85 ਸਾਲਾ ਬਜ਼ੁਰਗ ਦੀ ਰੇਲ ਗੱਡੀ ਹੇਠ ਆਉਣ ਨਾਲ ਮੌਤ

Wednesday, Sep 30, 2020 - 01:33 PM (IST)

85 ਸਾਲਾ ਬਜ਼ੁਰਗ ਦੀ ਰੇਲ ਗੱਡੀ ਹੇਠ ਆਉਣ ਨਾਲ ਮੌਤ

ਮੰਡੀ ਗੋਬਿੰਦਗੜ੍ਹ (ਮੱਗੋ): ਲੋਹਾ ਨਗਰੀ ਮੰਡੀ ਗੋਬਿੰਦਗੜ੍ਹ ਦੀ ਰੇਲਵੇ ਲਾਈਨ 'ਤੇ ਇਕ ਬਜ਼ੁਰਗ ਵਿਅਕਤੀ ਦੇ ਰੇਲਵੇ ਲਾਈਨ ਪਾਰ ਕਰਦੇ ਹੋਏ ਰੇਲ ਗੱਡੀ ਹੇਠ ਆ ਕੇ ਮੌਤ ਹੋ ਗਈ।ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਹਾਇਕ ਥਾਣੇਦਾਰ ਗੁਰਮੀਤ ਸਿੰਘ ਅਤੇ ਸਹਾਇਕ ਥਾਣੇਦਾਰ ਲਾਜਪਤ ਸਿੰਘ ਨੇ ਦੱਸਿਆ ਕਿ ਬੀਤੀ ਸ਼ਾਮ ਇਕ ਕਰੀਬ 85 ਸਾਲਾ ਬਜ਼ੁਰਗ ਖੰਨਾ ਸਾਈਡ ਮਾਤਾ ਰਾਣੀ ਮੰਦਰ ਨਜ਼ਦੀਕ ਰੇਲਵੇ ਲਾਈਨ ਪਾਰ ਕਰਦਾ ਹੋਇਆ ਅੱਪ ਲਾਈਨ 'ਤੇ ਸਪੈਸ਼ਲ ਰੇਲ ਗੱਡੀ ਦੀ ਲਪੇਟ 'ਚ ਆ ਕੇ ਬੁਰੀ ਤਰ੍ਹਾਂ ਕੱਟਿਆ ਗਿਆ, ਜਿਸ ਦੀ ਸੂਚਨਾ ਮਿਲਣ 'ਤੇ ਲਾਸ਼ ਕਬਜ਼ੇ 'ਚ ਲੈ ਕੇ ਪੁਲਸ ਨੇ ਕਾਰਵਾਈ ਕਰਦੇ ਹੋਏ ਲਾਸ਼ ਪੋਸਟਮਾਰਟਮ ਉਪਰੰਤ ਅੰਤਿਮ ਸੰਸਕਾਰ ਲਈ ਵਾਰਸਾਂ ਦੇ ਹਵਾਲੇ ਕਰ ਦਿੱਤੀ। ਜੀ.ਆਰ.ਪੀ. ਪੁਲਸ ਨੂੰ ਉਸ ਦੀ ਪਛਾਣ ਸੁਰਜੀਤ ਸਿੰਘ ਪੁੱਤਰ ਕਿਸ਼ਨ ਸਿੰਘ ਵਾਸੀ ਪਿੰਡ ਨਸਰਾਲੀ ਵਾਰਡ ਨੰਬਰ 16 ਵਜੋਂ ਹੋਈ।


author

Shyna

Content Editor

Related News