ਡਿਪਟੀ ਕਮਿਸ਼ਨਰ ਵਲੋਂ ਜ਼ਿਲਾ ਵਾਸੀਆਂ ਅਤੇ ਪੋਲਿੰਗ ਸਟਾਫ਼ ਦਾ ਧੰਨਵਾਦ

05/20/2019 2:05:13 PM

ਜਲਾਲਾਬਾਦ (ਜਤਿੰਦਰ, ਨਿਖੰਜ) - ਲੋਕ ਸਭਾ ਹਲਕਾ ਫਿਰੋਜ਼ਪੁਰ ਅਧੀਨ ਪੈਂਦੇ ਜ਼ਿਲਾ ਫ਼ਾਜ਼ਿਲਕਾ ਦੇ ਚਾਰ ਵਿਧਾਨ ਸਭਾ ਹਲਕਿਆਂ ਫ਼ਾਜ਼ਿਲਕਾ, ਅਬੋਹਰ, ਜਲਾਲਾਬਾਦ ਤੇ ਬੱਲੂਆਣਾ 'ਚ ਬੀਤੇ ਦਿਨ 782 ਪੋਲਿੰਗ ਬੂਥਾਂ 'ਤੇ ਵੋਟਿੰਗ ਪ੍ਰਕਿਰਿਆ ਅਮਨ-ਅਮਾਨ ਨਾਲ ਨੇਪਰੇ ਚੜ੍ਹੀ। ਇਸ ਦੌਰਾਨ ਜ਼ਿਲਾ ਫ਼ਾਜ਼ਿਲਕਾ 'ਚ ਕੁੱਲ 74.80 ਫ਼ੀਸਦੀ ਵੋਟਿੰਗ ਹੋਈ। ਜਾਣਕਾਰੀ ਦਿੰਦਿਆਂ ਜ਼ਿਲਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਮਨਪ੍ਰੀਤ ਸਿੰਘ ਛੱਤਵਾਲ ਨੇ ਦੱਸਿਆ ਕਿ ਲੋਕ ਸਭਾ ਚੋਣਾਂ ਜ਼ਿਲੇ ਅੰਦਰ ਪੂਰੀ ਤਰ੍ਹਾਂ ਸ਼ਾਤੀਪੂਰਵਕ ਢੰਗ ਨਾਲ ਨੇਪਰੇ ਚੜ੍ਹੀਆਂ ਹਨ। ਵੋਟਿੰਗ ਦਾ ਕੰਮ ਸਵੇਰੇ 7 ਵਜੇ ਸ਼ੁਰੂ ਹੋ ਕੇ ਸ਼ਾਮ 6 ਵਜੇ ਸੀ। ਇਸ ਦੌਰਾਨ ਵੋਟਰਾਂ 'ਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ।

ਉਨ੍ਹਾਂ ਦੱਸਿਆ ਕਿ ਜ਼ਿਲੇ 'ਚ ਕੁੱਲ 74.80 ਫ਼ੀਸਦੀ ਵੋਟਿੰਗ ਹੋਈ ਹੈ। ਵਿਧਾਨ ਸਭਾ ਹਲਕਾ ਫਾਜ਼ਿਲਕਾ ਦੀ ਵੋਟ 78.27 ਫੀਸਦੀ, ਜਲਾਲਾਬਾਦ ਦੀ 77.67, ਬੱਲੂਆਣਾ ਦੀ 72.27 ਅਤੇ ਵਿਧਾਨ ਸਭਾ ਹਲਕਾ ਅਬੋਹਰ ਦੀ ਵੋਟ ਫੀਸਦ 71.00 ਰਹੀ। ਉਕਤ ਹਲਕਿਆਂ 'ਚ ਸਵੇਰੇ 9 ਵਜੇ ਤੱਕ 11.98 ਫ਼ੀਸਦੀ, 11 ਵਜੇ 25.63 ਫ਼ੀਸਦੀ, 1 ਵਜੇ 41.35 ਫ਼ੀਸਦੀ, 3 ਵਜੇ 55.55 ਫ਼ੀਸਦੀ, ਸ਼ਾਮ 5 ਵਜੇ 66.14 ਫ਼ੀਸਦੀ ਅਤੇ ਅੰਤਿਮ ਨਤੀਜੇ ਮੁਤਾਬਕ 74.80 ਫ਼ੀਸਦੀ ਵੋਟਿੰਗ ਹੋਈ, ਜਿਸ ਤੋਂ ਸਾਫ ਜ਼ਾਹਿਰ ਹੋ ਰਿਹੈ ਕਿ ਜ਼ਿਲਾ ਵਾਸੀਆਂ ਨੇ ਲੋਕਤੰਤਰੀ ਪ੍ਰਣਾਲੀ ਦੇ ਇਸ ਅਹਿਮ ਜਸ਼ਨ 'ਚ ਵਧ-ਚੜ੍ਹ ਕੇ ਹਿਸਾ ਲਿਆ।


rajwinder kaur

Content Editor

Related News