ਰੋੜੀ ਦੀ ਟਰਾਲੀ ਭਰਦੇ ਸਮੇਂ ਨੌਜਵਾਨ ਨਾਲ ਵਾਪਰਿਆ ਭਾਣਾ, ਹੋਈ ਮੌਤ

Friday, Sep 10, 2021 - 11:07 AM (IST)

ਰੋੜੀ ਦੀ ਟਰਾਲੀ ਭਰਦੇ ਸਮੇਂ ਨੌਜਵਾਨ ਨਾਲ ਵਾਪਰਿਆ ਭਾਣਾ, ਹੋਈ ਮੌਤ

ਅਮਰਗੜ੍ਹ (ਜ.ਬ.): ਪਿੰਡ ਲਾਂਗੜੀਆਂ ਦੀਆਂ ਕਾਲੋਨੀਆਂ ਦੇ ਵਸਨੀਕ ਮੱਝਾਂ ਦੇ ਵਪਾਰ ਦਾ ਕੰਮ ਕਰਦੇ ਇਕ 23 ਸਾਲਾ ਨੌਜਵਾਨ ਸਿਕੰਦਰ ਸਿੰਘ ਦੀ ਸੱਪ ਲੜਨ ਨਾਲ ਮੌਤ ਹੋ ਗਈ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਇਹ ਘਟਨਾ 7 ਸਤੰਬਰ ਸ਼ਾਮ ਦੀ ਹੈ ਜਦੋਂ ਉਹ ਪਿੰਡ ਲਾਂਗੜੀਆਂ ਤੋਂ ਘਰੇ ਫਰਸ਼ ਲਾਉਣ ਲਈ ਰੋੜੀ ਲੈਣ ਗਿਆ ਸੀ, ਉਥੇ ਰੋੜੀ ਦੀ ਟਰਾਲੀ ਭਰਦੇ ਸਮੇਂ ਇਹ ਭਾਣਾ ਵਾਪਰਿਆ।

ਇਹ ਵੀ ਪੜ੍ਹੋ : ਤਿੰਨ ਭੈਣਾਂ ਦੇ ਇਕਲੌਤੇ ਭਰਾ ਦੀ ਸੜਕ ਹਾਦਸੇ ’ਚ ਮੌਤ, ਗਮ ’ਚ ਡੁੱਬਾ ਪਰਿਵਾਰ

ਉਨ੍ਹਾਂ ਦੱਸਿਆ ਕਿ ਅਸੀਂ ਉਸ ਨੂੰ ਦੇਸੀ ਇਲਾਜ ਕਰਵਾਉਣ ਲਈ ਪਿੰਡ ਪੁੰਨਾਵਾਲ ਲੈ ਗਏ ਜਿੱਥੋਂ ਇਲਾਜ ਉਪਰੰਤ ਸਾਨੂੰ ਵਾਪਸ ਪਿੰਡ ਭੇਜ ਦਿੱਤਾ ਗਿਆ ਪਰ ਰਾਤ ਨੂੰ ਉਸ ਦੀ ਹਾਲਤ ਜ਼ਿਆਦਾ ਖ਼ਰਾਬ ਹੋ ਗਈ ਜਿਸ ਕਾਰਨ ਅਸੀਂ ਸਵੇਰੇ ਤਿੰਨ ਵਜੇ ਦੇ ਕਰੀਬ ਉਸ ਨੂੰ ਰਜਿੰਦਰਾ ਹਸਪਤਾਲ ਪਟਿਆਲਾ ਲੈ ਗਏ, ਜਿੱਥੋਂ ਡਾਕਟਰਾਂ ਨੇ ਕੁਝ ਸਮਾਂ ਰੱਖ ਕੇ ਦਵਾਈਆਂ ਲਿਖਣ ਉਪਰੰਤ ਸਾਨੂੰ ਪੀ.ਜੀ.ਆਈ. ਚੰਡੀਗੜ੍ਹ ਲਈ ਰੈਫਰ ਕਰ ਦਿੱਤਾ ਗਿਆ ਪਰ ਰਸਤੇ ’ਚ ਹੀ ਉਸਦੀ ਮੌਤ ਹੋ ਗਈ।

ਇਹ ਵੀ ਪੜ੍ਹੋ : ਫਾਜ਼ਿਲਕਾ : ਅਵਾਰਾ ਪਸ਼ੂ ਕਾਰਨ ਮਾਂ ਦੇ ਹੱਥਾਂ ’ਚੋਂ ਨਿਕਲ ਟਰਾਲੀ ਹੇਠਾਂ ਆਇਆ 4 ਸਾਲਾ ਬੱਚਾ, ਮੌਤ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

Shyna

Content Editor

Related News