ਆਲ ਇੰਡੀਆ ਖੱਤਰੀ ਮਹਾਸਭਾ ਦੇ ਰਾਸ਼ਟਰੀ ਪ੍ਰਧਾਨ ਬਾਪੂ ਜਤਿੰਦਰ ਮਹਿਰਾ ਦਾ ਦੇਹਾਂਤ
Thursday, May 11, 2023 - 06:52 PM (IST)

ਫਿਰੋਜ਼ਪੁਰ- ਆਲ ਇੰਡੀਆ ਖੱਤਰੀ ਮਹਾਸਭਾ ਦੇ ਰਾਸ਼ਟਰੀ ਪ੍ਰਧਾਨ ਬਾਪੂ ਜਤਿੰਦਰ ਮਹਿਰਾ ਦਾ ਦੇਹਾਂਤ ਹੋ ਗਿਆ ਹੈ। ਉਹ ਪਿਛਲੇ ਕੁਝ ਸਮੇਂ ਤੋਂ ਬੀਮਾਰ ਚੱਲ ਰਹੇ ਸਨ। ਸਵਰਗੀ ਬਾਪੂ ਜਤਿੰਦਰ ਮਹਿਰਾ ਦਾ ਅੰਤਿਮ ਸੰਸਕਾਰ 12 ਮਈ ਨੂੰ ਦੁਪਹਿਰ 11 ਵਜੇ ਸ਼ਮਸ਼ਾਨਘਾਟ ਜੀਰਾ ਗੇਟ ਫਿਰੋਜ਼ਪੁਰ ਸ਼ਹਿਰ 'ਚ ਹੋਵੇਗਾ ਅਤੇ ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਪਾਠ ਦਾ ਭੋਗ 13 ਮਈ ਨੂੰ ਬਾਅਦ ਦੁਪਹਿਰ 1 ਵਜੇ ਤੋਂ 2 ਵਜੇ ਤੱਕ ਸ਼ੀਤਲਾ ਮਾਤਾ ਮੰਦਰ ਫਿਰੋਜ਼ਪੁਰ ਛਾਉਣੀ ਵਿਖੇ ਪਾਇਆ ਜਾਵੇਗਾ।