ਕਾਰ ਬੇਕਾਬੂ ਹੋ ਕੇ ਵੱਡੇ ਪੱਥਰਾਂ ਨਾਲ ਟਕਰਾਅ ਕੇ ਪਲਟੀ
Saturday, Oct 18, 2025 - 01:18 PM (IST)

ਅਬੋਹਰ (ਸੁਨੀਲ) : ਪਿੰਡ ਆਲਮਗੜ੍ਹ ਤੋਂ ਢਾਣੀ ਵਿਸ਼ੇਸ਼ਰਨਾਥ ਬਾਈਪਾਸ ’ਤੇ ਬੀਤੀ ਰਾਤ ਇਕ ਰਾਜਸਥਾਨ ਨੰਬਰ ਦੀ ਗੱਡੀ ਬੇਕਾਬੂ ਹੋ ਕੇ ਵੱਡੇ ਪੱਥਰਾਂ ਵਿਚ ਟਕਰਾਅ ਕੇ ਪਲਟ ਗਈ। ਇਸ ਘਟਨਾ ਵਿਚ ਕਿੰਨੇ ਲੋਕ ਜ਼ਖਮੀ ਹੋਏ ਇਸਦਾ ਕੁਝ ਪਤਾ ਨਹੀਂ ਚਲਿਆ ਪਰ ਕਾਰ ਦੇ ਫਿਲਮੀ ਰੂਪ ਵਿਚ ਪਲਟਣ ਨਾਲ ਲੋਕਾਂ ਦੀ ਭੀੜ ਇਕੱਠੀ ਹੋ ਗਈ। ਹਾਦਸੇ ਵਿਚ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ।
ਰਿਪੋਰਟਾਂ ਅਨੁਸਾਰ, ਬੀਤੀ ਦੇਰ ਰਾਤ ਇਸ ਰਸਤੇ ’ਤੇ ਇਕ ਅਜੀਬ ਹਾਦਸਾ ਵਾਪਰਿਆ, ਜਿਸ ਨਾਲ ਹਰ ਰਾਹਗੀਰ ਹੈਰਾਨ ਰਹਿ ਗਿਆ। ਇਕ ਕਾਰ ਰਹੱਸਮਈ ਢੰਗ ਨਾਲ ਸੜਕ ’ਤੇ ਮਿੱਟੀ ਦੇ ਢੇਰ ਨਾਲ ਟਕਰਾ ਗਈ ਅਤੇ ਸਿੱਧੀ ਖੜ੍ਹੀ ਹੋ ਗਈ। ਇਸ ਹਾਦਸੇ ਦੌਰਾਨ ਕਾਰ ਵਿਚ ਕਿੰਨੇ ਲੋਕ ਸਵਾਰ ਸੀ ਜਾਂ ਕਿੰਨੇ ਲੋਕ ਜ਼ਖਮੀ ਹੋਏ ਇਸ ਬਾਰੇ ਕੁਝ ਪਤਾ ਨਹੀਂ ਚਲ ਸਕਿਆ ਪਰ ਇਹ ਕਾਰ ਰਾਜਸਥਾਨ ਨੰਬਰ ਦੀ ਦੱਸੀ ਜਾ ਰਹੀ ਹੈ। ਹਾਦਸੇ ਵਿਚ ਕਾਰ ਦਾ ਅਗਲਾ ਹਿੱਸਾ ਬੁਰੀ ਤਰ੍ਹਾਂ ਨੁਕਸਾਨਿਆ ਗਿਆ। ਇਸ ਹਾਦਸੇ ਤੋਂ ਇੰਝ ਲੱਗ ਰਿਹਾ ਸੀ ਜਿਵੇਂ ਕਿਸੇ ਸਟੰਟਮੈਨ ਨੇ ਕੋਈ ਸਟੰਟ ਕੀਤਾ ਹੋਵੇ।