ਸੜਕ ਹਾਦਸੇ ਦੌਰਾਨ ਵਿਅਕਤੀ ਦੀ ਮੌਤ

12/05/2020 10:43:40 PM

ਸ੍ਰੀ ਮੁਕਤਸਰ ਸਾਹਿਬ, (ਪਵਨ, ਖ਼ੁਰਾਣਾ)- ਜ਼ਿਲ੍ਹੇ ਦੇ ਪਿੰਡ ਰੁਪਾਣਾ ਵਿਖੇ ਸੜਕ ਹਾਦਸੇ ਦੌਰਾਨ ਇਕ ਵਿਅਕਤੀ ਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ ਗਿਰਧਾਰੀ ਲਾਲ ਪੁੱਤਰ ਹੰਸਰਾਜ ਕਰੀਬ (55) ਵਾਸੀ ਪਿੰਡ ਰੁਪਾਣਾ ਜੋ ਕਿ ਸਵੇਰੇ ਰੁਪਾਣਾ ਵਿਖੇ ਬੱਸ ਸਟੈਂਡ ’ਤੇ ਸਥਿਤ ਆਪਣੇ ਭਰਾ ਦੀ ਕਰਿਆਨੇ ਵਾਲੀ ਦੁੁਕਾਨ ’ਤੇ ਜਾਣ ਲਈ ਮੇਨ ਸੜਕ (ਮਲੋਟ ਰੋਡ) ਕਰਾਸ ਕਰਨ ਲੱਗਿਆ ਤਾਂ ਤੇਜ਼ ਰਫ਼ਤਾਰ ਮੋਟਰਸਾਈਕਲ ਨਾਲ ਟਕਰਾਉਣ ਕਾਰਣ ਸੜਕ ’ਤੇ ਜਾ ਡਿੱਗਿਆ ਤੇ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਿਆ। ਆਸ-ਪਾਸ ਦੇ ਦੁਕਾਨਦਾਰਾਂ ਤੇ ਪਰਿਵਾਰਕ ਮੈਂਬਰਾਂ ਵੱਲੋਂ ਤੁਰੰਤ ਰੁਪਾਣਾ ਜਨ ਸਹਾਰਾ ਕਲੱਬ ਦੀ ਐਂਬੂਲੈਂਸ ਦੀ ਮੱਦਦ ਨਾਲ ਉਸ ਨੂੰ ਸ੍ਰੀ ਮੁਕਤਸਰ ਸਾਹਿਬ ਦੇ ਨਿੱਜੀ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ, ਜਿਥੇ ਗਿਰਧਾਰੀ ਲਾਲ ਦੀ ਗੰਭੀਰ ਦੇਖਦੇ ਹੋਏ ਲੁਧਿਆਣਾ ਵਿਖੇ ਰੈਫਰ ਕਰ ਦਿੱਤਾ ਗਿਆ ਪਰ ਜ਼ਖ਼ਮਾਂ ਦੀ ਤਾਬ ਨੂੰ ਨਾ ਸਹਾਰਦੇ ਹੋਏ ਉਸ ਨੇ ਰਸਤੇ ਵਿਚ ਹੀ ਦਮ ਤੋੜ ਦਿੱਤਾ। ਜ਼ਿਕਰਯੋਗ ਹੈ ਕਿ ਮੋਟਰਸਾਈਕਲ ਚਾਲਕ ਪਿੰਡ ਰੁਪਾਣਾ ਦੇ ਹੀ ਦੱਸੇ ਜਾ ਰਹੇ ਹਨ। ਗਿਰਧਾਰੀ ਨਾਲ ਆਪਣੇ ਪਿਛੇ 2 ਲੜਕੇ ਤੇ 2 ਲੜਕੀਆਂ ਛੱਡ ਗਿਆ।


Bharat Thapa

Content Editor

Related News