ਕਰੰਟ ਲੱਗਣ ਨਾਲ ਨੌਜਵਾਨ ਦੀ ਮੌਤ
Sunday, Feb 17, 2019 - 08:54 PM (IST)
ਫਾਜ਼ਿਲਕਾ, (ਨਾਗਪਾਲ, ਲੀਲਾਧਰ)– ਪਿੰਡ ਵਿਸਾਖੇ ਵਾਲਾ ਖੂਹ ਵਿਖੇ ਬਿਜਲੀ ਦੇ ਮੀਟਰ ਦੀ ਸਪਲਾਈ ਜੋੜਨ ਲਈ ਖੰਭੇ 'ਤੇ ਚੜ੍ਹੇ 2 ਨੌਜਵਾਨਾਂ ਨੂੰ ਕਰੰਟ ਲੱਗਣ ਨਾਲ ਇਕ ਦੀ ਮੌਤ ਹੋ ਗਈ, ਜਦਕਿ ਦੂਜਾ ਨੌਜਵਾਨ ਬੁਰੀ ਤਰ੍ਹਾਂ ਨਾਲ ਜ਼ਖਮੀ ਹੋ ਗਿਆ। ਸੂਚਨਾ ਮਿਲਦੇ ਘਟਨਾ ਵਾਲੀ ਥਾਂ 'ਤੇ ਪਹੁੰਚ ਕੇ ਪੁਲਸ ਨੇ ਜਾਂਚ ਸ਼ੁਰੂ ਕਰ ਕੇ ਪਾਵਰਕਾਮ ਦੇ ਜੇ. ਈ. ਵਿਰੁੱਧ ਮਾਮਲਾ ਦਰਜ ਕਰ ਲਿਆ ਹੈ।
ਜਾਣਕਾਰੀ ਮੁਤਾਬਕ ਤਿਲਕ ਸਿੰਘ ਵਾਸੀ ਪਿੰਡ ਗਾਗਨ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਪੁੱਤਰ ਪਰਵਿੰਦਰ ਸਿੰਘ (25) ਪਾਵਰਕਾਮ ਵਿਭਾਗ ਦੇ ਜੇ. ਈ. ਸਵਰਨ ਸਿੰਘ ਨਾਲ ਪ੍ਰਾਈਵੇਟ ਤੌਰ 'ਤੇ ਕੰਮ ਕਰਦਾ ਸੀ। 15 ਫਰਵਰੀ ਨੂੰ ਪਿੰਡ ਵਿਸਾਖੇ ਵਾਲਾ ਖੂਹ ਵਿਖੇ ਮੀਟਰ ਲਗਾ ਰਹੇ ਸਨ ਤਾਂ ਪਰਵਿੰਦਰ ਸਿੰਘ ਤੇ ਬਲਜੀਤ ਸਿੰਘ ਨੂੰ ਬਿਜਲੀ ਦਾ ਕਰੰਟ ਲੱਗ ਗਿਆ, ਜਿਸ ਨਾਲ ਪਰਵਿੰਦਰ ਸਿੰਘ ਦੀ ਮੌਤ ਹੋ ਗਈ, ਜਦਕਿ ਬਲਜੀਤ ਸਿੰਘ ਨੂੰ ਫਾਜ਼ਿਲਕਾ ਦੇ ਹਸਪਤਾਲ ਤੋਂ ਫਰੀਦਕੋਟ ਰੈਫਰ ਕਰ ਦਿੱਤਾ ਗਿਆ ਹੈ।