ਮੌਕਾਪ੍ਰਸਤਾਂ ਤੇ ਦਲਬਦਲੂਆਂ ਨੂੰ ਚੌਧਰ ਸੌਂਪਣ ਕਾਰਨ ਕਾਂਗਰਸ ਪਾਰਟੀ ਹਾਰੀ : ਬਲਬੀਰ ਸਿੱਧੂ

Monday, Mar 14, 2022 - 01:31 AM (IST)

ਮੌਕਾਪ੍ਰਸਤਾਂ ਤੇ ਦਲਬਦਲੂਆਂ ਨੂੰ ਚੌਧਰ ਸੌਂਪਣ ਕਾਰਨ ਕਾਂਗਰਸ ਪਾਰਟੀ ਹਾਰੀ : ਬਲਬੀਰ ਸਿੱਧੂ

ਕੁਰਾਲੀ (ਬਠਲਾ)-ਕਾਂਗਰਸ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਕਾਂਗਰਸ ਲੀਡਰਸ਼ਿਪ ਨੇ ਟਕਸਾਲੀ ਕਾਂਗਰਸੀ ਆਗੂਆਂ ਦੀ ਥਾਂ ਸਿਰਫ਼ ਸੱਤਾ ਦੇ ਲਾਲਚ ਕਾਰਨ ਪਾਰਟੀ ਵਿਚ ਸ਼ਾਮਲ ਹੋਏ ਮੌਕਾਪ੍ਰਸਤਾਂ ਅਤੇ ਦਲਬਦਲੂਆਂ ਨੂੰ ਚੌਧਰ ਸੌਂਪਣ ਕਾਰਨ ਹੀ ਕਾਂਗਰਸ ਪਾਰਟੀ ਹਾਰੀ ਹੈ ਕਿਉਂਕਿ ਅਜਿਹੇ ਵਿਅਕਤੀਆਂ ਦਾ ਇਤਿਹਾਸ ਅਤੇ ਸੱਭਿਆਚਾਰ ਕਾਂਗਰਸ ਪਾਰਟੀ ਨਾਲ ਮੇਲ ਨਹੀਂ ਖਾਂਦਾ। ਇਸ ਤੋਂ ਬਾਅਦ ਕਾਂਗਰਸ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਹਟਾ ਕੇ ਨਵਾਂ ਵਿਵਾਦ ਖੜ੍ਹਾ ਕਰ ਦਿੱਤਾ , ਜੋ ਪਾਰਟੀ ਲਈ ਸਭ ਤੋਂ ਵੱਡੀ ਭੁੱਲ ਸਾਬਿਤ ਹੋਈ ਅਤੇ ਪਾਰਟੀ ਅਤੇ ਸਰਕਾਰ ਵਿਚ ਪੂਰੀ ਤਰ੍ਹਾਂ ਗਿਰਾਵਟ ਆਈ।

ਇਹ ਵੀ ਪੜ੍ਹੋ : ਸਾਢੇ 12 ਕਰੋੜ ਦੀ ਹੈਰੋਇਨ ਸਮੇਤ 4 ਸਮੱਗਲਰ ਗ੍ਰਿਫ਼ਤਾਰ

ਕਾਂਗਰਸ ਦੇ ਚੋਣ ਨਤੀਜਿਆਂ ’ਤੇ ਪ੍ਰਤੀਕਿਰਿਆ ਦਿੰਦਿਆਂ ਸਿੱਧੂ ਨੇ ਕਿਹਾ ਕਿ ਪਾਰਟੀ ਦੀਆਂ ਸੰਭਾਵਨਾਵਾਂ ਉਸ ਦਿਨ ਤੋਂ ਘਟਣੀਆਂ ਸ਼ੁਰੂ ਹੋ ਗਈਆਂ ਸਨ, ਜਿਸ ਦਿਨ ਤੋਂ ਪੁਰਾਣੇ ਕਾਂਗਰਸੀ ਸੁਨੀਲ ਜਾਖੜ ਦੀ ਥਾਂ ਇਕ ਬਾਹਰੀ ਵਿਅਕਤੀ ਨਵਜੋਤ ਸਿੰਘ ਸਿੱਧੂ ਨੂੰ ਨਿਯੁਕਤ ਗਿਆ ਸੀ, ਜੋ ਕਿ ਚਾਰ ਸਾਲ ਪਹਿਲਾਂ ਹੀ ਕਾਂਗਰਸ ’ਚ ਸ਼ਾਮਲ ਹੋਏ ਸਨ। ਉਨ੍ਹਾਂ ਕਿਹਾ ਕਿ ਧਰਮ ਨਿਰਪੱਖ ਪਾਰਟੀ ਕਾਂਗਰਸ ਦੀ ਤੀਜੀ ਗਲਤੀ ਇਹ ਰਹੀ ਕਿ ਸੁਨੀਲ ਜਾਖੜ ਨੂੰ ਵਿਧਾਇਕਾਂ ਦੀ ਪੂਰੀ ਹਮਾਇਤ ਮਿਲਣ ਦੇ ਬਾਵਜੂਦ ਉਨ੍ਹਾਂ ਨੂੰ ਮੁੱਖ ਮੰਤਰੀ ਬਣਾਉਣ ਤੋਂ ਇਨਕਾਰ ਕਰ ਦਿੱਤਾ ਗਿਆ, ਕਿਉਂਕਿ ਉਹ ਹਿੰਦੂ ਸੀ।

ਇਹ ਵੀ ਪੜ੍ਹੋ :    ਸਰਬੀਆ ਮਾਸਕੋ ਜਾਣ ਵਾਲੀਆਂ ਉਡਾਣਾਂ ਕਰੇਗਾ ਘੱਟ

ਇਸ ਤੋਂ ਬਾਅਦ ਚਰਨਜੀਤ ਸਿੰਘ ਚੰਨੀ ਦੀ ਨਿਯੁਕਤੀ ਹੋਈ, ਜੋ ਸੱਚੇ ਕਾਂਗਰਸੀ ਵੀ ਨਹੀਂ ਸਨ। ਉਨ੍ਹਾਂ ਨੇ ਕਾਂਗਰਸ ਵਿਚ ਸ਼ਾਮਲ ਹੋਣ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ, ਪੀਪਲਜ਼ ਪਾਰਟੀ ਆਫ਼ ਪੰਜਾਬ ’ਚ ਆਪਣੀ ਕਿਸਮਤ ਅਜ਼ਮਾਈ ਸੀ। ਇਸ ਤਰ੍ਹਾਂ ਕਾਂਗਰਸ ਪਾਰਟੀ ਅਤੇ ਸਰਕਾਰ ਬਾਹਰਲੇ ਲੋਕਾਂ ਦੇ ਹਵਾਲੇ ਕਰ ਦਿੱਤੀ ਗਈ।ਉਨ੍ਹਾਂ ਕਿਹਾ ਕਿ ਨਵਜੋਤ ਸਿੱਧੂ ਨੂੰ ਸੂਬਾ ਕਾਂਗਰਸ ਪ੍ਰਧਾਨ ਨਿਯੁਕਤ ਕੀਤੇ ਜਾਣ ਤੋਂ ਪਹਿਲਾਂ ਸਾਰਿਆਂ ਨੂੰ ਵਿਸ਼ਵਾਸ ਸੀ ਕਿ 2022 ’ਚ ਫਿਰ ਕਾਂਗਰਸ ਦੀ ਸਰਕਾਰ ਬਣੇਗੀ ਪਰ ਜਿਵੇਂ ਹੀ ਸਿੱਧੂ ਨੇ ਸੂਬਾ ਕਾਂਗਰਸ ਪ੍ਰਧਾਨ ਦਾ ਅਹੁਦਾ ਸੰਭਾਲਿਆ, ਪਾਰਟੀ ’ਚ ਨਿਘਾਰ ਦਾ ਦੌਰ ਸ਼ੁਰੂ ਹੋ ਗਿਆ।

ਇਹ ਵੀ ਪੜ੍ਹੋ : ਇਮਰਾਨ ਸਰਕਾਰ ਖ਼ਿਲਾਫ਼ ਸਪੀਕਰ ਕੋਲ ਪਹੁੰਚਿਆ ਬੇਭਰੋਸਗੀ ਮਤਾ

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


author

Karan Kumar

Content Editor

Related News