ਡਿਊਟੀ ਤੋਂ ਪਰਤ ਰਹੇ ਵਿਅਕਤੀ ਦੀ ਸੜਕ ਹਾਦਸੇ ''ਚ ਮੌਤ

01/20/2019 5:17:48 PM

ਭਵਾਨੀਗੜ੍ਹ (ਕਾਂਸਲ,ਵਿਕਾਸ)— ਸਥਾਨਕ ਸ਼ਹਿਰ ਦੇ ਨੇੜਲੇ ਪਿੰਡ ਨਾਗਰਾ ਨੇੜੇ ਬੀਤੀ ਸ਼ਾਮ ਇਕ ਕਾਰ ਵੱਲੋਂ ਮੋਟਰਸਾਈਕਲ ਸਵਾਰ ਨੂੰ ਪਿਛੋਂ ਜ਼ੋਰਦਾਰ ਫੇਟ ਮਾਰ ਕਾਰਨ ਹੋਏ ਹਾਦਸੇ ਵਿਚ ਮੋਟਰਸਾਈਕਲ ਚਾਲਕ ਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ।

ਇਸ ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਮ੍ਰਿਤਕ ਦੇ ਚਚੇਰੇ ਭਰਾ ਹਰਦੇਵ ਸਿੰਘ ਨੇ ਦੱਸਿਆ ਕਿ ਉਹ ਜਦੋਂ ਬੀਤੀ ਸ਼ਾਮ ਪਿੰਡ ਨਾਗਰਾ ਦੇ ਬੱਸ ਅੱਡੇ 'ਤੇ ਖੜ੍ਹੇ ਸਨ ਤਾਂ ਉਸ ਦੇ ਤਾਏ ਦਾ ਲੜਕਾ ਬਿੱਕਰ ਸਿੰਘ ਵਾਸੀ ਪਿੰਡ ਨਾਗਰਾ, ਜੋ ਪੀ.ਡਬਲਯੂ.ਡੀ. ਪਬਲਿਕ ਹੈਲਥ ਵਿਭਾਗ ਸੰਗਰੂਰ ਵਿਖੇ ਡਿਊਟੀ ਕਰਦਾ ਸੀ, ਉਹ ਡਿਊਟੀ ਖਤਮ ਕਰਕੇ ਸਾਡੇ ਕੋਲ ਆ ਕੇ ਰੁੱਕ ਗਿਆ। ਜਿੱਥੋਂ ਉਹ ਆਪਣੇ-ਆਪਣੇ ਮੋਟਰਸਾਈਕਲ 'ਤੇ ਪਿੰਡ ਨਾਗਰਾ ਜਾਣ ਲਈ ਤੁਰ ਪਏ। ਇਸ ਦੌਰਾਨ ਪਿਛੋਂ ਆਈ ਇਕ ਤੇਜ਼ ਰਫਤਾਰ ਕਾਰ ਨੇ ਬਿੱਕਰ ਸਿੰਘ ਦੇ ਮੋਟਰਸਾਈਕਲ ਨੂੰ ਫੇਟ ਮਾਰ ਦਿੱਤੀ ਅਤੇ ਕਾਰ ਸਵਾਰ ਕਾਰ ਸਮੇਤ ਮੌਕੇ ਤੋਂ ਫਰਾਰ ਹੋ ਗਏ। ਇਸ ਹਾਦਸੇ ਵਿਚ ਗੰਭੀਰ ਰੂਪ ਵਿਚ ਜ਼ਖ਼ਮੀ ਹੋਏ ਬਿੱਕਰ ਸਿੰਘ ਨੂੰ ਇਲਾਜ ਲਈ ਸੰਗਰੂਰ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ, ਜਿਥੇ ਉਸ ਦੀ ਇਲਾਜ ਦੌਰਾਨ ਮੌਤ ਹੋ ਗਈ। ਪੁਲਸ ਨੇ ਮ੍ਰਿਤਕ ਦੇ ਚਚੇਰੇ ਭਰਾ ਹਰਦੇਵ ਸਿੰਘ ਪੁੱਤਰ ਹਾਕਮ ਸਿੰਘ ਬਿਆਨਾਂ ਦੇ ਅਧਾਰ 'ਤੇ ਮਾਮਲਾ ਦਰਜ ਕਰਕੇ ਦੋਸ਼ੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।


cherry

Content Editor

Related News