ਮੋਹਾਲੀ ਜ਼ਿਲ੍ਹੇ ''ਚ ਟ੍ਰੈਫਿਕ ਦਾ ਬੁਰਾ ਹਾਲ, ਕਿਸੇ ਤਰ੍ਹਾਂ ਦੀ ਕੋਈ ਮੈਨਜਮੈਂਟ ਨਹੀਂ
Thursday, Jan 29, 2026 - 03:53 PM (IST)
ਚੰਡੀਗੜ੍ਹ : ਪੰਜਾਬ ਦੇ ਸ਼ਹਿਰਾਂ 'ਚ ਲਾਅ ਐਂਡ ਆਰਡਰ ਦਾ ਬੁਰਾ ਹਾਲ ਹੈ ਅਤੇ ਸੜਕਾਂ 'ਤੇ ਵੀ ਕਿਤੇ ਪੁਲਸ ਨਜ਼ਰ ਨਹੀਂ ਆ ਰਹੀ। ਇਹ ਗੱਲ ਇਕ ਅੰਗਰੇਜ਼ੀ ਅਖ਼ਬਾਰ ਦੇ ਸੀਨੀਅਰ ਪੱਤਰਕਾਰ ਮਨ ਅਮਨ ਸਿੰਘ ਛੀਨਾ ਵਲੋਂ ਕਹੀ ਗਈ ਹੈ। ਉਨ੍ਹਾਂ ਨੇ ਬੁੱਧਵਾਰ ਸਵੇਰੇ ਟਵੀਟ ਕਰਦਿਆਂ ਮੋਹਾਲੀ ਦੀਆਂ ਸੜਕਾਂ 'ਤੇ ਟ੍ਰੈਫਿਕ ਵਿਵਸਥਾ ਨੂੰ ਲੈ ਕੇ ਸਵਾਲ ਖੜ੍ਹੇ ਕੀਤੇ। ਉਨ੍ਹਾਂ ਨੇ ਐਕਸ 'ਤੇ ਲਿਖਿਆ ਕਿ ਅੱਜ ਸਵੇਰੇ ਏਅਰਪੋਰਟ ਰੋਡ ਮੋਹਾਲੀ 'ਤੇ IISER ਲਾਈਟ ਪੁਆਇੰਟ 'ਤੇ ਪੂਰੀ ਤਰ੍ਹਾਂ ਹਫੜਾ-ਦਫੜੀ ਮਚੀ ਹੋਈ ਸੀ।

ਸੜਕ 'ਤੇ ਕੋਈ ਵੀ ਪੁਲਸ ਵਾਲਾ ਨਜ਼ਰ ਨਹੀਂ ਆ ਰਿਹਾ ਸੀ ਅਤੇ ਟ੍ਰੈਫਿਕ ਲਾਈਟਾਂ ਵੀ ਕੰਮ ਨਹੀਂ ਕਰ ਰਹੀਆਂ ਸਨ। ਇਸ ਦੇ ਨਾਲ ਹੀ ਉਨ੍ਹਾਂ ਨੇ ਆਪਣੇ ਐਕਸ ਅਕਾਊਂਟ 'ਤੇ ਇਕ ਵੀਡੀਓ ਵੀ ਸਾਂਝੀ ਕੀਤੀ ਹੈ, ਜਿਸ 'ਚ ਸਾਫ਼ ਦਿਖਾਈ ਦੇ ਰਿਹਾ ਹੈ ਕਿ ਸੜਕ 'ਤੇ ਵਾਹਨਾਂ ਦੀਆਂ ਲੰਬੀਆਂ ਲਾਈਨਾਂ ਲੱਗੀਆਂ ਹੋਈਆਂ ਹਨ ਅਤੇ ਟ੍ਰੈਫਿਕ ਲਾਈਟਾਂ ਵੀ ਬੰਦ ਹਨ। ਇਸ ਤੋਂ ਇਲਾਵ ਟ੍ਰੈਫਿਕ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਉੱਥੇ ਕੋਈ ਪੁਲਸ ਵਾਲਾ ਵੀ ਮੌਜੂਦ ਨਹੀਂ ਹੈ। ਉਨ੍ਹਾਂ ਕਿਹਾ ਕਿ ਮੋਹਾਲੀ ਸ਼ਹਿਰ ਦਾ ਹਰ ਪਾਸਿਓਂ ਬੁਰਾ ਹਾਲ ਹੈ। ਪੰਜਾਬ 'ਚ ਪ੍ਰੀਮੀਅਰ ਕਹੇ ਜਾਣ ਵਾਲੇ ਮੋਹਾਲੀ ਸ਼ਹਿਰ 'ਚ ਕਿਸੇ ਤਰ੍ਹਾਂ ਦੀ ਕੋਈ ਮੈਨਜਮੈਂਟ ਨਹੀਂ ਹੈ ਅਤੇ ਪੂਰੇ ਸ਼ਹਿਰ ਦਾ ਬੁਰਾ ਹਾਲ ਹੈ।
