ਚੋਣ ਜ਼ਾਬਤੇ ਦੀ ਪਿੰਡਾਂ ''ਚ ਹੋ ਰਹੀ ਸ਼ਰੇਆਮ ਉਲੰਘਣਾ, ਅਧਿਕਾਰੀ ਬੇਖਬਰ

Saturday, Mar 16, 2019 - 01:07 AM (IST)

ਚੋਣ ਜ਼ਾਬਤੇ ਦੀ ਪਿੰਡਾਂ ''ਚ ਹੋ ਰਹੀ ਸ਼ਰੇਆਮ ਉਲੰਘਣਾ, ਅਧਿਕਾਰੀ ਬੇਖਬਰ

ਭਵਾਨੀਗੜ੍ਹ,(ਵਿਕਾਸ) : ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਜਿੱਥੇ ਪ੍ਰਸ਼ਾਸਨ ਇੱਕ ਪਾਸੇ ਜਿਲ੍ਹੇ ਅੰਦਰ ਆਦਰਸ਼ ਚੋਣ ਜ਼ਾਬਤੇ ਦੀ ਪਾਲਣਾ ਕਰਵਾਉਣ ਲਈ ਪੱਬਾਂ ਭਾਰ ਹੋਇਆ ਪਿਆ ਹੈ ਤੇ ਇਸ ਸਬੰਧੀ ਵੱਡੇ-ਵੱਡੇ ਦਾਅਵੇ ਕਰ ਰਿਹਾ ਹੈ, ਉੱਥੇ ਹੀ ਅਧਿਕਾਰੀਆਂ ਦੀ ਲਾਪਰਵਾਹੀ ਕਾਰਨ ਸਬ ਡਵੀਜ਼ਨ ਦੇ ਕੁੱਝ ਪਿੰਡਾਂ ਵਿੱਚ ਆਦਰਸ਼ ਚੋਣ ਜ਼ਾਬਤੇ ਦੀ ਹੋ ਰਹੀ ਸ਼ਰੇਆਮ ਉਲੰਘਣਾ ਸਾਫ ਦੇਖਣ ਨੂੰ ਮਿਲ ਰਹੀ ਹੈ।ਚੋਣ ਜਾਬਤਾ ਲਾਗੂ ਹੋਣ ਦੇ ਬਾਵਜੂਦ ਵੀ ਨੇੜਲੇ ਪਿੰਡ ਭੜ੍ਹੋ ਵਿੱਚ ਬਿਜਲੀ ਦੇ ਸਰਕਾਰੀ ਖੰਭਿਆਂ 'ਤੇ ਰਾਜਨੀਤਿਕ ਪਾਰਟੀਆਂ ਦੇ ਲੱਗੇ ਫਲੈਕਸਾ ਨੂੰ ਨਹੀਂ ਹਟਾਇਆ ਗਿਆ ਹੈ, ਲੋਕ ਜਿਥੇ ਇਸਨੂੰ ਸਿੱਧੇ ਰੂਪ ਵਿੱਚ ਆਦਰਸ਼ ਚੋਣ ਜ਼ਾਬਤਾ ਦੀ ਹੋ ਰਹੀ ਉਲੰਘਣਾ ਕਹਿ ਰਹੇ ਹਨ। ਉਥੇ ਹੀ ਲੋਕਾਂ ਦਾ ਕਹਿਣਾ ਹੈ ਕਿ ਆਦਰਸ਼ ਚੋਣ ਜਾਬਤੇ ਦੀ ਪਾਲਣਾ ਕਰਵਾਉਣ ਵਿੱਚ ਸਰਕਾਰੀ ਅਧਿਕਾਰੀ ਕਿੰਨੇ ਕੁ ਗੰਭੀਰ ਹਨ ਇਸ ਲਾਪਰਵਾਹੀ ਤੋਂ ਪਤਾ ਲੱਗਦਾ ਹੈ।ਲੋਕਾਂ ਦਾ ਕਹਿਣਾ ਹੈ ਕਿ ਦੇਸ ਵਿੱਚ ਹੋਣ ਜਾ ਰਹੀਆਂ ਆਮ ਚੋਣਾਂ ਨੂੰ ਮੁੱਖ ਰਖਦਿਆ ਚੋਣ ਜਾਬਤਾ ਨੂੰ ਲਾਗੂ ਹੋਇਆ ਭਾਵੇ ਕਈ ਦਿਨਾਂ ਦਾ ਸਮਾਂ ਹੋ ਚੁੱਕਿਆ ਹੈ ਪਰੰਤੂ ਮੁੱਖ ਚੋਣ ਕਮਿਸ਼ਨ ਅਤੇ ਜਿਲੇ ਦੇ ਚੋਣ ਅਧਿਕਾਰੀ ਡਿਪਟੀ ਕਮਿਸ਼ਨਰ ਸੰਗਰੂਰ ਵਲੋਂ ਇਸ ਨੂੰ ਇੰਨ ਬਿੰਨ ਲਾਗੂ ਕਰਾਉਣ ਦੇ ਜਾਰੀ ਕੀਤੇ ਸਖਤ ਹੁਕਮਾਂ ਦੀ ਇਥੇ ਪਾਲਣਾ ਕਰਵਾਉਣ ਵਿੱਚ ਕੁੱਝ ਅਧਿਕਾਰੀ ਅਸਫਲ ਹੋ ਰਹੇ ਹਨ। 
ਲੋਕਾਂ ਦੱਸਿਆ ਕਿ ਚੋਣ ਜਾਬਤਾ ਲਾਗੂ ਹੋਣ ਤੋਂ ਪਹਿਲਾਂ ਦੀਆਂ ਪਿੰਡ ਵਿੱਚ ਲਗਾਈਆਂ ਗਈਆਂ ਫਲੈਕਸਾ ਨੂੰ ਵੀਰਵਾਰ ਤਕ ਵੀ ਬਿਜਲੀ ਦੇ ਸਰਕਾਰੀ ਖੰਭਿਆਂ ਤੋਂ ਨਹੀਂ ਲੁਹਾਈਆ ਗਈਆ ਤੇ ਇਸ ਤੋਂ ਇਲਾਵਾ ਪਿੰਡ ਵਿੱਚ ਵੱਖ ਵੱਖ ਘਰਾਂ  ਦੀਆ ਦੀਵਾਰਾ ਤੇ ਛਪੇ 'ਆਪ' ਸਮੇਤ 'ਚਾਹੁੰਦਾ ਹੈ ਪੰਜਾਬ ਕੈਪਟਨ ਦੀ ਸਰਕਾਰ' ਵਰਗੇ ਨਾਅਰੇ ਵੀ ਹੁਣ ਤਕ ਅਧਿਕਾਰੀਆਂ ਦੀ ਨਜ਼ਰ ਨਹੀਂ ਚਡ ਸਕੇ। ਇਸ ਸਬੰਧੀ ਲੋਕਾਂ ਨੇ ਇਤਰਾਜ ਜਤਾਉਦਿਆ ਕਿਹਾ ਕਿ ਆਦਰਸ਼ ਚੋਣ ਜਾਬਤਾ ਦੀ ਪਾਲਣਾ ਕਰਵਾਉਣ ਦੀ ਬਜਾਏ ਲਾਪਰਵਾਹ ਅਧਿਕਾਰੀ ਸਰੇਆਮ ਚੋਣ ਕਮਿਸ਼ਨ ਦੇ ਆਦੇਸ਼ਾ ਦੀਆਂ ਧਜੀਆ ਉਡਾਉਣ ਵਿੱਚ ਲਗੇ ਹੋਏ ਹਨ।
ਕੀ ਕਹਿੰਦੇ ਨੇ ਅਧਿਕਾਰੀ-:ਬਿਜਲੀ ਦੇ ਖੰਭਿਆ 'ਤੇ ਲੱਗੇ ਰਾਜਨਿਤਿਕ ਪਾਰਟੀ ਦੇ ਪ੍ਰਚਾਰ ਫਲੈਕਸਾਂ ਬਾਰੇ ਜਦੋਂ ਸਬੰਧਤ ਅਧਿਕਾਰੀ ਐਸ.ਡੀ.ਓ ਪਾਵਰਕੌਮ ਸਬ ਡਵੀਜ਼ਨ ਨਦਾਮਪੁਰ ਕੁਨਾਲ ਨਾਲ ਗਲ ਕੀਤੀ ਗਈ ਤਾਂ ਅਧਿਕਾਰੀ ਦਾ ਕਹਿਣਾ ਸੀ ਕਿ ਉਨਾਂ ਦੇ ਅਧਿਕਾਰ ਖੇਤਰ ਵਿੱਚ ਆਉਂਦੇ ਪਿੰਡਾਂ 'ਚ ਚੋਣ ਜਾਬਤੇ ਦੇ ਚਲਦਿਆਂ ਪਹਿਲਾ ਹੀ ਬਿਜਲੀ ਦੇ ਪੋਲਾ 'ਤੇ ਲੱਗੇ ਪ੍ਰਚਾਰ ਬੈਨਰਾ ਸਮੇਤ ਹੋਰ ਸਮਗਰੀ ਨੂੰ ਹਟਾਉਣ ਬਾਬਤ ਉਨਾ ਨੇ ਅਪਣੇ ਮੁਲਾਜਮਾ ਦੀਆ ਡਿਊਟੀਆ ਫਿਕਸ ਕਰ ਰਖੀਆ ਹਨ, ਉਹ ਹੁਣੇ ਹੀ ਚੈੱਕ ਕਰਵਾਉਣਗੇ।

ਹੋਵੇਗੀ ਸਖਤ ਕਾਰਵਾਈ- ਐਸ.ਡੀ.ਐਮ
ਇਸ ਸਬੰਧੀ ਸੰਪਰਕ ਕਰਨ 'ਤੇ ਐਸ.ਡੀ.ਐਮ ਭਵਾਨੀਗੜ੍ਹ ਅੰਕੁਰ ਮਹਿੰਦਰੂ ਨੇ ਇਸ ਨੂੰ ਆਦਰਸ਼ ਚੋਣ ਜ਼ਾਬਤੇ ਦੀ ਉਲੰਘਣਾ ਕਰਾਰ ਦਿੰਦਿਆਂ ਕਿਹਾ ਕਿ ਜੇਕਰ ਕਿਸੇ ਥਾਂ 'ਤੇ ਇਸ ਤਰਾਂ ਦਾ ਕੁੱਝ ਹੈ ਤਾ ਉਹ ਹੁਣੇ ਹੀ ਚੈੱਕ ਕਰਵਾ ਕੇ ਮੁਲਾਜਮਾ ਨੂੰ  ਇਨ੍ਹਾਂ ਫਲੈਕਸਾ ਵਗੈਰਾ ਨੂੰ ਹਟਵਾਉਣ ਲਈ ਕਹਿਣਗੇ।ਉਨਾਂ ਕਿਹਾ ਕਿ ਇਸ ਸਬੰਧੀ ਬਣਦੀ ਕਾਰਵਾਈ ਵੀ ਅਮਲ ਵਿੱਚ ਲਿਆਂਦੀ ਜਾਵੇਗੀ। ਪ੍ਰਸ਼ਾਸਨ ਆਦਰਸ਼ ਚੋਣ ਜਾਬਤਾ ਦੀ ਹਰ ਹਾਲ ਵਿੱਚ ਪਾਲਣਾ ਕਰਵਾ ਕੇ ਨਿਰਪੱਖ ਚੋਣਾਂ ਕਰਵਾਉਣ ਲਈ ਵਚਨਬੱਧ ਹੈ।


author

Deepak Kumar

Content Editor

Related News