ਕਾਂਗਰਸ ਤੇ ਆਮ ਆਦਮੀ ਪਾਰਟੀ ਮਿਲੀਭੁਗਤ ਕਰਕੇ ਲੜ ਰਹੇ ਹਨ ਚੋਣਾਂ : ਹਰਸਿਮਰਤ ਬਾਦਲ
Wednesday, Feb 09, 2022 - 09:21 AM (IST)
ਲੰਬੀ (ਜੁਨੇਜਾ) : ਲੰਬੀ ਹਲਕੇ ਤੋਂ ਚੋਣ ਲੜ ਰਹੇ ਅਕਾਲੀ ਬਸਪਾ ਉਮੀਦਵਾਰ ਅਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਹੱਕ ਵਿਚ ਪ੍ਰਚਾਰ ਕਰਦਿਆਂ ਬੀਬਾ ਹਰਸਿਮਰਤ ਕੌਰ ਬਾਦਲ ਨੇ ਕਿਹਾ ਹੈ ਕਿ ਆਮ ਆਦਮੀ ਪਾਰਟੀ ਅਤੇ ਕਾਂਗਰਸ ਮਿਲ ਕੇ ਚੋਣਾਂ ਲੜ ਰਹੇ ਹਨ। ਬੀਬਾ ਬਾਦਲ ਹਲਕੇ ਦੇ ਮੁੱਖ ਪਿੰਡ ਲੰਬੀ ਵਿਖੇ ਵਰਕਰ ਮੀਟਿੰਗ ਨੂੰ ਸੰਬੋਧਨ ਕਰ ਰਹੇ ਸਨ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਹਮੇਸ਼ਾਂ ਸਰਕਾਰਾਂ ਲੋਕਾਂ ਕੋਲ ਗਰੀਬਾਂ ਲਈ ਆਉਂਦੀਆਂ ਹਨ ਪਰ ਸ਼੍ਰੋਮਣੀ ਅਕਾਲੀ ਦਲ ਪਹਿਲੀ ਅਜਿਹੀ ਪਾਰਟੀ ਹੈ ਜਿਹਨੇ ਗਰੀਬਾਂ ਨੂੰ ਰਾਜ ਭਾਗ ਵਿਚ ਭਾਈਵਾਲੀ ਦੇਣ ਲਈ ਫੈਸਲਾ ਕੀਤਾ ਕਿ ਇਕ ਡਿਪਟੀ ਮੁੱਖ ਮੰਤਰੀ ਬਸਪਾ ਦਾ ਹੋਵੇਗਾ ਅਤੇ ਇਕ ਡਿਪਟੀ ਮੁੱਖ ਮੰਤਰੀ ਹਿੰਦੂ ਭਰਾ ਬਣੇਗਾ। ਇਸ ਭਾਈਚਾਰੇ ਨੂੰ ਢਾਹ ਲਾਉਣ ਲਈ ਸਾਰੀਆਂ ਤਾਕਤਾਂ ਕੰਮ ਰਹੀਆਂ ਹਨ ਪਰ ਅਕਾਲੀ ਦਲ ਨੇ ਇਹ ਫੈਸਲਾ ਕਰਕੇ ਉਨ੍ਹਾਂ ਤਾਕਤਾਂ ਨੂੰ ਮੂੰਹ ਤੋੜ ਜਵਾਬ ਦਿੱਤਾ। ਉਨ੍ਹਾਂ ਕਿਹਾ ਕਿ ਬਹੁਜਨ ਸਮਾਜ ਨੂੰ ਸਨਮਾਨਤ ਕਰਨ ਲਈ ਅਕਾਲੀ ਦਲ ਵੱਲੋਂ ਡਾ.ਅੰਬੇਦਕਰ ਅਤੇ ਬਾਬੂ ਕਾਸ਼ੀ ਰਾਮ ਦੇ ਨਾਮ ’ਤੇ ਯੂਨੀਵਰਸਿਟੀਆਂ ਬਣਾਈਆਂ ਜਾਣਗੀਆਂ।
ਇਹ ਵੀ ਪੜ੍ਹੋ : CM ਚੰਨੀ ਦੇ ਜਾਇਦਾਦ ਨਾ ਖ਼ਰੀਦਣ ਵਾਲੇ ਬਿਆਨ 'ਤੇ ਰਾਘਵ ਚੱਢਾ ਨੇ ਚੁੱਕੇ ਵੱਡੇ ਸਵਾਲ
ਬੀਬੀ ਬਾਦਲ ਨੇ ਅਪੀਲ ਕੀਤੀ ਕਿ ਗਰੀਬਾਂ ਦਾ ਮੁੱਖ ਮੰਤਰੀ ਹੋਣ ਦਾ ਦਾਅਵਾ ਕਰਨ ਵਾਲਾ ਚਰਨਜੀਤ ਚੰਨੀ ਨਾ ਤਾਂ ਉਸ ਵੇਲੇ ਬੋਲਿਆ ਜਦੋਂ ਇਨ੍ਹਾਂ ਦੀ ਪਾਰਟੀ ਗਰੀਬਾਂ ਦੇ ਵਜੀਫੇ ਖਾ ਗਈ ਅਤੇ ਨਾ ਹੀ ਉਸ ਵੇਲੇ ਮੂੰਹ ਖੋਹਲਿਆਂ ਜਦੋਂ ਕਾਂਗਰਸ ਪਾਰਟੀ ਦੇ ਮੰਤਰੀ ਗਰੀਬਾਂ ਦਾ ਰਾਸ਼ਨ ਲੁੱਟ ਕੇ ਖਾ ਰਹੇ ਸਨ। ਅੱਜ ਸਿਰਫ ਕਾਂਗਰਸ ਨੇ ਗਰੀਬਾਂ ਨੂੰ ਭਰਮਾਉਣ ਲਈ ਚਰਨਜੀਤ ਚੰਨੀ ਦਾ ਚਿਹਰਾ ਅੱਗੇ ਕੀਤਾ ਹੈ ਉਸ ਚੰਨੀ ਦਾ ਜਿਹੜਾ 111 ਦਿਨਾਂ ਵਿਚ ਪੰਜਾਬ ਨੂੰ ਲੁੱਟ ਕੇ ਖਾ ਗਿਆ ਪਰ ਕਿਸੇ ਗਰੀਬ ਦਾ ਕੁਝ ਸਵਾਰਿਆਂ ਨਹੀਂ। ਉਨ੍ਹਾਂ ਆਮ ਆਦਮੀ ਪਾਰਟੀ ’ਤੇ ਹਮਲਾ ਕਰਦਿਆਂ ਕਿਹਾ ਕਿ ਆਪ ਤੇ ਕਾਂਗਰਸ ਰਲੀ ਮਿਲੀ ਹੈ। 2017 ਵਿਚ ਦੋਹਾਂ ਨੇ ਅਕਾਲੀ ਦਲ ਵਿਰੁੱਧ ਭੰਡੀ ਪ੍ਰਚਾਰ ਕਰਕੇ ਇਕ ਪਾਰਟੀ ਸਰਕਾਰ ਬਣ ਗਈ ਅਤੇ ਦੂਸਰੀ ਵਿਰੋਧੀ ਧਿਰ ਵਿਚ ਬੈਠ ਗਈ। ਹੁਣ ਵੀ ਇਹ ਮਿਲੀਭੁਗਤ ਨਾਲ ਇਕ ਦੂਜੇ ਦੇ ਉਮੀਦਵਾਰਾਂ ਦੀ ਮਦਦ ਕਰ ਰਹੇ ਹਨ। ਇਸ ਲਈ ਲੋਕਾਂ ਨੂੰ ਇਨ੍ਹਾਂ ਦੋਨਾਂ ਪਾਰਟੀਆਂ ਤੋਂ ਸੁਚੇਤ ਹੋਣ ਦੀ ਲੋੜ ਹੈ।
ਇਹ ਵੀ ਪੜ੍ਹੋ : ਨੌਜਵਾਨ ਨੇ ਜ਼ਹਿਰੀਲੀ ਦਵਾਈ ਨਿਗਲ ਕੇ ਕੀਤੀ ਖੁਦਕੁਸ਼ੀ