ਪੁਲਸ ਮੁਸ਼ਤੈਦੀ ਕਾਰਨ ਨਿਰਪੱਖ ਚੋਣਾਂ ਹੋਣਾ ਸ਼ਹਿਰ ''ਚ ਬਣਿਆ ਚਰਚਾ ਦਾ ਵਿਸ਼ਾ
Sunday, Feb 14, 2021 - 10:32 PM (IST)
ਬੋਹਾ/ਬੁਢਲਾਡਾ, (ਮਨਜੀਤ)- ਬੁਢਲਾਡਾ ਅਤੇ ਬੋਹਾ ਸ਼ਹਿਰਾਂ ਦੀਆਂ ਹੋਈਆਂ ਨਗਰ ਕੋਂਸਲ ਚੋਣਾਂ ਵਿੱਚ ਪੁਲਸ ਦੀ ਮੁਸ਼ਤੈਦੀ ਸਦਕਾ ਸ਼ਾਂਤੀਪੂਰਵਕ ਨੇਪਰੇ ਚੜ੍ਹੀਆਂ। ਸਬ-ਡਵੀਜਨ ਬੁਢਲਾਡਾ ਦੀ ਡੀ.ਐੱਸ.ਪੀ ਪ੍ਰਭਜੋਤ ਕੌਰ ਵੱਲੋਂ ਬੁਢਲਾਡਾ ਅਤੇ ਬੋਹਾ ਅੰਦਰ ਚੋਣਾਂ ਨੂੰ ਸ਼ਾਂਤੀਪੂਰਵਕ ਨੇਪਰੇ ਚਾੜ੍ਹਨ ਲਈ ਪੁਲਸ ਪ੍ਰਸ਼ਾਸ਼ਨ ਨੂੰ ਵਿਸ਼ੇਸ਼ ਹਦਾਇਤਾਂ ਜ਼ਿਲ੍ਹਾ ਪੁਲਸ ਮੁੱਖੀ ਸੁਰੇਂਦਰ ਲਾਂਬਾ ਨੇ ਦਿੱਤੀਆਂ ਸਨ ਕਿ ਬਿਨ੍ਹਾਂ ਕਿਸੇ ਭੇਦ-ਭਾਵ ਤੋਂ ਨਿਰਪੱਖ ਚੋਣਾਂ ਕਰਵਾਈਆਂ ਜਾਣ। ਉਨ੍ਹਾਂ ਦੀਆਂ ਹਦਾਇਤਾਂ ਦੀ ਪਾਲਣਾ ਕਰਦਿਆਂ ਹੋਇਆਂ ਪੁਲਸ ਪ੍ਰਸ਼ਾਸ਼ਨ ਵੱਲੋਂ ਹਰ ਇੱਕ ਵਾਰਡ ਅਤੇ ਬੂਥ 'ਤੇ ਤਿੱਖੀ ਨਜਰ ਰੱਖਦਿਆਂ ਇਹ ਚੋਣਾਂ ਨੂੰ ਸ਼ਾਂਤੀਪੂਰਵਕ ਢੰਗ ਨਾਲ ਨੇਪਰੇ ਚਾੜ੍ਹਿਆ ਗਿਆ। ਸ਼ਹਿਰ ਦੇ ਉੱਘੇ ਸਮਾਜ ਸੇਵੀ ਸ਼ਾਮ ਲਾਲ ਧਲ਼ੇਵਾਂ, ਕਾਮਰੇਡ ਰਮੇਸ਼ ਕੁਮਾਰ ਮੇਸ਼ੀ, ਸੁਰਿੰਦਰ ਸਿੰਘ ਬੱਗਾ, ਰਾਧੇ ਸ਼ਿਆਮ ਫਰੂਟ ਵਾਲੇ, ਵਪਾਰ ਮੰਡਲ ਬੋਹਾ ਦੇ ਪ੍ਰਧਾਨ ਸੁਰਿੰਦਰ ਮੰਗਲਾ, ਨੇ ਕਿਹਾ ਕਿ ਅਜਿਹੇ ਅਫਸਰਾਂ ਦੀ ਰਹਿਨੁਮਾਈ ਹੇਠ ਸ਼ਾਂਤੀਪੂਰਵਕ ਚੋਣਾਂ ਹੋਣਾ ਇੱਕ ਸਲਾਂਘਾਯੋਗ ਕਦਮ ਹੈ। ਉਨ੍ਹਾਂ ਇਹ ਵੀ ਕਿਹਾ ਕਿ ਪਹਿਲੀ ਵਾਰ ਹੋਇਆ ਹੈ ਕਿ ਭਾਈਚਾਰਕ ਸਾਂਝ ਨਾਲ ਚੋਣਾਂ ਅਮਨ-ਅਮਾਨ ਨਾਲ ਨੇਪਰੇ ਚੜ੍ਹੀਆਂ। ਜਿਵੇਂ ਕਿ ਇੱਕ ਮੈਚ ਦੌਰਾਨ ਦੋ ਵਿਰੋਧੀ ਟੀਮਾਂ ਆਪਣੀ-ਆਪਣੀ ਜਿੱਤ ਲਈ ਜੋਰਅਜਮਾਇਸ਼ ਕਰਦੀਆਂ ਹਨ। ਪਰ ਉਸ ਉਪਰੰਤ ਪਹਿਲਾਂ ਦੀ ਤਰ੍ਹਾਂ ਉਨ੍ਹਾਂ ਦਾ ਮਿਲਵਰਤਨ ਜਾਰੀ ਰਹਿੰਦਾ ਹੈ। ਚੋਣਾਂ ਅਜਿਹੀ ਹੀ ਇੱਕ ਮਿਸਾਲ ਬਣ ਕੇ ਲੋਕਾਂ ਦੇ ਸਾਹਮਣੇ ਉੱਭਰੀ ਹੈ, ਜੋ ਕਿ ਸ਼ਹਿਰ ਵਿੱਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ।