ਕੇਂਦਰ ਤੇ ਸੂਬਾ ਸਰਕਾਰ ਪੰਜਾਬ ਦੇ ਸੈੱਲਰ ਮਾਲਕਾਂ ਨਾਲ ਮੀਟਿੰਗ ਕਰਕੇ ਸੁਣਨ ਉਨ੍ਹਾਂ ਦੀਆਂ ਮੁਸ਼ਕਿਲਾਂ : ਧਲੇਵਾਂ
Sunday, Oct 12, 2025 - 09:56 PM (IST)

ਬੁਢਲਾਡਾ (ਮਨਜੀਤ) ਸੈੱਲਰ ਉਦਯੋਗ ਨੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਮੰਡੀਆਂ ਵਿੱਚ 17 ਮਾਊਸਚਰ ਵਾਲਾ ਝੋਨਾ ਲੈ ਕੇ ਆਉਣ ਤਾਂ ਜੋ ਉਹ ਹੱਥੋਂ-ਹੱਥੀ ਵਿਕ ਜਾਵੇ। ਇਸ ਵਾਸਤੇ ਕੋਈ ਪ੍ਰੇਸ਼ਾਨੀ ਨਾ ਆਵੇ ਕਿਉਂਕਿ ਪੰਜਾਬ ਦੇ ਐੱਫ.ਸੀ.ਆਈ ਦੇ ਗੁਦਾਮਾਂ ਵਿੱਚ ਹੋਰ ਚਾਵਲ ਲਗਾਉਣ ਲਈ ਜਗ੍ਹਾ ਨਹੀਂ ਹੈ। ਪੰਜਾਬ ਤੇ ਕੇਂਦਰ ਸਰਕਾਰ ਇਸ ਪਾਸੇ ਕੋਈ ਧਿਆਨ ਨਹੀਂ ਦੇ ਰਹੀਆਂ।ਇਸ ਸਬੰਧੀ ਗੱਲਬਾਤ ਕਰਦਿਆਂ ਪੰਜਾਬ ਸੈੱਲਰ ਐਸੋਸੀਏਸ਼ਨ ਜ਼ਿਲ੍ਹਾ ਮਾਨਸਾ ਦੇ ਪ੍ਰਧਾਨ ਸ਼ਾਮ ਲਾਲ ਧਲੇਵਾਂ ਨੇ ਕਿਹਾ ਕਿ ਇਸ ਸਮੇਂ ਵਿੱਚ ਪੰਜਾਬ ਵਿੱਚ 6 ਹਜ਼ਾਰ ਦੇ ਕਰੀਬ ਸੈੱਲਰ ਹੈ। 100 ਦੇ ਕਰੀਬ ਪਰਿਵਾਰ ਪ੍ਰਤੀ ਸੈੱਲਰ ਨਾਲ ਸਿੱਧਾ ਜੁੜਿਆ ਹੋਇਆ ਹੈ। ਉਨ੍ਹਾਂ ਪਹਿਲਾਂ ਮਾੜਾ ਮੋਟਾ ਗਿੱਲਾ ਝੋਨਾ ਖਰੀਦ ਲਿਆ ਜਾਂਦਾ ਸੀ। ਪਰ ਹੁਣ ਪੰਜਾਬ ਦੇ ਗੁਦਾਮ ਪਹਿਲਾਂ ਤੋਂ ਹੀ ਚਾਵਲ ਨਾਲ ਨੱਕੋ-ਨੱਕ ਭਰੇ ਹੋਏ ਹਨ। ਜਿੱਥੇ ਨਵਾਂ ਚਾਵਲ ਲਗਾਉਣ ਲਈ ਕੋਈ ਜਗ੍ਹਾ ਨਹੀਂ ਹੈ। ਹੁਣ ਜੇਕਰ ਨਵੇਂ ਚਾਵਲ ਦੀ ਫਸਲ ਪੰਜਾਬ ਦੇ ਗੁਦਾਮਾਂ ਵਿੱਚ ਲਗਾਉਣ ਦੀ ਲੋੜ ਪਈ ਤਾਂ ਇਸ ਵਾਸਤੇ ਜਗ੍ਹਾ ਦਾ ਪ੍ਰਬੰਧ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਨਾ ਅੱਜ ਤੱਕ ਕੋਈ ਕੇਂਦਰ ਅਤੇ ਨਾ ਹੀ ਪੰਜਾਬ ਸਰਕਾਰ ਨੇ ਇਸ ਪਾਸੇ ਕੋਈ ਧਿਆਨ ਦਿੱਤਾ ਹੈ। ਬਲਕਿ ਇਹ ਸਰਕਾਰਾਂ ਨਵੀਆਂ-ਨਵੀਆਂ ਹਦਾਇਤਾਂ ਅਤੇ ਆਦੇਸ਼ ਜਾਰੀ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੀਆਂ ਮੰਡੀਆਂ ਵਿੱਚ ਝੋਨੇ ਦੀ ਆਮਦ ਸ਼ੁਰੂ ਹੋ ਚੁੱਕੀ ਹੈ ਅਤੇ ਉਹ ਕਿਸਾਨਾਂ ਨੁੰ ਅਪੀਲ ਕਰਦੇ ਹਨ ਕਿ ਉਹ ਬਿਲਕੁਲ ਸੁੱਕਾ ਝੋਨਾ ਮੰਡੀਆਂ ਵਿੱਚ ਲੈ ਕੇ ਆਉਣ ਜੋ ਧੜੱਲੇ ਨਾਲ ਵਿਕ ਜਾਵੇ। ਕਿਸਾਨਾਂ, ਵਪਾਰੀਆਂ ਅਤੇ ਹੋਰ ਸਬੰਧਿਤ ਲੋਕਾਂ ਨੁੰ ਕੋਈ ਮੁਸ਼ਕਿਲ ਨਾ ਆਵੇ। ਉਨ੍ਹਾਂ ਕਿਹਾ ਕਿ ਕੇਂਦਰ ਅਤੇ ਪੰਜਾਬ ਸਰਕਾਰ ਨੂੰ ਇਸ ਪਾਸੇ ਧਿਆਨ ਦੇਣ ਦੀ ਅਤਿ ਲੋੜ ਹੈ ਕਿ ਨੱਕੋ-ਨੱਕ ਚਾਵਲਾਂ ਨਾਲ ਭਰੇ ਗੁਦਾਮਾਂ ਦੇ ਬਾਵਜੂਦ ਸਰਕਾਰਾਂ ਸੈੱਲਰ ਉਦਯੋਗ, ਵਪਾਰੀਆਂ, ਆੜ੍ਹਤੀਆਂ ਤੇ ਹੋਰ ਸ਼ਰਤਾਂ ਨਾ ਲਾਗੂ ਕਰਨ, ਜਿਸ ਨਾਲ ਉਨ੍ਹਾਂ ਨੂੰ ਨਵੀਆਂ ਮੁਸ਼ਕਿਲਾਂ ਪੇਸ਼ ਨਾ ਆਉਣ। ਸ਼ਾਮ ਲਾਲ ਧਲੇਵਾਂ ਨੇ ਕਿਹਾ ਕਿ ਸਰਕਾਰਾਂ ਇਹ ਯਕੀਨੀ ਬਣਾਉਣ ਕਿ ਕਿਸਾਨਾਂ ਦਾ ਸੁੱਕਾ ਝੋਨਾ, ਸੁੱਕੀ ਫਸਲ ਹੱਥੋ-ਹੱਥ ਵਿਕੇਗੀ। ਉਸ ਲਈ ਉਨ੍ਹਾਂ ਨੂੰ ਕੋਈ ਮੁਸ਼ਕਿਲ ਨਹੀਂ ਆਵੇਗੀ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਗੁਦਾਮ ਜੋ ਪਹਿਲਾਂ ਤੋਂ ਚਾਵਲ ਨਾਲ ਮੂੰਹ ਤੱਕ ਭਰੇ ਹੋਏ ਹਨ। ਪਹਿਲਾਂ ਉਨ੍ਹਾਂ ਨੂੰ ਵਿਹਲਾ ਕੀਤਾ ਜਾਵੇ ਤਾਂ ਜੋ ਨਵੇਂ ਚਾਵਲ ਉੱਥੇ ਲਗਾਏ ਜਾਣ। ਇਸ ਤਰ੍ਹਾਂ ਦੇ ਹਾਲਤ ਵਿੱਚ ਸੈੱਲਰ ਉਦਯੋਗ ਤੇ ਨਵੀਆਂ ਸ਼ਰਤਾਂ ਲਗਾ ਕੇ ਸੈੱਲਰ ਮਾਲਕਾਂ ਤੇ ਵਪਾਰੀਆਂ ਨੂੰ ਪ੍ਰੇਸ਼ਾਨ ਨਾ ਕੀਤਾ ਜਾਵੇ। ਉਨ੍ਹਾਂ ਕੇਂਦਰ ਤੇ ਸੂਬਾ ਸਰਕਾਰ ਨੂੰ ਅਪੀਲ ਕੀਤੀ ਕਿ ਚਾਵਲ ਲਗਾਉਣ ਤੋਂ ਪਹਿਲਾਂ-ਪਹਿਲਾਂ ਮੀਟਿੰਗ ਤਾਂ ਜੋ ਸੈੱਲਰ ਉਦਯੋਗ, ਆੜ੍ਹਤੀਆਂ ਅਤੇ ਵਪਾਰੀਆਂ ਨੂੰ ਕੋਈ ਮੁਸ਼ਕਿਲ ਨਾ ਆਵੇ।