ਜਲਾਲਾਬਾਦ ’ਚ ਸੀ.ਬੀ.ਆਈ. ਦੀ ਵੱਡੀ ਕਾਰਵਾਈ, ਪੰਜਾਬ ਸਟੇਟ ਵੇਅਰ ਹਾਊਸ ’ਤੇ ਮਾਰਿਆ ਛਾਪਾ

02/07/2021 6:15:42 PM

ਜਲਾਲਾਬਾਦ (ਟਿੰਕੂ,ਨਿਖੰਜ,ਜਤਿੰਦਰ): ਜਲਾਲਾਬਾਦ ਦੇ ਪਿੰਡ ਅਰਾਈਆਂਵਾਲਾ ਰੋਡ ’ਤੇ ਬਣੇ ਪੰਜਾਬ ਸਟੇਟ ਵੇਅਰ ਹਾਊਸ ਦੇ ਸਰਕਾਰੀ ਗੋਦਾਮਾਂ ’ਚ ਸਟੋਰੇਜ ਕੀਤੇ ਚਾਵਲ ’ਤੇ ਸੀ.ਬੀ.ਆਈ. ਵਲੋਂ ਰੇਡ ਕੀਤੀ ਗਈ। ਜਾਣਕਾਰੀ ਮੁਤਾਬਕ ਅੱਜ ਸਵੇਰ ਤੋਂ ਹੀ ਸੀ.ਬੀ.ਆਈ. ਵਲੋਂ ਗੋਦਾਮਾਂ ਦੇ ਅੰਦਰ ਸਟੋਰੇਜ ਕੀਤੇ ਚਾਵਲਾਂ ਦੀ ਸੈਂਪਲਿੰਗ ਕਰਨ ਦੀ ਸੂਤਰਾਂ ਤੋਂ ਖ਼ਬਰ ਨਿਕਲ ਕੇ ਸਾਹਮਣੇ ਆ ਰਹੀ ਹੈ।ਇਸ ਬਾਬਤ ਜਦੋਂ ਮੀਡੀਆ ਕਰਮੀਆਂ ਨੇ ਮੌਕੇ ਤੇ ਮੌਜੂਦ ਅਧਿਕਾਰੀਆਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਦੇ ਜਵਾਨਾਂ ਵੱਲੋਂ ਮੀਡੀਆ ਨੂੰ ਅੰਦਰ ਜਾਣ ਤੋਂ ਰੋਕ ਦਿੱਤਾ ਗਿਆ।

ਇਹ ਵੀ ਪੜ੍ਹੋ: ਦੁਖ਼ਦ ਖ਼ਬਰ: ਟਿਕਰੀ ਬਾਰਡਰ ’ਤੇ ਮੋਗਾ ਦੇ ਕਿਸਾਨ ਸੁਖਮੰਦਰ ਸਿੰਘ ਦੀ ਮੌਤ

PunjabKesari

ਦੱਸਣਯੋਗ ਗੱਲ ਇਹ ਹੈ ਕਿ ਪਿਛਲੇ ਕਾਫੀ ਦਿਨਾਂ ਤੋਂ ਜਿਹੜੀਆਂ ਕਿ ਸਰਕਾਰੀ ਖ਼ਰੀਦ ਏਜੰਸੀਆਂ ਜਲਾਲਾਬਾਦ ਸਥਿਤ ਹਨ ਸੀ.ਬੀ.ਆਈ. ਵੱਲੋਂ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ ਪਰ ਇਸ ਦੀ ਕੋਈ ਵੀ ਜਾਣਕਾਰੀ ਮੀਡੀਆ ਦੇ ਸਾਹਮਣੇ ਜਨਤਕ ਨਹੀਂ ਕੀਤੀ ਗਈ, ਜਿਸ ਦੇ ਕਾਰਨ ਇਹ ਛਾਪੇਮਾਰੀ ਵੀ ਦੇ ਉੱਤੇ ਵੀ ਕਈ ਪ੍ਰਕਾਰ ਦੇ ਸਵਾਲ ਖੜ੍ਹੇ ਹੋ ਰਹੇ ਹਨ ।ਹੁਣ ਵੇਖਣਾ ਇਹ ਹੋਵੇਗਾ ਕਿ ਇਹ ਸੀ.ਬੀ.ਆਈ. ਦੀ ਟੀਮ ਦੇ ’ਚ ਸ਼ਾਮਲ ਅਧਿਕਾਰੀ ਕਿੰਨੀ ਦੇਰ ਤਕ ਆਪਣਾ ਮੂੰਹ ਇਸ ਮਾਮਲੇ ਸੰਬੰਧੀ ਖੋਲ੍ਹਣ ਨੂੰ ਤਿਆਰ ਹੁੰਦੇ ਹਨ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ।

ਇਹ ਵੀ ਪੜ੍ਹੋ: ਜੇ ਮੈਂ ਗ੍ਰਹਿ ਮੰਤਰੀ ਹੁੰਦਾ ਤਾਂ ਸੁਖਬੀਰ ਬਾਦਲ ਜੇਲ੍ਹ ’ਚ ਹੋਣਾ ਸੀ: ਰਾਜਾ ਵੜਿੰਗ

PunjabKesari

ਇਹ ਵੀ ਪੜ੍ਹੋ:  ਟਿਕਰੀ ਬਾਰਡਰ ’ਤੇ ਸੰਗਰੂਰ ਦੇ ਕਿਸਾਨ ਲੱਖਾ ਸਿੰਘ ਦੀ ਹਾਰਟ ਅਟੈਕ ਨਾਲ ਮੌਤ

PunjabKesari


Shyna

Content Editor

Related News