ਭਾਜਪਾ ’ਚ ਇਸ ਵਾਰ ਟਿਕਟਾਂ ਦੀ ਵੰਡ ‘ਇਕ ਅਨਾਰ ਸੋ ਬਿਮਾਰ’!

Saturday, Nov 28, 2026 - 04:58 PM (IST)

ਭਾਜਪਾ ’ਚ ਇਸ ਵਾਰ ਟਿਕਟਾਂ ਦੀ ਵੰਡ ‘ਇਕ ਅਨਾਰ ਸੋ ਬਿਮਾਰ’!

ਲੁਧਿਆਣਾ (ਮੁੱਲਾਂਪੁਰੀ) : ਅਕਾਲੀ-ਭਾਜਪਾ ਗੱਠਜੋੜ ਹੋਣ ਤੋਂ ਬਾਅਦ ਭਾਜਪਾ ਦੇ ਹਿੱਸੇ ਆੳਣ ਵਾਲੀਆਂ 45 ਜਾਂ ਇਸ ਤੋਂ ਵੱਧ ਸੀਟਾਂ ’ਤੇ ਟਿਕਟਾਂ ਦੀ ਵੰਡ ਕਰਨ ਦੇ ਜੇ ਹਾਲਾਤ ਬਣੇ ਦਿਖਾਈ ਦੇਣਗੇ ਉਨ੍ਹਾਂ ’ਤੇ ਉਹ ਕਹਾਵਤ ਢੁਕਦੀ ਹੋਵੇਗੀ ‘ਇਕ ਅਨਾਰ ਸੋ ਬਿਮਾਰ’ ਭਾਵ ਹਰ ਹਲਕੇ ’ਚ ਚਾਰ ਪੰਜ ਉਮੀਦਵਾਰ ਬਾਹਾਂ ਚੜਾ ਕੇ ਟਿਕਟ ਦੀ ਝਾਕ ਵਿਚ ਬੈਠਾ ਹੈ ਜੇਕਰ ਲੁਧਿਆਣਾ ਦੇ ਹਿੱਸੇ ਆਉਂਦੀਆਂ ਚਾਰ ਸੀਟਾਂ ਦੀ ਹੀ ਗੱਲ ਕੀਤੀ ਜਾਵੇ ਤਾਂ ਇਹ ਹਾਲਾਤ ਹਨ ਕਿ ਹਲਕਾ ਪੱਛਮੀ ’ਚ ਜੀਵਨ ਗੁਪਤਾ, ਬਿਕਰਮ ਸਿੰਘ ਸਿੱਧੂ, ਰਾਸ਼ੀ ਅਗਰਵਾਲ, ਰਕੇਸ਼ ਕਪੂਰ, ਕਾਕਾ ਸੂਦ ਆਦਿ ਇਸ ਤਰਾਂ ਹਲਕਾ ਉਤਰੀ ’ਚ ਪ੍ਰਵੀਨ ਬਾਂਸਲ, ਨਰਿੰਦਰ ਮੱਲੀ, ਅਨਿਲ ਸਰੀਨ, ਮਹੇਸ ਸ਼ਰਮਾ ਹਲਕਾ ਦੱਖਣੀ ’ਚ ਅਮਰੀਕ ਸਿੰਘ ਆਲੀਵਾਲ, ਗੁਰਦੀਪ ਸਿੰਘ ਗੋਛਾ, ਨਿਰਮਲ ਸਿੰਘ ਐਸ.ਐਸ ,ਰਜਨੀਸ਼ ਧੀਮਾਨ, ਚੰਦਰਭਾਨ, ਸੁਰਿੰਦਰ ਸ਼ਰਮਾ ਹਲਕਾ ਸੈਟਰਲ ਉਤਰੀ ’ਚ ਗੁਰਦੇਵ ਸ਼ਰਮਾ ਦੇਵੀ, ਸ਼ਤੀਸ ਮਲਹੋਤਰਾ,ਜੱਗੀ ਕੌਸਲਰ, ਪ੍ਰਵੀਨ ਬਾਂਸਲ, ਇੰਦਰ ਅਗਰਵਾਲ ਆਦਿ। 

ਇਸ ਤਰ੍ਹਾਂ ਦੇ ਹਾਲਾਤ ਹੋਰਨਾਂ ਥਾਵਾਂ ’ਤੇ ਵੀ ਦੱਸੇ ਜਾ ਰਹੇ ਹਨ ਹੁਣ ਦੇਖਣਾ ਇਹ ਹੈ ਕਿ ਭਾਜਪਾ ਆਪਣੇ ਪੁਰਾਣੇ ਹਲਕਾ ਇੰਚਾਰਜਾਂ ਨੂੰ ਹਰੀ ਝੰਡੀ ਦਿੰਦੀ ਹੈ ਜਾਂ ਫਿਰ ਨਵੇਂ ਚਿਹਰੇ ਜਾਂ ਵੱਡੇ ਮਹਾਰਥੀ ਉਤਾਰਦੀ ਹੈ ਜਿਵੇ ਕੇਵਲ ਢਿੱਲੋਂ, ਪਰਮਿੰਦਰ ਬਰਾੜ, ਰਵਨੀਤ ਬਿੱਟੂ ਅਤੇ ਪਰਣੀਤੀ ਚੋਪੜਾ, ਮਨੋਜ ਤਿਵਾੜੀ ਦਿੱਲੀ ਅਦਿ ਨੂੰ ਉਤਾਰਨ ਦੀ ਯੋਜਨਾ ਬਣਾਉਂਦੀ ਹੈ ਬਾਕੀ ਦੇਖਦੇ ਹਾਂ ਲੁਧਿਆਣੇ ਵਾਲੇ ਬਾਜ਼ੀ ਮਾਰਦੇ ਹਨ ਜਾਂ ਫਿਰ ਉਨ੍ਹਾਂ ਦੀ ਮੰਡੀ ਲੁੱਟੀ ਜਾਂਦੀ ਹੈ।


author

Gurminder Singh

Content Editor

Related News