ਸੜਕ ਹਾਦਸਿਆਂ ਨੂੰ ਰੋਕਣ ਲਈ ਪਸ਼ੂਆਂ ਦੇ ਰਿਫਲੈਕਟਰ ਕਾਲਰ ਪਾਏ
Saturday, Aug 17, 2024 - 05:49 PM (IST)
ਭਵਾਨੀਗੜ੍ਹ(ਵਿਕਾਸ ਮਿੱਤਲ)- ਸੜਕ ਸੁਰੱਖਿਆ ਫੋਰਸ (ਐਸਐਸਐਫ) ਭਵਾਨੀਗੜ੍ਹ ਦੀ ਟੀਮ ਵੱਲੋਂ ਰੋਟਰੀ ਕਲੱਬ (ਸਿਟੀ) ਦੇ ਸਹਿਯੋਗ ਨਾਲ ਸ਼ਹਿਰ 'ਚ ਸੜਕਾਂ 'ਤੇ ਅਵਾਰਾ ਘੁੰਮਦੇ ਪਸ਼ੂਆਂ ਦੇ ਗਲਾਂ ਵਿੱਚ ਰਿਫਲੈਕਟਰ ਕਾਲਰ ਪਾਏ ਗਏ। ਇਸ ਮੌਕੇ ਐੱਸ. ਐੱਸ. ਐੱਫ਼. ਦੇ ਮੁਲਾਜ਼ਮਾਂ ਨੇ ਦੱਸਿਆ ਕਿ ਇਨ੍ਹਾਂ ਕਾਲਰਾਂ ਦੀ ਮਦਦ ਨਾਲ ਸੜਕਾਂ 'ਤੇ ਪਸ਼ੂਆਂ ਕਾਰਨ ਹੁੰਦੇ ਹਾਦਸਿਆਂ ਦਾ ਖਤਰਾ ਘੱਟ ਜਾਵੇਗਾ।
ਇਹ ਵੀ ਪੜ੍ਹੋ-ਟਰੈਕਟਰ ਨਾਲ ਤੋੜ ਕੇ ਨਿਸ਼ਾਨ ਸਾਹਿਬ ਦੀ ਬੇਅਦਬੀ ਕਰਨ ਦੇ ਮਾਮਲੇ 'ਚ ਆਇਆ ਨਵਾਂ ਮੋੜ
ਹਨੇਰੇ ਦੌਰਾਨ ਵਾਹਨ ਦੀ ਲਾਈਟ ਪੈਣ 'ਤੇ ਬਹੁਤ ਦੂਰ ਤੋਂ ਪਸ਼ੂ ਦੇ ਗਲ 'ਚ ਪਾਇਆ ਰਿਫਲੈਕਟਰ ਚਮਕ ਪਵੇਗਾ ਤੇ ਵਾਹਨ ਚਾਲਕ ਸੁਚੇਤ ਹੋ ਜਾਵੇਗਾ। ਇਸ ਤਰ੍ਹਾਂ ਨਾਲ ਕੀਮਤੀ ਇਨਸਾਨੀ ਜ਼ਿੰਦਗੀਆਂ ਦੇ ਨਾਲ ਅਸੀਂ ਬੇਜ਼ੁਬਾਨ ਪਸ਼ੂਆਂ ਦੀਆਂ ਜਾਨਾਂ ਵੀ ਬਚਾ ਸਕਦੇ ਹਾਂ। ਇਸ ਮੌਕੇ ਏ.ਐੱਸ.ਆਈ ਜਸਵਿੰਦਰ ਸਿੰਘ, ਕਾਂਸਟੇਬਲ ਬਲਵਿੰਦਰ ਸਿੰਘ, ਕਾਂਸਟੇਬਲ ਲਵਿਸ਼ ਕੁਮਾਰ, ਕਾਂਸਟੇਬਲ ਹਰਸ਼ਵੀਰ ਸਿੰਘ, ਲੇਡੀ ਕਾਂਸਟੇਬਲ ਗੁਰਜੀਵਨ ਕੌਰ, ਮਨਦੀਪ ਕੌਰ ਤੋਂ ਇਲਾਵਾ ਕਲੱਬ ਦੇ ਸਾਬਕਾ ਗਵਰਨਰ ਧਰਮਵੀਰ ਗਰਗ, ਪ੍ਰਦੀਪ ਮਿੱਤਲ, ਅਨਿਲ ਕਾਂਸਲ, ਸੰਜੇ ਗਰਗ, ਰੰਜਨ ਗਰਗ, ਈਸ਼ਵਰ ਬਾਂਸਲ ਆਦਿ ਹਾਜ਼ਰ ਸਨ।
ਇਹ ਵੀ ਪੜ੍ਹੋ- ਗੁਰਦੁਆਰ ਸਾਹਿਬ ਅੰਦਰ ਵਿਅਕਤੀ ਨੇ ਸੇਵਾਦਾਰ ਨਾਲ ਕੀਤੀ ਬਦਸਲੂਕੀ, CCTV ਤਸਵੀਰਾਂ ਨੇ ਮਚਾਈ ਤਰਥੱਲੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8