ਨਸ਼ੀਲੀਆਂ ਗੋਲੀਆਂ ਸਣੇ 2 ਪੁਲਸ ਅੜਿੱਕੇ

Wednesday, Jun 18, 2025 - 04:51 PM (IST)

ਨਸ਼ੀਲੀਆਂ ਗੋਲੀਆਂ ਸਣੇ 2 ਪੁਲਸ ਅੜਿੱਕੇ

ਫਰੀਦਕੋਟ (ਰਾਜਨ) : ਸਥਾਨਕ ਥਾਣਾ ਸਦਰ ਦੇ ਏ. ਐੱਸ. ਆਈ. ਹਰਦੇਵ ਸਿੰਘ ਦੀ ਅਗਵਾਈ ਹੇਠਲੀ ਪੁਲਸ ਪਾਰਟੀ ਵਲੋਂ ਦੋਸ਼ੀ ਮਨਪ੍ਰੀਤ ਸਿੰਘ ਵਾਸੀ ਪਿੰਡ ਪੱਕਾ ਨੂੰ 150 ਨਸ਼ੀਲੀਆਂ ਗੋਲੀਆਂ ਬਰਾਮਦ ਕਰਕੇ ਗ੍ਰਿਫਤਾਰ ਕੀਤਾ ਹੈ। ਪੁਲਸ ਅਧਿਕਾਰੀ ਨੇ ਦੱਸਿਆ ਕਿ ਦੋਸ਼ੀ ਦੀ ਗ੍ਰਿਫਤਾਰੀ ਗਸ਼ਤ ਦੌਰਾਨ ਪਿੰਡ ਪੱਕਾ ਤੋਂ ਥੋੜ੍ਹਾ ਅੱਗੇ ਉਸ ਵੇਲੇ ਕੀਤੀ ਗਈ, ਜਦੋਂ ਇਹ ਪੈਦਲ ਆਉਂਦਿਆਂ ਪੁਲਸ ਪਾਰਟੀ ਵੇਖ ਘਬਰਾ ਕੇ ਪਿੱਛੇ ਮੁੜ ਕੇ ਖਿਸਕਣ ਦੀ ਤਾਕ ’ਚ ਸਨ। ਉਨ੍ਹਾਂ ਦੱਸਿਆ ਕਿ ਸਾਥੀਆਂ ਦੀ ਸਹਾਇਤਾ ਨਾਲ ਇਸ ਨੂੰ ਕਾਬੂ ਕਰਕੇ ਜਦੋਂ ਇਸ ਕੋਲ ਮੌਜੂਦ ਕਾਲੇ ਮੋਮੀ ਲਿਫਾਫੇ ਦੀ ਤਲਾਸ਼ੀ ਲਈ ਗਈ ਤਾਂ ਇਸ ’ਚੋਂ ਉਕਤ ਮਾਤਰਾ ’ਚ ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ।

ਦੂਜੇ ਮਾਮਲੇ ’ਚ ਥਾਣਾ ਸਦਰ ਦੇ ਹੀ ਏ. ਐੱਸ. ਆਈ. ਸੁਖਵਿੰਦਰ ਸਿੰਘ ਨੇ ਦੱਸਿਆ ਕਿ ਦੋਸ਼ੀ ਲਖਵੀਰ ਸਿੰਘ ਵਾਸੀ ਪਿੰਡ ਪਿਪਲੀ ਦੀ ਗ੍ਰਿਫਤਾਰੀ ਗਸ਼ਤ ਦੌਰਾਨ ਪਿੰਡ ਪਿਪਲੀ ਦੇ ਸੇਮ ਨਾਲੇ ਕੋਲੋਂ ਉਸ ਵੇਲੇ ਕੀਤੀ ਗਈ, ਜਦੋਂ ਸ਼ੱਕ ਦੇ ਆਧਾਰ ’ਤੇ ਇਸ ਦੀ ਤਲਾਸ਼ੀ ਲੈਣ ’ਤੇ 50 ਨਸ਼ੀਲੀ ਗੋਲੀਆਂ ਬਰਾਮਦ ਹੋਈਆਂ।


author

Gurminder Singh

Content Editor

Related News