ਇਸ ਪੰਜਾਬੀ ਗੱਭਰੂ ਦੀਆਂ ਬਣਾਈਆਂ ਤਸਵੀਰਾਂ ਖਰੀਦਦੇ ਨੇ ਬਾਲੀਵੁੱਡ ਅਦਾਕਾਰ, ਸ਼ਿਖ਼ਰ ਧਵਨ ਵੀ ਹੈ ਪ੍ਰਸ਼ੰਸਕ

Thursday, Aug 20, 2020 - 06:18 PM (IST)

ਇਸ ਪੰਜਾਬੀ ਗੱਭਰੂ ਦੀਆਂ ਬਣਾਈਆਂ ਤਸਵੀਰਾਂ ਖਰੀਦਦੇ ਨੇ ਬਾਲੀਵੁੱਡ ਅਦਾਕਾਰ, ਸ਼ਿਖ਼ਰ ਧਵਨ ਵੀ ਹੈ ਪ੍ਰਸ਼ੰਸਕ

ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ): ਇਕ ਕਲਾਕਾਰ ਆਪਣੀ ਕਲਾ ਦੀ ਖੁਸ਼ਬੂ ਨਾਲ ਸਭ ਨੂੰ ਮਹਿਕਾ ਦਿੰਦਾ ਹੈ। ਅਜਿਹਾ ਹੀ ਇਕ ਕਲਾਕਾਰ ਹੈ ਰਾਜਨ ਮਲੂਜਾ, ਜੋ ਆਪਣੀ ਚਿੱਤਰਕਲਾ ਦੀ ਅਦਭੁੱਤ ਕਲਾ ਸ਼ੈਲੀ ਨਾਲ ਦਰਸ਼ਕਾਂ ਦਾ ਮਨ ਮੋਹ ਲੈਂਦਾ ਹੈ, ਉੱਥੇ ਹੀ ਆਪਣੀ ਕਲਾ ਦੀ ਖੁਸ਼ਬੂ ਨਾਲ ਹਰ ਕਿਸੇ ਨੂੰ ਮਹਿਕਾ ਦਿੰਦਾ ਹੈ। ਰਾਜਨ ਮਲੂਜਾ ਦੀਆਂ ਬਣਾਈਆਂ ਤਸਵੀਰਾਂ ਵੇਖਕੇ ਅਜਿਹਾ ਲੱਗਦਾ ਹੈ ਮੰਨੋ ਇਹ ਹੁਣ ਹੀ ਬੋਲ ਪੈਣਗੀਆਂ। ਸਥਾਨਕ ਕੋਟਕਪੂਰਾ ਰੋਡ ਸਥਿਤ ਗ੍ਰੀਨ ਐਵਨਿਊ ਦੀ ਗਲੀ ਨੰਬਰ 3 ਦਾ ਵਾਸੀ ਰਾਜਨ ਮਲੂਜਾ ਇੰਨੀ ਦਿਨੀਂ ਦਿੱਲੀ 'ਚ ਸੈਟਲਡ ਹੈ ਤੇ ਆਪਣੀ ਕਲਾਂ ਨੂੰ ਕੈਰੀਅਰ ਬਣਾ ਕੇ ਸ਼ੌਹਰਤ ਬਟੋਰ ਰਿਹਾ ਹੈ। ਮਲੂਜਾ ਨੇ ਜਿੱਥੇ ਆਪਣੀ ਕਲਾ ਨਾਲ ਖ਼ੁਦ ਦਾ ਕਾਰੋਬਾਰ ਵਧਾਇਆ ਹੈ, ਉਥੇ ਹੀ ਕਲਾ ਦਾ ਵਿਸਥਾਰ ਕਰਦਿਆਂ ਆਪਣੇ ਸਾਥੀਆਂ ਤੇ ਹੋਰਨਾਂ ਨੂੰ ਇਹ ਕਲਾ ਸਿਖਾ ਕੇ ਉਨ੍ਹਾਂ ਲਈ ਵੀ ਰੋਜ਼ਗਾਰ ਦੇ ਮੌਕੇ ਪੈਦਾ ਕੀਤੇ ਹਨ।

ਇਹ ਵੀ ਪੜ੍ਹੋ: ਕੋਰੋਨਾ ਆਈਸੋਲੇਸ਼ਨ ਵਾਰਡ 'ਚ ਵਿਆਹ ਵਰਗਾ ਮਾਹੌਲ,ਕੋਈ ਪਾ ਰਿਹੈ ਭੰਗੜਾ ਤੇ ਕੋਈ ਲਵਾ ਰਿਹੈ ਮਹਿੰਦੀ

ਬਚਪਨ ਤੋਂ ਹੀ ਸੀ ਚਿੱਤਰਕਾਰੀ ਦਾ ਸ਼ੌਂਕ
ਵਿਸ਼ੇਸ਼ ਗੱਲਬਾਤ ਕਰਦਿਆਂ ਰਾਜਨ ਮਲੂਜਾ ਨੇ ਦੱਸਿਆ ਕਿ ਉਸ ਨੂੰ ਬਚਪਨ 'ਚ ਹੀ ਚਿੱਤਰਕਾਰੀ ਦਾ ਸ਼ੌਂਕ ਲੱਗ ਗਿਆ ਸੀ। ਪੰਜਵੀਂ ਜਮਾਤ ਤੋਂ ਹੀ ਕਲਾ ਦੇ ਖੇਤਰ ਵਲ ਉਸਦਾ ਰੁਝਾਨ ਹੋ ਗਿਆ ਸੀ ਤੇ ਕੰਧਾਂ 'ਤੇ ਵੱਖ-ਵੱਖ ਕਲਿਤੀਆਂ ਬਣਾਉਣ ਲੱਗਿਆ। ਉਹ ਠਾਕੁਰ ਜੀ ਦਾ ਭਗਤ ਹੈ, ਇਸ ਲਈ ਬਚਪਨ 'ਚ ਹੀ ਕਦੇ ਭਗਵਾਨ ਸ਼ਿਵ ਜੀ ਤਾਂ ਕਦੇ ਗਣਪਤੀ ਜੀ ਦੀਆਂ ਤਸਵੀਰਾਂ ਬਣਾਉਣ ਲੱਗਾ। ਇਸੇ ਲਗਨ ਦੇ ਚੱਲਦਿਆਂ ਉਹ ਹਰ ਸਾਲ ਸਕੂਲ 'ਚ ਡਰਾਇੰਗ ਮੁਕਾਬਲੇ 'ਚ ਪਹਿਲੇ ਸਥਾਨ 'ਤੇ ਰਹਿੰਦਾ ਸੀ। ਉਸਦੇ ਚਿੱਤਰਕਲਾ ਦੇ ਪ੍ਰਤੀ ਰੁਝਾਨ ਨੂੰ ਵੇਖਦਿਆਂ ਉਸਦੇ ਮਾਤਾ-ਪਿਤਾ ਤੇ ਭੈਣਾਂ ਨੇ ਬੀ.ਐੱਫ. ਤੇ ਬੈਚਲਰ ਆਫ਼ ਫਾਈਨ ਆਰਟ ਕਰਨ ਲਈ ਉਸਨੂੰ ਪ੍ਰੇਰਿਤ ਕੀਤਾ। ਰਾਜਨ ਨੇ ਦੱਸਿਆ ਕਿ ਉਸਨੇ 12ਵੀਂ ਤੋਂ ਬਾਅਦ ਚਾਰ ਸਾਲ ਦਾ ਇਹ ਕੋਰਸ ਕੀਤਾ ਤੇ ਪਹਿਲੀ ਪੁਜੀਸ਼ਨ ਲਈ। ਇਸੇ ਦੌਰਾਨ ਆਪਣੀ ਕਲਾ ਨੂੰ ਦੂਜਿਆਂ ਨੂੰ ਵੰਡਣ ਦੇ ਨਾਲ-ਨਾਲ ਬੱਚਿਆਂ ਨੂੰ ਵੀ ਪੇਟਿੰਗ ਸਿਖਾਉਣ ਲੱਗਿਆ। ਜਦੋਂ ਉਸਦੇ ਸਿਖਾਈ ਕਈ ਲੋਕ ਇਸ ਕਲਾ 'ਚ ਮਾਹਰ ਹੋ ਗਏ ਤਾਂ ਬਾਅਦ 'ਚ ਰਾਜਨ ਮਲੂਜਾ ਨੇ ਗਰੁੱਪ ਬਣਾ ਲਿਆ, ਜਿਸ 'ਚ ਖ਼ੁਦ ਅਤੇ ਉਸਦੇ ਸਿਖਾਏ ਸਾਥੀ ਵੱਖ-ਵੱਖ ਕਲਿਤੀਆਂ ਬਣਾਉਣ ਲੱਗੇ। 

ਇਹ ਵੀ ਪੜ੍ਹੋ:  ਕੀੜੇ ਪੈਣ ਕਾਰਨ ਫ਼ੌਤ ਹੋਈ ਅਫ਼ਸਰਸ਼ਾਹਾਂ ਦੀ 'ਮਾਂ', ਪਹਿਲੀ ਵਾਰ ਕੈਮਰੇ ਸਾਹਮਣੇ ਆਇਆ ਪੁੱਤ

PunjabKesari

ਇਸੇ ਤਰ੍ਹਾਂ ਉਸਦੀਆਂ ਕੋਸ਼ਿਸ਼ਾਂ ਹੋਰਨਾਂ ਲੋਕਾਂ ਨੂੰ ਵੀ ਇਸ ਫੀਲਡ ਵਿੱਚ ਉਸਦੇ ਗਰੁੱਪ ਵਿੱਚ ਰੋਜ਼ਗਾਰ ਮਿਲਿਆ। ਇਸ ਗਰੁੱਪ 'ਚ ਸਾਰੇ ਉਸਦੇ ਹੀ ਸਿਖਾਈ ਵਿਦਿਆਰਥੀ ਮੌਜੂਦ ਹਨ।ਰਾਜਨ ਮਲੂਜਾ ਕਹਿੰਦੇ ਹਨ ਕਿ ਅੱਜ ਉਨ੍ਹਾਂ ਵੱਲੋਂ ਬਣਾਈਆਂ ਕਲਿਤੀਆਂ ਕਈ ਫ਼ਿਲਮ ਸਟਾਰਾਂ,ਕਿਕਟਰਾਂ, ਉਦਯੋਗਪਤੀਆਂ ਤੇ ਹੋਰ ਸੈਲੀਬ੍ਰਿਟੀਆਂ ਦੇ ਘਰਾਂ ਤੱਕ ਪਹੁੰਚ ਗਈਆਂ ਹਨ। ਉਹ ਅਭਿਨੇਤਾ ਤੇ ਨੇਤਾ ਮਨੋਜ ਤਿਵਾੜੀ,ਕ੍ਰਿਕਟਰ ਸ਼ਿਖ਼ਰ ਧਵਨ, ਜਿੰਦਲ ਕੰਪਨੀ ਦੀ ਮਾਲਕਿਨ ਸਾਵਿੱਤਰੀ ਜਿੰਦਲ ਸਮੇਤ ਅਨੇਕਾਂ ਹਸਤੀਆਂ ਦੀ ਮੰਗ 'ਤੇ ਪ੍ਰੋਟੈਟ ਪੇਟਿੰਗਜ਼ ਬਣਾ ਕੇ ਉਨ੍ਹਾਂ ਨੂੰ ਦੇ ਚੁੱਕਿਆ ਹੈ। ਉਥੇ ਹੀ ਮੁੱਖ ਮੰਤਰੀ ਯੋਗੀ ਆਦਿੱਤਆ ਨਾਥ,ਅਭਿਨੇਤਾ ਅਮਿਤਾਬ ਬੱਚਨ, ਮੁੱਖ ਮੰਤਰੀ ਨਿਤਿਸ਼ ਕੁਮਾਰ, ਮਹਾਂਤਮਾ ਗਾਂਧੀ, ਸਾਈਟਿਸਟ ਸਵਾਮੀਨਾਥਨ ਸਮੇਤ ਅਨੇਕਾਂ ਦਿੱਗਜ਼ਾਂ ਦੀ ਚਿੱਤਰਕਲਾ ਕਰ ਚੁੱਕਿਆ ਹੈ। ਜ਼ਿਕਰਯੋਗ ਹੈ ਕਿ ਰਾਜਨ ਮਲੂਜਾ ਦੀ ਆਰਟ ਗੈਲਰੀ ਵਿੱਚ ਅਨੇਕਾਂ ਦਿੱਗਜ਼ਾਂ ਦੀ ਪੇਟਿੰਗਜ਼ ਲੱਗੀਆਂ ਹਨ, ਜਿਨ੍ਹਾਂ ਨੂੰ ਵੇਖਕੇ ਅਜਿਹਾ ਲੱਗਦਾ ਹੈ ਕਿ ਇਹ ਤਸਵੀਰਾਂ ਹੁਣ ਹੀ ਬੋਲ ਪੈਣਗੀਆਂ।ਬਿਨਾਂ ਸੰਘਰਸ਼ ਕਦਮ ਨਹੀਂ ਚੁੰਮਦੀ ਸਫ਼ਲਤਾਰਾਜਨ ਨੇ ਕਿਹਾ ਕਿ ਸੰਘਰਸ਼ ਬਿਨਾਂ ਸਫ਼ਲਤਾ ਕਦੇ ਵੀ ਕਦਮ ਨਹੀਂ ਚੁੰਮਦੀ। ਉਸਨੇ ਜੀਵਨ 'ਚ ਇਸ  ਮੁਕਾਮ ਨੂੰ ਹਾਸਲ ਕਰਨ ਲਈ ਬਹੁਤ ਸੰਘਰਸ਼ ਕੀਤਾ ਹੈ। ਸ਼ੁਰੂਆਤ 'ਚ ਉਹ ਸੋਚਿਆ ਕਰਦਾ ਸੀ ਕਿ ਕਦੇ ਉਸਦੀਆਂ ਬਣਾਈਆਂ ਪੇਟਿੰਗਜ਼ ਨੂੰ ਕੋਈ ਪੰਜ ਤੋਂ ਦਸ ਰੁਪਏ 'ਚ ਵੀ ਖਰੀਦੇਗਾ। ਤਰਸਦੇ ਹੋਏ ਕਿ ਕੋਈ ਉਸਦੀ ਪੇਟਿੰਗਜ਼ ਦਾ ਚੰਗਾ ਰੇਟ ਲਗਾ ਸਕਦਾ ਹੈ, ਪਰ ਅੱਜ ਖੁਸ਼ਕਿਸਮਤੀ ਦੇਖੋ, ਉਸਦੀ ਬਣਾਈ ਇੱਕ-ਇੱਕ ਪੇਟਿੰਗਜ਼ ਦੀ ਕੀਮਤ ਦਸ ਹਜ਼ਾਰ ਤੋਂ ਸ਼ੁਰੂ ਹੋ ਕੇ ਪੰਜ ਲੱਖ ਤੱਕ ਪੁੱਜ ਚੁੱਕੀ ਹੈ। ਉਸਦੀ ਪੇਟਿੰਗਜ਼ ਸੈਲੀਬ੍ਰਿਟੀਆਂ ਦੇ ਘਰਾਂ ਤੱਕ ਪਹੁੰਚ ਰਹੀਆਂ ਹਨ। ਉਸਦੀ ਬਣਾਈ ਮਾਂ ਦੁਰਗਾ ਦੀ ਇੱਕ ਪੇਟਿੰਗਜ਼ ਹੁਣ ਤੱਕ ਉੱਚ ਦਰਜੇ ਦੀ ਪੇਟਿੰਗਜ਼ ਰਹੀ ਹੈ, ਜਿਸਦੀ ਕੀਮਤ ਕਰੀਬ ਪੰਜ ਲੱਖ ਤੱਕ ਸੀ।ਕ੍ਰਿਕਟਰ ਸ਼ਿਖਰ ਧਵਨ ਦੇ ਘਰ ਦੇ ਲਈ ਖ਼ਾਸ ਤੌਰ 'ਤੇ ਉਸਦੀ ਮੰਗ 'ਤੇ ਦੌੜਦੇ ਹੋਏ ਘੋੜਿਆਂ ਦੀ ਵੀ ਰਾਜਨ ਤਸਵੀਰ ਬਣਾ ਚੁੱਕਾ ਹੈ।

ਇਹ ਵੀ ਪੜ੍ਹੋ:  ਕੋਰੋਨਾ ਪਾਜ਼ੇਟਿਵ ਪਾਏ ਗਏ ਖਰੜ ਦੇ ਡੀ.ਐੱਸ.ਪੀ. ਦੀ ਹਾਲਤ ਨਾਜ਼ੁਕ

ਟੀਚਿਆਂ ਤੋਂ ਭੱਜਣ ਵਾਲਿਆਂ ਲਈ ਰਾਸ ਦੁਸੇਰਾ ਬਣਿਆ ਰਾਜਨ
ਰਾਜਨ ਨੇ ਦੱਸਿਆ ਕਿ ਸ਼ੁਰੂਆਤ ਵਿੱਚ ਅਨੇਕਾਂ ਲੋਕਾਂ ਨੇ ਮੇਰੀ ਕਲਾ ਨੂੰ ਵੇਖਦਿਆਂ ਉਤਸ਼ਾਹ ਵਧਾਇਆ ਤੇ ਕਈਆਂ ਨੇ ਕਿਹਾ ਕਿ ਤੂੰ ਇਹ ਕਿਹੜੀ ਲਾਈਨ 'ਚ ਪੈ ਰਿਹਾ ਏ, ਪਰ ਉਸਦੀ ਮਾਂ ਹਮੇਸ਼ਾ ਹੀ ਇਸ ਫੈਸਲੇ 'ਚ ਉਸਦੇ ਨਾਲ ਖੜ੍ਹੀ ਰਹੀ। ਉਹ ਆਪਣੇ ਟੀਚੇ 'ਤੇ ਅੜਿਆ ਰਿਹਾ ਤੇ ਚਿੱਤਰਕਾਰੀ ਕਰਦਾ ਰਿਹਾ। ਅੱਜ ਇਸੇ ਖੇਤਰ ਵਿੱਚ ਕੈਰੀਅਰ ਬਣਾ ਲਿਆ ਹੈ ਤੇ ਰਾਜਨ ਹੁਣ ਆਪਣੇ ਟੀਚਿਆਂ ਤੋਂ ਭੱਜਣ ਵਾਲਿਆਂ ਲਈ ਰਾਹ ਦੁਸੇਰਾ ਬਣ ਗਿਆ ਹੈ।


author

Shyna

Content Editor

Related News