ਬਹਿਬਲ ਕਲਾਂ ਗੋਲੀ ਕਾਂਡ, ਸੀਨੀਅਰ ਤੇ ਜੂਨੀਅਰ ਬਾਦਲ ਨੂੰ ਅਦਾਲਤ ਤੋਂ ਰਾਹਤ

02/11/2019 1:14:10 PM

ਲੁਧਿਆਣਾ, (ਮਹਿਰਾ)- ਨਗਰ ਦੀ ਅਦਾਲਤ ਨੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼  ਸਿੰਘ ਬਾਦਲ ਅਤੇ ਸਾਬਕਾ ਡਿਪਟੀ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੂੰ ਵੱਡੀ ਰਾਹਤ  ਦਿੰਦੇ ਹੋਏ ਉਨ੍ਹਾਂ ਖਿਲਾਫ ਬਹਿਬਲ ਕਲਾਂ ਗੋਲੀਕਾਂਡ ਨੂੰ ਲੈ ਕੇ ਦਾਇਰ ਕੀਤੀ ਸ਼ਿਕਾਇਤ  ਨੂੰ ਖਾਰਜ ਕਰ ਦਿੱਤਾ ਹੈ। ਉਪਰੋਕਤ ਦੋਵਾਂ ਖਿਲਾਫ ਜਗਦੀਪ ਸਿੰਘ ਗਿੱਲ ਨਿਵਾਸੀ ਗੁਰਦੇਵ  ਨਗਰ, ਲੁਧਿਆਣਾ ਵੱਲੋਂ ਫੌਜਦਾਰੀ ਧਾਰਾਵਾਂ 304, 307, 295 ਅਤੇ 34 ਆਈ. ਪੀ. ਸੀ. ਦੇ  ਤਹਿਤ ਅਦਾਲਤ ਵਿਚ ਤਲਬ ਕਰਨ ਲਈ ਸ਼ਿਕਾਇਤ ਦਾਇਰ ਕੀਤੀ ਗਈ ਸੀ। ਸ਼ਿਕਾਇਤ ’ਚ ਬਾਕਾਇਦਾ  ਸ਼ਿਕਾਇਤਕਰਤਾ ਨੇ ਆਪਣੀ ਗਵਾਹੀ ਅਤੇ ਹੋਰਨਾਂ ਦੋ ਗਵਾਹਾਂ ਜਗਦੀਸ਼ ਚੰਦ ਅਤੇ ਫਿਰੋਜ਼ ਦੀ  ਗਵਾਹੀ ਕਲਮਬੱਧ ਕਰਵਾਉਂਦੇ ਹੋਏ ਸੀਨੀਅਰ ਅਤੇ ਜੂਨੀਅਰ ਬਾਦਲ ਨੂੰ ਬਹਿਬਲ ਕਲਾਂ ਗੋਲੀਕਾਂਡ  ’ਚ ਦੋਸ਼ੀ ਠਹਿਰਾਉਂਦੇ ਹੋਏ ਅਦਾਲਤ ’ਚ ਤਲਬ ਕਰਨ ਦੀ ਬੇਨਤੀ ਕੀਤੀ ਸੀ।
ਅਦਾਲਤ ਨੇ ਕੇਸ  ਦੀ ਸੁਣਵਾਈ ਅਤੇ ਬਹਿਸ ਸੁਣਨ ਤੋਂ ਬਾਅਦ ਪਾਇਆ ਕਿ ਸ਼ਿਕਾਇਤਕਰਤਾ ਘਟਨਾ ਵਾਲੇ ਦਿਨ ਮੌਕੇ  ’ਤੇ ਮੌਜੂਦ ਨਹੀਂ ਸੀ ਅਤੇ ਨਾ ਹੀ ਉਸ ਨੇ ਅਜਿਹਾ ਕੋਈ ਗਵਾਹ ਜਾਂ ਤੱਥ ਪੇਸ਼ ਕੀਤਾ ਹੈ,  ਜਿਸ ਨਾਲ ਦੋਵਾਂ ਬਾਦਲਾਂ ਦੀ ਸ਼ਮੂਲੀਅਤ ਸਬੰਧੀ ਪਤਾ ਲਗਦਾ ਹੋਵੇ। ਇਸ ਲਈ ਅਦਾਲਤ ਨੇ ਉਸ ਦੀ ਸ਼ਿਕਾਇਤ ਨੂੰ ਖਾਰਜ ਕਰ ਦਿੱਤਾ।   


Related News