ਹਿਮਾਚਲ ਦੇ ਬ੍ਰੇਨ ਡੈੱਡ ਮਰੀਜ਼ ਦੀ ਬਦੌਲਤ ਦੋ ਨੂੰ ਮਿਲੀ ਜ਼ਿੰਦਗੀ

02/17/2023 11:42:41 PM

ਚੰਡੀਗੜ੍ਹ (ਪਾਲ) : ਪੀ. ਜੀ. ਆਈ. ਵਿਚ ਇਕ ਵਾਰ ਫਿਰ ਬ੍ਰੇਨ ਡੈੱਡ ਮਰੀਜ਼ ਦੀ ਬਦੌਲਤ ਦੋ ਲੋਕਾਂ ਨੂੰ ਨਵੀਂ ਜ਼ਿੰਦਗੀ ਮਿਲ ਸਕੀ ਹੈ। ਹਿਮਾਚਲ ਪ੍ਰਦੇਸ਼ ਦੇ ਰਹਿਣ ਵਾਲੇ ਨੌਜਵਾਨ ਦੇ ਅੰਗ ਦੋ ਜ਼ਰੂਰਤਮੰਦ ਮਰੀਜ਼ਾਂ ਵਿਚ ਟਰਾਂਸਪਲਾਂਟ ਹੋਏ। 10 ਫਰਵਰੀ ਨੂੰ ਨੌਜਵਾਨ ਸੜਕ ਹਾਦਸੇ ਦਾ ਸ਼ਿਕਾਰ ਹੋਇਆ ਸੀ। ਇਸਤੋਂ ਬਾਅਦ ਉਸਨੂੰ ਪੀ. ਜੀ. ਆਈ. ਲਿਆਂਦਾ ਗਿਆ ਸੀ ਪਰ ਇਲਾਜ ਦੇ ਬਾਵਜੂਦ ਹਾਲਤ ਵਿਚ ਸੁਧਾਰ ਨਹੀਂ ਰਿਹਾ ਸੀ। ਡਾਕਟਰਾਂ ਨੇ ਪਰਿਵਾਰ ਨਾਲ ਅੰਗਦਾਨ ਸਬੰਧੀ ਗੱਲ ਕੀਤੀ ਤਾਂ ਉਹ ਰਾਜ਼ੀ ਹੋ ਗਏ। ਸਾਰੇ ਪ੍ਰੋਟੋਕਾਲ ਤੋਂ ਬਾਅਦ ਨੌਜਵਾਨ ਨੂੰ ਬ੍ਰੇਨ ਡੈੱਡ ਐਲਾਨ ਦਿੱਤਾ। ਦੋ ਰੀਨਲ ਫੇਲੀਅਰ ਮਰੀਜ਼ਾਂ ਦੇ ਕਿਡਨੀ ਟਰਾਂਸਪਲਾਂਟ ਹੋਈ ਹੈ। ਉੱਥੇ ਹੀ ਡਾਇਰੈਕਟਰ ਪੀ. ਜੀ. ਆਈ. ਡਾ. ਵਿਵੇਕ ਲਾਲ ਦਾ ਕਹਿਣਾ ਹੈ ਕਿ ਪੀ. ਜੀ. ਆਈ. ਡਾਕਟਰ ਅਤੇ ਸਟਾਫ ਦਾ ਇਸ ਟਰਾਂਸਪਲਾਂਟ ਵਿਚ ਅਹਿਮ ਰੋਲ ਰਹਿੰਦਾ ਹੈ ਪਰ ਬ੍ਰੇਨ ਡੈੱਡ ਮਰੀਜ਼ ਅਤੇ ਉਨ੍ਹਾਂ ਦੇ ਪਰਿਵਾਰਾਂ ਦੀ ਰਜ਼ਾਮੰਦੀ ਤੋਂ ਬਿਨਾਂ ਸਭ ਅਧੂਰਾ ਹੈ। ਇਸ ਪਰਿਵਾਰ ਕਾਰਨ 2 ਲੋਕਾਂ ਨੂੰ ਨਵੀਂ ਜ਼ਿੰਦਗੀ ਮਿਲ ਸਕੀ ਹੈ। ਪਹਿਲਾਂ ਦੇ ਮੁਕਾਬਲੇ ਲੋਕਾਂ ਵਿਚ ਅੰਗਦਾਨ ਸਬੰਧੀ ਕਾਫ਼ੀ ਜਾਗਰੂਕਤਾ ਆਈ ਹੈ।

ਇਹ ਵੀ ਪੜ੍ਹੋ : ਟੀ. ਵੀ. ਚੈਨਲਾਂ ਅਤੇ ਯੂ-ਟਿਊਬ ਦੀ ਚਮਕ-ਦਮਕ ’ਚ ਰੇਡੀਓ ਹੋਇਆ ਅਲੋਪ

ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਰਿਸੀਪੀਐਂਟਸ ਅਤੇ ਡੋਨਰ ਵਿਚਕਾਰਲਾ ਜੋ ਅੰਤਰ ਹੈ, ਇਸਨੂੰ ਆਉਣ ਵਾਲੇ ਸਮੇਂ ਵਿਚ ਹੋਰ ਘੱਟ ਕੀਤਾ ਜਾ ਸਕੇ, ਤਾਂਕਿ ਹੋਰ ਜ਼ਿਆਦਾ ਲੋਕਾਂ ਨੂੰ ਨਵੀਂ ਜ਼ਿੰਦਗੀ ਦਿੱਤੀ ਜਾ ਸਕੇ। ਪੀ. ਜੀ. ਆਈ. ਮੈਡੀਕਲ ਸੁਪਰਡੈਂਟ ਪ੍ਰੋ. ਵਿਪਨ ਕੌਸ਼ਲ ਨੇ ਕਿਹਾ ਕਿ ਇਹ ਆਸਾਨ ਨਹੀਂ ਹੈ। ਕਿਸੇ ਵੀ ਪਰਿਵਾਰ ਲਈ ਦੁੱਖ ਦੀ ਇਸ ਘੜੀ ਵਿਚ ਦੂਜੇ ਦੀ ਮਦਦ ਕਰਨਾ ਬਹੁਤ ਮੁਸ਼ਕਿਲ ਕੰਮ ਹੈ। ਇਸ ਪਰਿਵਾਰ ਸਮੇਤ ਉਨ੍ਹਾਂ ਸਾਰੇ ਪਰਿਵਾਰਾਂ ਦਾ, ਜਿਨ੍ਹਾਂ ਨੇ ਅੰਗਦਾਨ ਵਿਚ ਆਪਣਾ ਸਹਿਯੋਗ ਦਿੱਤਾ ਹੈ। ਅਸੀਂ ਉਨ੍ਹਾਂ ਦਾ ਧੰਨਵਾਦ ਕਰਦੇ ਹਾਂ। ਪੀ. ਜੀ. ਆਈ. ਡਾਕਟਰਾਂ ਅਤੇ ਸਾਰੀ ਟੀਮ ਦਾ ਇਸ ਵਿਚ ਸਹਿਯੋਗ ਹੈ।

ਇਹ ਵੀ ਪੜ੍ਹੋ : ਪੰਜਾਬ ਪੁਲਸ ਨੇ ਆਪਣੀ ਟੋਲ ਫ੍ਰੀ ਹੈਲਪਲਾਈਨ ਨੂੰ ਹੋਰ ਚੁਸਤ ਬਣਾਇਆ, ਡੀ.ਜੀ.ਪੀ. ਨੇ ਦਿੱਤੇ ਸਖ਼ਤ ਹੁਕਮ 

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।


Anuradha

Content Editor

Related News