ਨਸ਼ਿਆਂ ਖਿਲਾਫ ਲੋਕਾਂ ਨੂੰ ਜਾਗਰੂਕ ਕਰਨ ਲਈ ਪੁਲਸ ਨੇ ਕੱਢੀ ਰੈਲੀ

07/16/2018 12:56:14 PM

ਬੁਢਲਾਡਾ (ਬਾਂਸਲ)—ਸਥਾਨਕ ਸਿਟੀ ਪੁਲਸ ਵਲੋਂ ਨਸ਼ਿਆਂ ਦੇ ਖਿਲਾਫ ਲੋਕਾਂ ਨੂੰ ਜਾਗਰੂਕ ਕਰਨ ਦੇ ਲਈ ਗੁਰੂਤੇਗ ਬਹਾਦੁਰ ਸਟੇਡੀਅਮ 'ਚੋਂ ਡੀ.ਐੱਸ.ਪੀ. ਰਛਪਾਲ ਸਿੰਘ ਵਲੋਂ ਝੰਡੀ ਦੇ ਕੇ ਜਾਗਰੂਕਤਾ ਰੈਲੀ ਕੱਢੀ ਗਈ। ਇਸ ਰੈਲੀ ਦੌਰਾਨ ਨੌਜਵਾਨਾਂ ਵਲੋਂ ਨਸ਼ਿਆਂ ਦੇ ਖਿਲਾਫ ਸਲੋਗਨਾ ਦੇ ਬੈਨਰ ਫੜ੍ਹੇ ਹੋਏ ਸਨ, ਜੋ ਸ਼ਹਿਰ ਦੇ ਵੱਖ-ਵੱਖ ਬਜ਼ਾਰਾਂ 'ਚੋਂ ਹੁੰਦੇ ਹੋਏ ਇਸ ਜਾਗਰੂਕਤਾ ਰੈਲੀ ਰਾਹੀਂ ਸ਼ਹਿਰ ਦੇ ਹਰ ਘਰ ਤੱਕ ਸੁਨੇਹਾ ਦੇ ਰਹੇ ਸਨ ਕਿ ਨਸ਼ਾ ਮਨੁੱਖੀ ਜੀਵਨ ਲਈ ਘਾਤਕ ਹੈ, ਜੋ ਨੌਜਵਾਨ ਪੀੜੀ ਨੂੰ ਆਲਸ,ਬੇਰੁਜ਼ਗਾਰੀ ਅਤੇ ਨਿਕੰਮੇਪਨ ਵੱਲ ਲਿਆਉਂਦੀ ਹੈ। ਇਸ ਮੌਕੇ 'ਤੇ ਐੱਸ.ਐੱਚ.ਓ. ਸਿਟੀ ਬਲਵਿੰਦਰ ਸਿੰਘ ਰੋਮਾਣਾ ਨੇ ਮੈਡੀਕਲ ਪੈਕਟੀਸ਼ਨਰਾਂ ਦੀ ਸੱਦੀ ਗਈ ਮੀਟਿੰਗ ਦੌਰਾਨ ਪੁਲਸ ਫੋਰਸ ਸਮੇਤ ਡੀ.ਐੱਸ.ਪੀ. ਦੀ ਹਾਜ਼ਰੀ 'ਚ ਸਹੁੰ ਖਾਧੀ ਗਈ ਕਿ ਨਾ ਅਸੀਂ ਨਸ਼ਾ ਵੇਚਣ ਦੇਵਾਂਗੇ ਅਤੇ ਨਾ ਹੀ ਕਰਨ ਦੇਵਾਂਗੇ। ਇਸ ਮੌਕੇ 'ਤੇ ਵੱਖ-ਵੱਖ ਬੁਲਾਰਿਆਂ ਨੇ ਪੁਲਸ ਨੂੰ ਭਰੋਸਾ ਦਿੱਤਾ ਕਿ ਉਸ ਨਸ਼ੇ ਦੇ ਕੋਹੜ ਨੂੰ ਖਤਮ ਕਰਨ ਲਈ ਪੂਰਨ ਸਹਿਯੋਗ ਦੇਣਗੇ।


Related News