ਜਨਗਣਨਾ-2027 ਤਹਿਤ DC ਵੱਲੋਂ ‘ਸਵੈ-ਜਨਗਣਨਾ’ ਜਾਗਰੂਕਤਾ ਸਟਿੱਕਰ ਰਿਲੀਜ਼

Wednesday, Nov 25, 2026 - 09:28 PM (IST)

ਜਨਗਣਨਾ-2027 ਤਹਿਤ DC ਵੱਲੋਂ ‘ਸਵੈ-ਜਨਗਣਨਾ’ ਜਾਗਰੂਕਤਾ ਸਟਿੱਕਰ ਰਿਲੀਜ਼

ਫ਼ਰੀਦਕੋਟ/ਜੈਤੋ (ਜਸਬੀਰ ਕੌਰ ਜੱਸੀ, ਬਾਂਸਲ, ਚਾਵਲਾ, ਰਘੂਨੰਦਨ ਪ੍ਰਾਸ਼ਰ) : ਜਨਗਣਨਾ-2027 ਤਹਿਤ ‘ਸਵੈ-ਜਨਗਣਨਾ’ ਪ੍ਰਕਿਰਿਆ ਪ੍ਰਤੀ ਆਮ ਲੋਕਾਂ ਨੂੰ ਵੱਧ ਤੋਂ ਵੱਧ ਜਾਗਰੂਕ ਕਰਨ ਦੇ ਉਦੇਸ਼ ਨਾਲ ਡਿਪਟੀ ਕਮਿਸ਼ਨਰ ਰਾਹੁਲ ਚਾਬਾ ਵੱਲੋਂ ਵਾਹਨਾਂ ’ਤੇ ਲਗਾਏ ਜਾਣ ਵਾਲੇ ਵਿਸ਼ੇਸ਼ ਜਾਗਰੂਕਤਾ ਸਟਿੱਕਰ ਰਿਲੀਜ਼ ਕੀਤੇ ਗਏ।

ਡੀ.ਸੀ. ਰਾਹੁਲ ਚਾਬਾ ਨੇ ਦੱਸਿਆ ਕਿ ਭਾਰਤ ਸਰਕਾਰ ਵੱਲੋਂ ਜਨਗਣਨਾ-2027 ਨੂੰ ਪੂਰੀ ਤਰ੍ਹਾਂ ਡਿਜੀਟਲ ਤਰੀਕੇ ਨਾਲ ਨੇਪਰੇ ਚਾੜ੍ਹਿਆ ਜਾ ਰਿਹਾ ਹੈ। ਇਸ ਤਹਿਤ ਨਾਗਰਿਕਾਂ ਨੂੰ ਘਰ ਬੈਠੇ ਹੀ ਆਨਲਾਈਨ ਮਾਧਿਅਮ ਰਾਹੀਂ ਆਪਣੇ ਪਰਿਵਾਰ ਅਤੇ ਰਿਹਾਇਸ਼ ਸਬੰਧੀ ਵੇਰਵੇ ਖੁਦ ਦਰਜ ਕਰਨ ਦੀ ਸਹੂਲਤ ਦਿੱਤੀ ਗਈ ਹੈ। ਵਾਹਨਾਂ ’ਤੇ ਲਗਾਏ ਜਾਣ ਵਾਲੇ ਇਹ ਸਟਿੱਕਰ ਜ਼ਿਲੇ ਦੇ ਹਰ ਕੋਨੇ ਤੱਕ ਸਵੈ-ਜਨਗਣਨਾ ਦਾ ਸੁਨੇਹਾ ਪਹੁੰਚਾਉਣ ਵਿਚ ਸਹਾਈ ਸਿੱਧ ਹੋਣਗੇ। ਉਨ੍ਹਾਂ ਜ਼ਿਲਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ 30 ਨਵੰਬਰ ਤੱਕ ਅਧਿਕਾਰਤ ਪੋਰਟਲ https://se.census.gov.in ’ਤੇ ਜਾ ਕੇ ਆਪਣੀ ਸਵੈ-ਜਨਗਣਨਾ ਮੁਕੰਮਲ ਕਰਨ। ਆਨਲਾਈਨ ਫਾਰਮ ਭਰਨ ਉਪਰੰਤ ਪ੍ਰਾਪਤ ਹੋਣ ਵਾਲੇ ਵਿਲੱਖਣ ‘ਸਵੈ-ਗਣਨਾ ਪਛਾਣ ਨੰਬਰ’ ਨੂੰ ਸੰਭਾਲ ਕੇ ਰੱਖਿਆ ਜਾਵੇ, ਤਾਂ ਜੋ 1 ਦਸੰਬਰ ਤੋਂ ਘਰ-ਘਰ ਸਰਵੇਖਣ ਲਈ ਆਉਣ ਵਾਲੀਆਂ ਜਨਗਣਨਾ ਟੀਮਾਂ ਨੂੰ ਇਹ ਨੰਬਰ ਦਿਖਾ ਕੇ ਤਸਦੀਕ ਪ੍ਰਕਿਰਿਆ ਨੂੰ ਆਸਾਨ ਬਣਾਇਆ ਜਾ ਸਕੇ।

ਇਸ ਮੌਕੇ ਡਿਪਟੀ ਈ. ਐੱਸ. ਏ ਗੁਰਿੰਦਰ ਸਿੰਘ, ਅੰਜਨਾ ਕੌਸ਼ਲ ਜ਼ਿਲਾ ਸਿੱਖਿਆ ਅਫ਼ਸਰ, ਤਹਿਸੀਲਦਾਰ ਚੋਣਾਂ ਪੂਨਮ ਸਿੱਧੂ, ਜਸਬੀਰ ਸਿੰਘ ਜੱਸੀ ਜ਼ਿਲਾ ਮੀਡੀਆ ਕੋਆਰਡੀਨੇਟਰ ਜਨਗਣਨਾ ਅਤੇ ਮਨਪ੍ਰੀਤ ਕੌਰ ਯੋਗ ਪ੍ਰੋਫੋਸ਼ਨਲ ਹਾਜ਼ਰ ਸਨ।
 


author

Inder Prajapati

Content Editor

Related News