ਹਸਪਤਾਲ ਨੂੰ ਸਿਹਤ ਵਿਭਾਗ ਦੇ "ਕਾਯਕਲਪ" ਪ੍ਰੋਗਰਾਮ ਦੇ ਤਹਿਤ ਰਾਜ ਦੇ ਉਪ-ਜ਼ਿਲ੍ਹਾ ਹਸਪਤਾਲ ਸ਼੍ਰੇਣੀ ਵਿੱਚ ਸਭ ਤੋਂ ਵਧੀਆ ਚੁਣਿਆ ਗਿਆ ਸੀ ਅਤੇ 15 ਲੱਖ ਰੁਪਏ ਦਾ ਨਕਦੀ ਇਨਾਮ ਪ੍ਰਾਪਤ ਕੀਤਾ ਗਿਆ ਸੀ।
ਇਹ ਵੀ ਪੜ੍ਹੋ: ਹੋਟਲ 'ਚ ਹੋਏ ਨਾਬਾਲਗ ਮੁੰਡੇ ਨਾਲ ਬਦਫੈਲੀ ਦੇ ਮਾਮਲੇ 'ਚ ਹੋਇਆ ਵੱਡਾ ਖ਼ੁਲਾਸਾ
ਇਲਾਕਾ ਨਿਵਾਸੀਆਂ ਨੇ ਦੱਸਿਆ ਕਿ ਸਿਵਲ ਹਸਪਤਾਲ ਗਿੱਦੜਬਾਹਾ ਦੇ ਹਾਲਾਤ ਦਿਨੋ-ਦਿਨ ਵਿਗੜਦੀ ਜਾ ਰਹੀ ਹੈ। ਦੂਜੇ ਪਾਸੇ ਸਿਵਲ ਹਸਪਤਾਲ ਮਲੋਟ ਵਿੱਚ ਡਾਕਟਰਾਂ ਦੀ ਗਿਣਤੀ ਵੱਧ ਰਹੀ ਹੈ। ਗਿੱਦੜਬਾਹਾ ਦੇ ਸੀਨੀਅਰ ਮੈਡੀਕਲ ਅਫ਼ਸਰ (ਐੱਸ. ਐੱਮ. ਓ) ਡਾ. ਰਸ਼ਮੀ ਚਾਵਲਾ ਨੇ ਕਿਹਾ ਕਿ ਅਸੀਂ ਹੋਰ ਡਾਕਟਰਾਂ ਦੀ ਮੰਗ ਕੀਤੀ ਹੈ ਅਤੇ ਉੱਚ ਅਧਿਕਾਰੀ ਸਥਿਤੀ ਤੋਂ ਜਾਣੂੰ ਹਨ। ਐੱਸ. ਐੱਮ. ਓ. ਨੇ ਅੱਗੇ ਕਿਹਾ ਇਕ ਸਟਾਫ਼ ਨਰਸ ਰਾਤ ਨੂੰ ਮਰੀਜ਼ਾਂ ਦੀ ਦੇਖਭਾਲ ਕਰਦੀ ਹੈ ਪਰ ਉਹ ਡਾਕਟਰ ਦੀ ਡਿਊਟੀ ਨਿਭਾਉਣ ਲਈ ਅਧਿਕਾਰਤ ਨਹੀਂ ਹੈ। ਉਹ ਸਿਰਫ਼ ਮਰੀਜ਼ਾਂ ਨੂੰ ਮੁੱਢਲੀ ਸਹਾਇਤਾ ਦੇ ਸਕਦੀ ਹੈ। ਅਜਿਹੇ ਵਿੱਚ ਸਿਵਲ ਸਰਜਨ ਨੇ ਸਾਨੂੰ ਸਾਰੇ ਮੈਡੀਕਲ-ਲੀਗਲ ਕੇਸਾਂ ਨੂੰ ਰਾਤ ਸਮੇਂ ਸਿਵਲ ਹਸਪਤਾਲ ਮਲੋਟ ਵਿਖੇ ਰੈਫਰ ਕਰਨ ਦੇ ਨਿਰਦੇਸ਼ ਦਿੱਤੇ ਹਨ।
ਇਹ ਵੀ ਪੜ੍ਹੋ: 76 ਸਾਲ ਦੀਆਂ ਕੋਸ਼ਿਸ਼ਾਂ ਨੂੰ ਪਿਆ ਬੂਰ, ਪਾਕਿ ਤੋਂ 90 ਸਾਲਾ ਅਫ਼ਜਲ ਬੀਬੀ ਪੁੱਜੀ ਰੂਪਨਗਰ, ਯਾਦਾਂ ਹੋਈਆਂ ਤਾਜ਼ਾ
ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।
ਪੰਜਾਬ ਅਤੇ ਦੇਸ਼ ਦੁਨੀਆਂ ਦੀਆਂ ਖ਼ਬਰਾਂ ਟੈਲੀਗ੍ਰਾਮ ’ਤੇ ਵੀ ਪੜ੍ਹਨ ਲਈ ਇਸ ਲਿੰਕ ’ਤੇ ਕਲਿੱਕ ਕਰੋ https://t.me/onlinejagbani