ਬਾਸਮਤੀ ਦੇ ਨਿਰਯਾਤ ਨੂੰ ਲੈ ਕੇ ਕੇਂਦਰ ਦੀਆਂ ਸ਼ਰਤਾਂ ਨੇ ਕਿਸਾਨ ਤੇ ਵਪਾਰੀ ਦੀ ਵਧਾਈ ਚਿੰਤਾ

Friday, Sep 15, 2023 - 02:58 PM (IST)

ਚੰਡੀਗੜ੍ਹ- ਕੇਂਦਰ ਵੱਲੋਂ ਬਾਸਮਤੀ ਚੌਲਾਂ ਦੇ ਨਿਰਯਾਤ ਲਈ ਘੱਟੋ-ਘੱਟ ਨਿਰਯਾਤ ਮੁੱਲ (MEP) 1,200 ਰੁਪਏ  (₹99,589) ਪ੍ਰਤੀ ਟਨ ਤੈਅ ਕਰਕੇ ਲਗਾਈਆਂ ਗਈਆਂ ਪਾਬੰਦੀਆਂ ਕਾਰਨ ਨਾ ਸਿਰਫ਼ ਵਪਾਰੀ ਸਗੋਂ ਕਿਸਾਨਾਂ ਨੂੰ ਵੀ ਨੁਕਸਾਨ ਹੋ ਰਿਹਾ ਹੈ। ਪਾਬੰਦੀਆਂ ਦੇ ਨਤੀਜੇ ਵਜੋਂ ਖੁਸ਼ਬੂਦਾਰ ਬਾਸਮਤੀ ਝੋਨੇ ਦੀਆਂ ਕਿਸਮਾਂ ਦੀਆਂ ਥੋਕ ਕੀਮਤਾਂ 'ਚ 800 ਰੁਪਏ ਪ੍ਰਤੀ ਕੁਇੰਟਲ ਤੱਕ ਦੀ ਗਿਰਾਵਟ ਆਈ ਹੈ, ਜਦੋਂ ਕਿ ਦੇਸ਼ ਦੇ ਨਿਰਯਾਤਕਾਂ ਨੂੰ ਆਉਣ ਵਾਲੇ ਸੀਜ਼ਨ ਲਈ ਮੱਧ ਪੂਰਬੀ ਦੇਸ਼ਾਂ ਦੇ ਆਯਾਤਕਾਂ ਤੋਂ ਆਰਡਰ ਨਹੀਂ ਮਿਲੇ ਹਨ।

ਇਹ ਵੀ ਪੜ੍ਹੋ- ਘਰੇਲੂ ਕਲੇਸ਼ ਨੇ ਉਜਾੜ 'ਤਾ ਪਰਿਵਾਰ, ਪਤਨੀ ਦੀਆਂ ਹਰਕਤਾਂ ਤੋਂ ਤੰਗ ਪਤੀ ਨੇ ਗਲ ਲਾਈ ਮੌਤ

ਪੰਜਾਬ 'ਚ ਪ੍ਰੀਮੀਅਮ ਅਨਾਜ ਦੀ ਕਾਸ਼ਤ ਅਧੀਨ ਕੁੱਲ 6 ਲੱਖ ਹੈਕਟੇਅਰ ਰਕਬੇ 'ਚੋਂ ਬਾਸਮਤੀ ਕਿਸਮ 1509 ਝੋਨੇ ਦੀ ਕਾਸ਼ਤ ਅਧੀਨ 50% ਤੋਂ ਵੱਧ ਰਕਬੇ 'ਚ ਬੀਜੀ ਜਾਂਦੀ ਹੈ। ਬਾਕੀ ਰਕਬੇ 'ਚ 1121, 1718 ਅਤੇ ਪੂਸਾ ਵਰਗੀਆਂ ਖੁਸ਼ਬੂਦਾਰ ਕਿਸਮਾਂ ਦੀ ਬਿਜਾਈ ਕੀਤੀ ਗਈ ਹੈ, ਜਿਨ੍ਹਾਂ ਦੀ ਕਟਾਈ ਨਵੰਬਰ ਮਹੀਨੇ 'ਚ ਹੋ ਜਾਵੇਗੀ। ਹਰਿਆਣਾ 'ਚ ਕਰੀਬ 17 ਲੱਖ ਏਕੜ 'ਚ ਬਾਸਮਤੀ ਦੀ ਕਾਸ਼ਤ ਹੁੰਦੀ ਹੈ। ਔਸਤਨ 35 ਲੱਖ ਮੀਟ੍ਰਿਕ ਟਨ (MT) ਦੇ ਉਤਪਾਦਨ ਦੇ ਨਾਲ, ਦੇਸ਼ ਵਿੱਚ ਬਾਸਮਤੀ ਦੇ ਕੁੱਲ ਉਤਪਾਦਨ 'ਚ ਹਰਿਆਣਾ ਦਾ ਹਿੱਸਾ ਲਗਭਗ 42% ਰਹਿੰਦਾ ਹੈ। ਹਰਿਆਣਾ ਦੀਆਂ ਮੰਡੀਆਂ ਦੀ ਜ਼ਮੀਨੀ ਰਿਪੋਰਟ ਦਰਸਾਉਂਦੀ ਹੈ ਕਿ ਅਗੇਤੀ ਪੱਕਣ ਵਾਲੀਆਂ ਬਾਸਮਤੀ ਕਿਸਮਾਂ ਪੂਸਾ 1509, ਪੂਸਾ 1847, ਪੂਸਾ 1792 ਅਤੇ ਪੂਸਾ 1885 ਦੀਆਂ ਕੀਮਤਾਂ ਇੱਕ ਮਹੀਨਾ ਪਹਿਲਾਂ 3,800-4,000 ਰੁਪਏ ਤੋਂ ਘੱਟ ਕੇ ਲਗਭਗ 2,800-3,000 ਰੁਪਏ ਰਹਿ ਗਈਆਂ ਹਨ।

ਇਹ ਵੀ ਪੜ੍ਹੋ- ਪਾਕਿ 'ਚ ਬੈਠੇ ਪ੍ਰੇਮੀ ਨਾਲ ਮਿਲ ਰਚੀ ਸਾਜ਼ਿਸ਼, ਕੁੜੀ ਨੇ ਆਪਣੀ ਤੇ ਭੂਆ ਦੀ ਅਸ਼ਲੀਲ ਫੋਟੋ ਕੀਤੀ ਵਾਇਰਲ

ਆਲ ਇੰਡੀਆ ਰਾਈਸ ਐਕਸਪੋਰਟਰਜ਼ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਵਿਜੇ ਸੇਤੀਆ ਨੇ ਕਿਹਾ ਕਿ ਪਾਬੰਦੀਆਂ ਦੇ ਕਾਰਨ ਪ੍ਰੀਮੀਅਮ ਫ਼ਸਲ ਦੀਆਂ ਕੀਮਤਾਂ ਇਕ ਹਫ਼ਤੇ 'ਚ 3,800 ਰੁਪਏ ਤੋਂ 3,400 ਰੁਪਏ ਪ੍ਰਤੀ ਕੁਇੰਟਲ ਤੱਕ 400 ਰੁਪਏ ਘੱਟ ਗਈਆਂ ਹਨ ਅਤੇ ਇਹ ਹੋਰ ਵੀ ਡਿੱਗ ਜਾਣਗੀਆਂ , ਜਿਸ ਨਾਲ ਕਿਸਾਨਾਂ ਦਾ ਨੁਕਸਾਨ ਹੋਵੇਗਾ।  ਸੇਤੀਆ ਨੇ ਕਿਹਾ ਅੰਤਰਰਾਸ਼ਟਰੀ ਬਾਜ਼ਾਰ 'ਚ ਨਿਰਯਾਤ ਕੀਤੇ ਜਾਣ ਵਾਲੇ ਬਾਸਮਤੀ ਚੌਲਾਂ ਦੀ ਔਸਤ ਕੀਮਤ 925 ਰੁਪਏ ਡਾਲਰ ਪ੍ਰਤੀ ਟਨ ਹੈ, ਕਿਉਂਕਿ ਕੁਝ ਕਿਸਮਾਂ 850 ਡਾਲਰ 'ਤੇ ਵੇਚੀਆਂ ਜਾਂਦੀਆਂ ਹਨ ਅਤੇ ਕੁਝ ਦੀਆਂ ਕੀਮਤਾਂ 1500 ਡਾਲਰ ਦੇ ਆਸ-ਪਾਸ ਮਿਲਦੀਆਂ ਹਨ, ਇਸ ਲਈ ਸਾਰੀਆਂ ਕਿਸਮਾਂ ਲਈ ਇੱਕੋ MEP ਤੈਅ ਕਰਨਾ ਢੁਕਵਾਂ ਨਹੀਂ ਹੈ।

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਰਾਜ ਸਭਾ ਮੈਂਬਰ ਵਿਕਰਮਜੀਤ ਸਾਹਨੀ ਨੂੰ ਇਸ ਮੁੱਦੇ 'ਤੇ ਹੱਲ ਲਈ ਕੇਂਦਰੀ ਵਣਜ ਮੰਤਰੀ ਪਿਊਸ਼ ਗੋਇਲ ਕੋਲ ਪੰਜਾਬ ਦੇ ਸੰਸਦ ਮੈਂਬਰਾਂ ਦੇ ਵਫ਼ਦ ਦੀ ਅਗਵਾਈ ਕਰਨ ਲਈ ਕਿਹਾ ਹੈ। APEDA ਦੇ ਅੰਕੜਿਆਂ ਅਨੁਸਾਰ ਪਿਛਲੇ ਸਾਲ 175 ਲੱਖ ਟਨ ਗੈਰ-ਬਾਸਮਤੀ ਚੌਲਾਂ ਦੇ ਨਿਰਯਾਤ ਤੋਂ ਵਿਦੇਸ਼ੀ ਮੁਦਰਾ ਕਮਾਈ 63,000 ਕਰੋੜ ਰੁਪਏ ਸੀ, ਜਦੋਂ ਕਿ 45 ਲੱਖ ਟਨ ਬਾਸਮਤੀ ਚੌਲਾਂ ਦੇ ਨਿਰਯਾਤ ਤੋਂ ਵਿਦੇਸ਼ੀ ਮੁਦਰਾ ਕਮਾਈ 48,000 ਰੁਪਏ ਕਰੋੜ ਸੀ। ਪੰਜਾਬ ਅਤੇ ਹਰਿਆਣਾ ਦੇਸ਼ ਦੇ ਕੁੱਲ ਨਿਰਯਾਤ 'ਚ 35-40% ਦਾ ਯੋਗਦਾਨ ਪਾਉਂਦੇ ਹਨ।

ਇਹ ਵੀ ਪੜ੍ਹੋ-  ਬਾਕਸਿੰਗ ਖਿਡਾਰਨ ਨਾਲ ਸਰੀਰਕ ਸੰਬੰਧ ਬਣਾਉਣ ਮਗਰੋਂ ਕਰਵਾ 'ਤਾ ਗਰਭਪਾਤ, ਕੁੜੀ ਨੇ ਚੁੱਕਿਆ ਖ਼ੌਫ਼ਨਾਕ ਕਦਮ

APEDA  ਦੇ ਇਕ ਡਿਪਟੀ ਡਾਇਰੈਕਟਰ ਪੱਧਰ ਦੇ ਅਧਿਕਾਰੀ ਨੇ ਨਾਮ ਨਾ ਛਾਪਣ ਦੀ ਸ਼ਰਤ 'ਤੇ ਦੱਸਿਆ ਕਿ ਵਣਜ ਮੰਤਰਾਲੇ ਦੀਆਂ ਹਦਾਇਤਾਂ ਤੋਂ ਬਾਅਦ ਅਨਾਜ ਦੀਆਂ ਕੀਮਤਾਂ ਘਟਾਉਣ ਲਈ ਇਹ ਪਾਬੰਦੀਆਂ ਲਗਾਈਆਂ ਗਈਆਂ ਹਨ। ਉਸਨੇ ਕਿਹਾ ਕਿ ਇਹ ਪਾਬੰਦੀਆਂ ਗਲੋਬਲ ਅਨਾਜ ਦੀ ਗਤੀਸ਼ੀਲਤਾ ਨੂੰ ਧਿਆਨ ਵਿੱਚ ਰੱਖਦਿਆਂ ਅਤੇ ਦੇਸ਼ ਦੇ ਭੰਡਾਰ ਨੂੰ ਬਚਾਉਣ ਲਈ ਲਗਾਈਆਂ ਗਈਆਂ ਹਨ।

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Shivani Bassan

Content Editor

Related News