101 ਸਾਲ ਦੀ ਬਜ਼ੁਰਗ ਮਾਤਾ ਨੇ ਲਗਵਾਈ ਕੋਰੋਨਾ ਦੀ ਵੈਕਸੀਨ

Friday, Apr 16, 2021 - 03:37 PM (IST)

101 ਸਾਲ ਦੀ ਬਜ਼ੁਰਗ ਮਾਤਾ ਨੇ ਲਗਵਾਈ ਕੋਰੋਨਾ ਦੀ ਵੈਕਸੀਨ

ਧਰਮਕੋਟ (ਸਤੀਸ਼) - ਪੰਜਾਬ ਸਰਕਾਰ ਵਲੋਂ ਕੋਰੋਨਾ ਵਾਇਰਸ ਤੋਂ ਬਚਾਅ ਲਈ ਵੱਖ-ਵੱਖ ਸਿਹਤ ਕੇਂਦਰਾਂ ’ਤੇ ਕੋਰੋਨਾ ਵਾਇਰਸ ਦੀ ਵੈਕਸੀਨ ਲਗਾਈ ਜਾ ਰਹੀ ਹੈ। ਡਾ. ਰਾਕੇਸ਼ ਕੁਮਾਰ ਬਾਲੀ ਸੀਨੀਅਰ ਮੈਡੀਕਲ ਅਫ਼ਸਰ ਕੋਟ ਈਸੇ ਖਾਂ ਦੀ ਅਗਵਾਈ ਵਿਚ ਵੀ ਪੂਰੇ ਬਲਾਕ ਵਿਚ ਸਿਹਤ ਵਿਭਾਗ ਦੀਆਂ ਟੀਮਾਂ ਵੈਕਸੀਨ ਲਗਾ ਰਹੀਆਂ ਹਨ। ਅੱਜ ਸਿਹਤ ਵਿਭਾਗ ਦੀ ਟੀਮ ਵਲੋਂ ਪਿੰਡ ਜਲਾਲਾਬਾਦ ਪੂਰਬੀ ਵਿਖੇ ਸਿਹਤ ਕੇਂਦਰ ’ਤੇ 30 ਵਿਅਕਤੀਆਂ ਨੂੰ ਵੈਕਸੀਨ ਲਗਾਈ ਗਈ, ਜਿਨ੍ਹਾਂ ਵਿਚ ਜਲਾਲਾਬਾਦ ਪੂਰਬੀ ਨਿਵਾਸੀ 101 ਸਾਲਾਂ ਦੀ ਬਜ਼ੁਰਗ ਮਾਤਾ ਗੁਰਦਿਆਲ ਕੌਰ ਸਭਨਾਂ ਲਈ ਖਿੱਚ ਦਾ ਕੇਂਦਰ ਬਣੀ ਰਹੀ। 

ਪੜ੍ਹੋ ਇਹ ਵੀ ਖਬਰ - ਅੰਮ੍ਰਿਤਸਰ ’ਚ ਗੁੰਡਾਗਰਦੀ ਦਾ ਨੰਗਾ-ਨਾਚ, ਸ਼ਰੇਆਮ ਔਰਤ ਦੇ ਕੱਪੜੇ ਉਤਾਰ ਕੀਤੀ ਜ਼ਬਰਦਸਤੀ ਦੀ ਕੋਸ਼ਿਸ਼ (ਵੀਡੀਓ)

ਇਸ ਸਮੇਂ ਵੈਕਸੀਨ ਲਗਾਉਣ ਵਾਲੀ ਸਿਹਤ ਵਿਭਾਗ ਦੀ ਟੀਮ ਵਿਚ ਐੱਲ. ਐੱਚ. ਵੀ ਰਜਿੰਦਰ ਰਾਣੀ, ਮੈਡਮ ਸੁਜਾਤਾ ਏ.ਐੱਨ.ਐੱਮ, ਅਮਰ ਸਿੰਘ ਹੈਲਥ ਇੰਸਪੈਕਟਰ ਦਵਿੰਦਰ ਸਿੰਘ ਤੂਰ, ਪਰਮਿੰਦਰ ਕੁਮਾਰ ਅਤੇ ਪਲਵਿੰਦਰ ਸਿੰਘ ਨੇ ਦੱਸਿਆ ਕਿ ਅੱਜ ਤੋਂ ਪਹਿਲਾਂ ਵੀ ਇਸ ਸਿਹਤ ਕੇਂਦਰ ਉੱਪਰ ਲਗਪਗ ਸੌ ਤੋਂ ਵੱਧ ਲੋਕ ਵੈਕਸੀਨ ਲਗਵਾ ਚੁੱਕੇ ਹਨ। ਇਸ ਸਮੇਂ ਉਨ੍ਹਾਂ ਦੇ ਨਾਲ ਅਮਰਜੀਤ ਕੌਰ ਸਟਾਫ ਨਰਸ, ਕਮਲਪ੍ਰੀਤ ਕੌਰ ਐੱਲ. ਐੱਚ. ਵੀ ਅਤੇ ਆਸ਼ਾ ਵਰਕਰ ਹਾਜ਼ਰ ਸਨ।

ਪੜ੍ਹੋ ਇਹ ਵੀ ਖਬਰ - ਅੰਮ੍ਰਿਤਸਰ : ਸ਼ਰਾਬ ਪੀਣ ਤੋਂ ਰੋਕਦੀ ਸੀ ਪਤਨੀ, ਗੁੱਸੇ ’ਚ ਆ ਕੇ ਪਤੀ ਨੇ ਇਸ ਵਾਰਦਾਤ ਨੂੰ ਦਿੱਤਾ ਅੰਜ਼ਾਮ (ਵੀਡੀਓ)

ਪੜ੍ਹੋ ਇਹ ਵੀ ਖਬਰ - ਬਟਾਲਾ : ਸਰਕਾਰੀ ਸਕੂਲ ਦੀ ਅਧਿਆਪਕਾ ’ਤੇ ਤੇਜ਼ਧਾਰ ਦਾਤਰ ਨਾਲ ਕਾਤਲਾਨਾ ਹਮਲਾ, ਹਾਲਤ ਨਾਜ਼ੁਕ (ਵੀਡੀਓ)


author

rajwinder kaur

Content Editor

Related News