ਬਠਿੰਡਾ ਜ਼ਿਲ੍ਹੇ ''ਚ ਕੋਰੋਨਾ ਨਾਲ 3 ਲੋਕਾਂ ਦੀ ਮੌਤ

Monday, Nov 23, 2020 - 02:06 AM (IST)

ਬਠਿੰਡਾ ਜ਼ਿਲ੍ਹੇ ''ਚ ਕੋਰੋਨਾ ਨਾਲ 3 ਲੋਕਾਂ ਦੀ ਮੌਤ

ਬਠਿੰਡਾ,(ਸੁਖਵਿੰਦਰ)- ਕੋਰੋਨਾ ਮਹਾਮਾਰੀ ਨਾਲ ਇਕ ਵਿਅਕਤੀ ਸਮੇਤ 3 ਲੋਕਾਂ ਦੀ ਮੌਤ ਹੋ ਗਈ ਜਿਨ੍ਹਾਂ ਦਾ ਅੰਤਿਮ ਸੰਸਕਾਰ ਸਹਾਰਾ ਜਨ ਸੇਵਾ ਦੇ ਵਰਕਰਾਂ ਵੱਲੋਂ ਕੀਤਾ ਗਿਆ। ਜਾਣਕਾਰੀ ਅਨੁਸਾਰ 88 ਸਾਲਾ ਸੰਗਰੀਆ ਰਾਜਸਥਾਨ ਵਾਸੀ ਇਕ ਵਿਅਕਤੀ ਦੀ ਕੋਰੋਨਾ ਪਾਜ਼ੇਟਿਵ ਰਿਪੋਰਟ ਆਉਣ ਤੋਂ ਬਾਅਦ ਉਸ ਨੂੰ ਬਠਿੰਡਾ ਦੇ ਨਿੱਜੀ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਜਿੱਥੇ 22 ਨਵੰਬਰ ਨੂੰ ਦਮ ਤੋਡ਼ ਦਿੱਤਾ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸੂਚਨਾ ਮਿਲਣ ’ਤੇ ਸਹਾਰਾ ਜਨ ਸੇਵਾ ਦੀ ਲਾਈਫ਼ ਸੇਵਿੰਗ ਬ੍ਰਿਗੇਡ ਦੇ ਵਰਕਰ ਜੱਗਾ ਸਿੰਘ, ਮਨੀ ਕਰਨ, ਟੇਕ ਚੰਦ, ਹਰਬੰਸ ਸਿੰਘ, ਤਿਲਕ ਰਾਜ, ਸੁਮਿਤ ਢੀਗਰਾ, ਸਹਾਰਾ ਪ੍ਰਧਾਨ ਵਿਜੇ ਗੋਇਲ ਆਦਿ ਨੇ ਲਾਸ਼ ਨੂੰ ਅਨਾਜ ਮੰਡੀ ਸਥਿਤ ਸ਼ਮਸ਼ਾਨ ਘਾਟ ਵਿਖੇ ਲਿਆਂਦਾ ਗਿਆ।

ਜਿੱਥੇ ਪਰਿਵਾਰਕ ਮੈਂਬਰਾਂ ਦੀ ਮੌਜੂਦਗੀ ਵਿਚ ਸਹਾਰਾ ਟੀਮ ਨੇ ਪੀ.ਪੀ.ਈ. ਕਿੱਟਾ ਪਾ ਕੇ ਅੰਤਿਮ ਸੰਸਕਾਰ ਕੀਤਾ ਗਿਆ। ਇਸ ਤਰ੍ਹਾਂ ਗੁਰੂਗੋਬਿੰਦ ਸਿੰਘ ਮੈਡੀਕਲ ਕਾਲਜ ਫਰੀਦਕੋਟ ਵਿਚ ਕੋਰੋਨਾ ਪਾਜ਼ੇਟਿਵ 60 ਸਾਲਾ ਔਰਤ ਵਾਸੀ ਰਾਮਪੁਰਾ ਫੂੁਲ ਦੀ ਵੀ ਕੋਰੋਨਾਂ ਪਾਜ਼ੇਟਿਵ ਹੋਣ ਕਾਰਣ ਮੌਤ ਹੋ ਗਈ। ਸਹਾਰਾ ਵਰਕਰਾਂ ਮਨੀ ਕਰਨ , ਜੱਗਾ ਸਿਹਤ ਅਧਿਕਾਰੀ ਨਾਲ ਫਰੀਦਕੋਟ ਮੈਡੀਕਲ ਕਾਲਜ ਪਹੁੰਚੇ। ਜਿੱਥੇ ਲਾਸ਼ ਨੂੰ ਰਾਮਪੁਰਾ ਫੂਲ ਲਿਆਕੇ ਉਸ ਦਾ ਅੰਤਿਮ ਸੰਸਕਾਰ ਕੀਤਾ ਗਿਆ। ਇਸ ਤਰ੍ਹਾਂ ਬਠਿੰਡਾ ਦੇ ਨਿੱਜੀ ਹਸਪਤਾਲ ’ਚ ਕੋਰੋਨਾ ਪਾਜ਼ੇਟਿਵ 75 ਸਾਲਾਂ ਵਿਅਕਤੀ ਵਾਸੀ ਬੁਲਾਡੇਵਾਲਾ ਦੀ ਮੌਤ ਹੋ ਗਈ ਜਿਸ ਨੂੰ 10 ਨਵੰਬਰ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਸੀ। ਸਹਾਰਾ ਵਰਕਰਾਂ ਨੇ ਮ੍ਰਿਤਕ ਦਾ ਅੰਤਿਮ ਸੰਸਕਾਰ ਕੀਤਾ ਗਿਆ।


author

Bharat Thapa

Content Editor

Related News