ਸਮਰਾਲਾ ਚੌਕ ਨੇੜੇ ਪਾਰਕ ’ਚ ਖੁੱਲ੍ਹੇਆਮ ਲਗਾ ਰਿਹਾ ਸੀ ਟੀਕਾ, ਵੀਡੀਓ ਵਾਇਰਲ ਹੁੰਦੇ ਹੀ ਹੋਇਆ ਹੰਗਾਮਾ
Saturday, Oct 11, 2025 - 06:48 PM (IST)

ਲੁਧਿਆਣਾ (ਰਾਜ) : ਨਸ਼ਿਆਂ ਦਾ ਜ਼ਹਿਰ ਹੁਣ ਸੜਕਾਂ ਅਤੇ ਪਾਰਕਾਂ ਤੱਕ ਫੈਲ ਚੁੱਕਾ ਹੈ। ਲੁਧਿਆਣਾ ਦੇ ਸਮਰਾਲਾ ਚੌਕ ਨੇੜੇ ਸਥਿਤ ਇਕ ਪਾਰਕ ਤੋਂ ਅਜਿਹੀ ਵੀਡੀਓ ਸਾਹਮਣੇ ਆਈ ਹੈ, ਜਿਸ ਨੇ ਲੋਕਾਂ ਨੂੰ ਹਿਲਾ ਕੇ ਰੱਖ ਦਿੱਤਾ ਹੈ। ਵੀਡੀਓ ’ਚ ਇਕ ਨੌਜਵਾਨ ਨੂੰ ਖੁੱਲ੍ਹੇਆਮ ਬੈਠ ਕੇ ਆਪਣੇ ਹੱਥ ’ਚ ਨਸ਼ੇ ਦਾ ਟੀਕਾ ਲਗਾਉਂਦਾ ਦਿਖਾਈ ਦੇ ਰਿਹਾ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਇਹ ਸਭ ਉਸ ਜਗ੍ਹਾ ਹੋਇਆ, ਜਿੱਥੇ ਕੁਝ ਹੀ ਦੂਰੀ ’ਤੇ ਪੁਲਸ ਦਾ ਨਾਕਾ ਲੱਗਿਆ ਹੋਇਆ ਸੀ। ਵਾਇਰਲ ਵੀਡੀਓ ’ਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਨੌਜਵਾਨ ਨਸ਼ੇ ਦਾ ਟੀਕਾ ਲਗਾਉਣ ਤੋਂ ਬਾਅਦ ਬੇਸੁੱਧ ਹੋ ਕੇ ਉਥੇ ਬੈਠਾ ਰਹਿ ਜਾਂਦਾ ਹੈ। ਉਸ ਦੀ ਬਾਂਹ ’ਚ ਟੀਕੇ ਦੀ ਸੂਈ ਕਾਫ਼ੀ ਦੇਰ ਤੱਕ ਖੁਬੀ ਰਹਿੰਦੀ ਹੈ।
ਇਹ ਖ਼ਬਰ ਵੀ ਪੜ੍ਹੋ - ਪੰਜਾਬ ਦੇ ਪ੍ਰਾਈਵੇਟ ਸਕੂਲਾਂ ਨੂੰ ਨੋਟਿਸ ਜਾਰੀ; ਦੁਪਹਿਰ 2 ਵਜੇ ਤਕ...
ਜਦ ਵੀਡਿਓ ਬਣਾਉਣ ਵਾਲੇ ਵਿਅਕਤੀ ਨੇ ਉਸ ਤੋਂ ਕੁੱਝ ਪੁੱਛਣਾ ਚਾਹਿਆ ਤਾਂ ਉਹ ਬੋਲਣ ਦੀ ਹਾਲਤ ’ਚ ਨਹੀਂ ਸੀ। ਇਹ ਦ੍ਰਿਸ਼ ਦੇਖ ਕੇ ਕੋਈ ਵੀ ਸਮਝ ਸਕਦਾ ਹੈ ਕਿ ਕਿਸ ਤਰ੍ਹਾਂ ਨਸ਼ਾ ਹੁਣ ਨੌਜਵਾਨਾਂ ਨੂੰ ਅੰਦਰੋਂ ਖੋਖਲਾ ਕਰ ਚੁੱਕਾ ਹੈ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਇਹ ਕੋਈ ਨਵਾਂ ਮਾਮਲਾ ਨਹੀਂ ਹੈ। ਸਮਰਾਲਾ ਚੌਕ ਅਤੇ ਇਸ ਤੋਂ ਆਲੇ-ਦੁਆਲੇ ਦੇ ਪਾਰਕ ਹੁਣ ਨਸ਼ੇੜੀਆਂ ਦੇ ਅੱਡੇ ਬਣ ਚੁੱਕੇ ਹਨ। ਸ਼ਾਮ ਪੈਂਦੇ ਹੀ ਇੱਥੋਂ ਨੌਜਵਾਨ ਟੋਲੀਆਂ ’ਚ ਪਹੁੰਚਦੇ ਹਨ ਅਤੇ ਖੁੱਲ੍ਹੇਆਮ ਨਸ਼ੇ ਦੇ ਟੀਕੇ ਲਗਾਉਂਦੇ ਹਨ। ਸਥਾਨਕ ਨਿਵਾਸੀ ਰੋਜ਼ਾਨਾ ਇਸ ਨਜ਼ਾਰੇ ਨੂੰ ਦੇਖਣ ਨੂੰ ਮਜ਼ਬੂਰ ਹਨ। ਇਲਾਕੇ ਦੇ ਵਸਨੀਕਾਂ ਨੇ ਪੁਲਸ ਪ੍ਰਸ਼ਾਸਨ ਤੋਂ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਜਦ ਪੁਲਸ ਨਾਕੇ ਕੋਲ ਹੀ ਨਸ਼ਾ ਖੁੱਲ੍ਹੇਆਮ ਕੀਤਾ ਜਾ ਰਿਹਾ ਹੈ, ਤਾਂ ਸਵਾਲ ਉੱਠਦਾ ਹੈ ਕਿ ਗਸ਼ਤ ਅਤੇ ਨਿਗਰਾਨੀ ਆਖਿਰ ਕਿਸ ਲਈ ਹੈ।
ਉਥੇ, ਪੁਲਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਵਾਇਰਲ ਵੀਡੀਓ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ, ਜਿਸ ਨੌਜਵਾਨ ਦੀ ਵੀਡੀਓ ਸਾਹਮਣੇ ਆਈ ਹੈ, ਉਸ ਦੀ ਪਛਾਣ ਕੀਤੀ ਜਾ ਰਹੀ ਹੈ। ਨਾਲ ਹੀ, ਸਮਰਾਲਾ ਚੌਕ ਲਾਕੇ ’ਚ ਆਉਣ ਵਾਲੇ ਦਿਨਾਂ ਵਿਚ ਨਸ਼ੇ ਖਿਲਾਫ ਵਿਸ਼ੇਸ਼ ਮੁਹਿੰਮ ਚਲਾਉਣ ਦੀ ਗੱਲ ਵੀ ਕਹੀ ਗਈ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8