ਸੜਕ ਹਾਦਸੇ ਦੌਰਾਨ ਵਿਅਕਤੀ ਦੀ ਮੌਤ

Tuesday, Sep 17, 2019 - 08:48 PM (IST)

ਸੜਕ ਹਾਦਸੇ ਦੌਰਾਨ ਵਿਅਕਤੀ ਦੀ ਮੌਤ

ਲੁਧਿਆਣਾ, (ਰਿਸ਼ੀ)— ਐਕਟਿਵਾ 'ਤੇ ਬਾਜ਼ਾਰ ਜਾ ਰਹੇ ਨੌਜਵਾਨ ਨੂੰ ਪਿੱਛੋਂ ਆਏ ਇਕ ਤੇਜ਼ ਰਫਤਾਰ ਟਿੱਪਰ ਨੇ ਟੱਕਰ ਮਾਰ ਦਿੱਤੀ ਤੇ ਨਾਲ ਹੀ ਘੜੀਸਦਾ ਹੋਇਆ ਲੈ ਗਿਆ। ਇਸ ਹਾਦਸੇ ਦੌਰਾਨ ਨੌਜਵਾਨ ਦੀ ਮੌਤ ਹੋ ਗਈ, ਜਦਕਿ ਟਿੱਪਰ ਚਾਲਕ ਮੌਕੇ 'ਤੇ ਫਰਾਰ ਹੋਣ 'ਚ ਕਾਮਯਾਬ ਹੋ ਗਿਆ। ਸੂਚਨਾ ਮਿਲਦੇ ਘਟਨਾ ਵਾਲੀ ਜਗ੍ਹਾ 'ਤੇ ਪੁੱਜੀ ਪੁਲਸ ਥਾਣਾ ਡਵੀਜ਼ਨ ਨੰਬਰ-6 ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਸਿਵਲ ਹਸਪਤਾਲ ਵਿਖੇ ਪੋਸਟਮਾਰਟਮ ਕਰਵਾਉਣ ਉਪਰੰਤ ਲਾਸ਼ ਪਰਿਵਾਰ ਹਵਾਲੇ ਕਰ ਦਿੱਤੀ ਤੇ ਚਾਲਕ ਖਿਲਾਫ ਕੇਸ ਦਰਜ ਕਰ ਕੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਜਾਣਕਾਰੀ ਦਿੰਦੇ ਐੱਸ. ਐੱਚ. ਓ. ਇੰਸ. ਅਮਰਜੀਤ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੀ ਪਛਾਣ ਕਮਲਜੀਤ ਸਿੰਘ ਨਿਵਾਸੀ ਧਾਂਦਰਾਂ ਰੋਡ ਵਜੋਂ ਹੋਈ ਹੈ। ਪੁਲਸ ਨੂੰ ਦਿੱਤੇ ਬਿਆਨ 'ਚ ਪਿਤਾ ਅਮਰਜੀਤ ਸਿੰਘ ਨੇ ਦੱਸਿਆ ਕਿ ਉਸ ਦੇ 2 ਬੇਟੇ ਹਨ। ਕਮਲਜੀਤ ਪਹਿਲਾਂ ਵਿਦੇਸ਼ ਜਾਣਾ ਚਾਹੁੰਦਾ ਸੀ ਪਰ ਹੁਣ ਕੁਝ ਸਮਾਂ ਪਹਿਲਾਂ ਹੀ ਉਸ ਨੂੰ ਕਰਿਆਨੇ ਦੀ ਦੁਕਾਨ ਖੋਲ੍ਹ ਕੇ ਦਿੱਤੀ ਸੀ। ਮੰਗਲਵਾਰ ਸਵੇਰੇ ਲਗਭਗ 10 ਵਜੇ ਘਰੋਂ ਦੁਕਾਨ ਦਾ ਸਾਮਾਨ ਲੈਣ ਲਈ ਮਾਰਕੀਟ ਜਾ ਰਿਹਾ ਸੀ। ਜਦੋਂ ਉਹ ਏ. ਟੀ. ਆਈ. ਚੌਕ ਤੋਂ ਦੁੱਗਰੀ ਵੱਲ ਜਾ ਰਿਹਾ ਸੀ ਤਾਂ ਚੇਤ ਸਿੰਘ ਨਗਰ ਕੋਲ ਪਿੱਛੋਂ ਆਏ ਟਿੱਪਰ ਨੇ ਪਹਿਲਾਂ ਟੱਕਰ ਮਾਰੀ ਫਿਰ ਟਿੱਪਰ ਦਾ ਟਾਇਰ ਉਸ 'ਤੇ ਚੜ੍ਹਾ ਦਿੱਤਾ। ਪੁਲਸ ਮੁਤਾਬਕ ਟਿੱਪਰ ਦੇ ਨੰਬਰ ਤੋਂ ਉਸ ਦੇ ਮਾਲਕ ਦੀ ਪਛਾਣ ਹੋ ਗਈ ਹੈ। ਜਿਸ ਦੌਰਾਨ ਚਾਲਕ ਨੂੰ ਜਲਦ ਗ੍ਰਿਫਤਾਰ ਕਰ ਲਿਆ ਜਾਵੇਗਾ।


author

KamalJeet Singh

Content Editor

Related News