ਨਾਗਰਿਕਤਾ ਸੋਧ ਕਾਨੂੰਨ ਐਕਟ ਦੇ ਖਿਲਾਫ ਬਹੁਜਨ ਕ੍ਰਾਂਤੀ ਮੋਰਚਾ ਨੇ ਆਰ-ਪਾਰ ਦੀ ਲੜਾਈ ਦਾ ਕੀਤਾ ਐਲਾਨ

01/16/2020 4:18:51 PM

ਮੋਗਾ (ਬਿੰਦਾ/ਗੋਪੀ ਰਾਊਕੇ): ਨਾਗਰਿਕਤਾ ਸੋਧ ਕਾਨੂੰਨ ਐਕਟ ਦੇ ਖਿਲਾਫ ਬਹੁਜਨ ਕ੍ਰਾਂਤੀ ਮੋਰਚਾ ਨੇ ਆਰ-ਪਾਰ ਦੀ ਲੜਾਈ ਕਰਨ ਦਾ ਕੀਤਾ ਐਲਾਨ ਕੀਤਾ। ਇਹ ਐਲਾਨ ਕੁਝ ਦਿਨ ਪਹਿਲਾ ਸ਼ਹਿਰ 'ਚ ਸੀ.ਏ.ਏ. ਦੇ ਸਮਰਥਨ 'ਚ ਕੱਢੀ ਗਈ ਤਿਰੰਗਾ ਯਾਤਰਾ ਦਾ ਜਵਾਬ ਦੇਣ ਲਈ ਕੀਤਾ ਗਿਆ। ਇਸ ਸਬੰਧੀ ਮੋਰਚਾ ਦੀ ਮੀਟਿੰਗ ਨੂੰ ਸੰਬੌਧਨ ਕਰਦਿਆਂ ਭਾਵਾਧਸ ਯੂਥ ਵਿੰਗ ਪੰਜਾਬ ਦੇ ਪ੍ਰਧਾਨ ਵੀਰਭਾਨ ਦਾਨਵ ਨੇ 29 ਜਨਵਰੀ ਨੂੰ ਮੋਗਾ ਦਾ ਬੰਦ ਦਾ ਸੱਦਾ ਦਿੰਦਿਆ ਕਿਹਾ ਕਿ ਮੋਗਾ ਬੰਦ ਨੂੰ ਪੂਰਨ ਤੌਰ ਤੇ ਸਫਲ ਬਣਾਕੇ ਕੇਂਦਰ ਸਰਕਾਰ ਨੂੰ ਆਪਣੀ ਸ਼ਕਤੀ ਦਾ ਅਹਿਸਾਸ ਕਰਵਾਇਆ ਜਾਵੇਗਾ, ਤਾਂ ਜੋ ਕਿਸੇ ਦਬੇ-ਕੁਚਲੇ ਦੀ ਅਵਾਜ ਮੋਦੀ ਸਰਕਾਰ ਦਬਾਉਣ ਦੀ ਹਿੰਮਤ ਨਾ ਕਰ ਸਕੇ। ਨਗਰ ਨਿਗਮ ਮੋਗਾ ਦੇ ਮੀਟਿੰਗ ਹਾਲ ਸ਼ਹਿਰ ਦੇ ਵੱਖ-ਵੱਖ ਸੰਸਥਾਵਾਂ ਦੇ ਅਹੁਦੇਦਾਰਾਂ ਦੀ ਮੀਟਿੰਗ 'ਚ ਮੋਗਾ ਬੰਦ ਦੀ ਯੋਜਨਾ ਨੂੰ ਉਲਕੀਆ ਗਿਆ।

ਇਸ ਮੌਕੇ ਸਾਬਕਾ ਐੱਮ.ਪੀ ਕੇਵਲ ਸਿੰਘ, ਸਰਫਰੋਜ਼ ਅਲੀ ਭੂਟੋਂ, ਡਾ. ਜੋਨੀ ਸਦੀਕ ਨੇ ਕਿਹਾ ਕਿ ਕੇਂਦਰ ਸਰਕਾਰ ਦੇਸ਼ ਨੂੰ ਵਿਭਾਜਿਤ ਕਰਕੇ ਜੋ ਨੀਤਿਆਂ ਥੋਪਣਾ ਚਾਹੁੰਦੀ ਹੈ ਦਾ ਸ਼ਹਿਰ ਦੀਆਂ ਵੱਖ-ਵੱਖ ਜਥੇਬੰਦੀਆਂ ਮੂੰਹ ਤੋੜ ਜਵਾਬ ਦੇਣ ਲਈ ਤਿਆਰ ਹੈ।ਵੀਰਭਾਨ ਦਾਨਵ ਨੇ ਕਿਹਾ ਕਿ ਜੋ ਲੋਕ ਸੀ.ਏ.ਏ. ਦਾ ਸਮਰਥਨ ਕਰ ਰਹੇ ਹੈ ਉਹ ਜਨਤਾ ਨੂੰ ਜਵਾਬ ਦੇਣ ਕਿ ਭਾਰਤ 'ਚ ਅਨੇਕਾਂ ਲੋਕ ਹਨ ਜਿਨ੍ਹਾਂ ਕੋਲ ਕਿਸੀ ਤਰ੍ਹਾਂ ਦੇ ਡਾਕੂਮੈਂਟ ਨਹੀਂ ਹੈ।ਉਨ੍ਹਾਂ ਲਈ ਕਾਨੂੰਨ ਵਿਵਸਥਾ ਹੈ ਕਿ ਉਨ੍ਹਾਂ ਨੂੰ ਦੇਸ਼ ਛੱਡਣਾ ਪਵੇਗਾ ਉਨ੍ਹਾਂ ਦੀ ਸਥੀਤੀ ਸਪਸ਼ਟ ਹੋਣੀ ਚਾਹੀਦੀ ਹੈ।ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਦੀ ਇਸ ਮਾੜੀ ਨੀਤੀ ਨੂੰ ਆਗੂ ਕਦੇ ਵੀ ਕਾਮਯਾਬ ਨਹੀਂ ਹੋਣ ਦੇਣਗੇ। ਇਸ ਮੌਕੇ ਆਲ ਇੰਡੀਆ ਉਲਾਮਾ ਮਸਾਇਕ ਬੋਰਡ ਦੇ ਜ਼ਿਲਾ ਪ੍ਰਧਾਨ ਸੋਨੂੰ ਵਾਹੀਦ, ਮੁਸਲਿਮ ਵੈੱਲਫੇਅਰ ਕਮੇਟੀ ਤੋਂ ਸਰਫਰੋਜ਼ ਅਲੀ ਭੂਟੋਂ, ਰਾਜਿੰਦਰ ਸਿੰਘ, ਤੀਰਥ ਸਿੰਘ, ਗੁਰਮੇਲ ਸਿੰਘ, ਡਾ. ਜੋਨੀ ਸਦੀਕ, ਮੁਹਮੰਦ ਸਦੀਕ, ਜਸਵੀਰ ਸਿੰਘ, ਭੀਮ ਸਿੰਘ, ਜਸਵਿੰਦਰ ਸਿੰਘ, ਗੁਰਬਿੰਦਰ ਸਿੰਘ, ਡਾ. ਮੱਖਣ ਮਾਮਦੀਨ, ਸੁਰਿੰਦਰ ਕੁਮਾਰ, ਕ੍ਰਿਪਾਲ ਸਿੰਘ, ਸੋਮਨਾਥ, ਸਤਪਾਲ ਅਨਜਾਨ, ਜਗਤਾਰ ਸਿੰਘ, ਸੋਮਨਾਥ ਚੋਬੜ, ਹੰਸਰਾਜ, ਨਾਨਚੰਦ ਸਾਹਨੀ, ਜਸਵੀਰ ਗਿੱਲ, ਸੇਵਕ ਰਾਮ ਫੌਜੀ, ਨਰੇਸ਼ ਡੁੱਲਗਚ ਆਦਿ ਹਾਜ਼ਰ ਸਨ।


Shyna

Content Editor

Related News