ਨਸ਼ੇ ਵਾਲੀਅਾਂ ਗੋਲੀਆਂ ਸਣੇ ਕਾਬੂ

Saturday, Dec 01, 2018 - 04:12 AM (IST)

ਨਸ਼ੇ ਵਾਲੀਅਾਂ ਗੋਲੀਆਂ ਸਣੇ ਕਾਬੂ

ਸ੍ਰੀ ਮੁਕਤਸਰ ਸਾਹਿਬ, (ਪਵਨ, ਖੁਰਾਣਾ)- ਥਾਣਾ ਸਿਟੀ  ਪੁਲਸ ਨੇ 1200 ਨਸ਼ੇ ਵਾਲੀਅਾਂ ਗੋਲੀਆਂ ਸਮੇਤ ਇਕ ਵਿਅਕਤੀ ਨੂੰ ਕਾਬੂ ਕੀਤਾ। ਐੱਸ. ਐੱਚ. ਓ. ਸਿਟੀ ਅਸ਼ੋਕ ਕੁਮਾਰ ਨੇ ਦੱਸਿਆ ਕਿ ਜਦੋਂ ਪੁਲਸ ਪਾਰਟੀ ਨੇ ਸ਼ਨੀਦੇਵ ਮੰਦਰ ਬੰਬ ਕਾਲੋਨੀ ਕੱਚਾ ਉਦੇਕਰਨ ਰੋਡ ’ਤੇ ਨਾਕਾਬੰਦੀ ਕੀਤੀ ਹੋਈ ਸੀ ਤਾਂ ਇਕ ਨੌਜਵਾਨ ਜੋ ਭੁੱਲਰ ਕਾਲੋਨੀ ਪਾਸਿਓਂ ਆ ਰਿਹਾ ਸੀ ਤੇ ਹੱਥ ਵਿਚ  ਲਿਫਾਫਾ ਫਡ਼ਿਆ ਸੀ, ਨੂੰ  ਪੁਲਸ ਪਾਰਟੀ ਨੇ  ਰੁਕਣ ਦਾ ਇਸ਼ਾਰਾ ਕੀਤਾ।  ਉਕਤ ਵਿਅਕਤੀ ਨੂੰ ਕਾਬੂ ਕਰ ਕੇ ਜਦੋਂ ਉਸਦੇ ਹੱਥ ਵਿਚ ਫਡ਼ੇ  ਲਿਫ਼ਾਫੇ ਦੀ ਤਲਾਸ਼ੀ ਲਈ ਤਾਂ ਉਸ ’ਚੋਂ 1200 ਨਸ਼ੇ ਵਾਲੀਅਾਂ ਗੋਲੀਆਂ ਬਰਾਮਦ ਹੋਈਆਂ। ਫਡ਼ੇ ਗਏ ਵਿਅਕਤੀ ਦੀ ਪਛਾਣ ਰਾਕੇਸ਼ ਕੁਮਾਰ ਉਰਫ਼ ਰਾਕੇਸ਼ ਪੁੱਤਰ ਨੱਥੂ ਰਾਮ ਵਾਸੀ ਸ੍ਰੀ ਮੁਕਤਸਰ ਸਾਹਿਬ ਵਜੋਂ ਹੋਈ ਹੈ। ਥਾਣਾ ਸਿਟੀ ਮੁਕਤਸਰ ਦੀ ਪੁਲਸ ਨੇ ਉਕਤ ਵਿਅਕਤੀ  ਖਿਲਾਫ਼  ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


Related News