ਪੁਲਸ ਕਰਮਚਾਰੀਆਂ ਦੀ ਵਰਦੀ ਪਾਡ਼ਨ ਦੇ ਦੋਸ਼ ’ਚ 2 ਨਾਮਜ਼ਦ
Saturday, Nov 10, 2018 - 02:37 AM (IST)
ਅਬੋਹਰ, (ਰਹੇਜਾ, ਸੁਨੀਲ)– ਪੁਲਸ ਕਰਮਚਾਰੀਆਂ ਨਾਲ ਦੁਰਵਿਵਹਾਰ ਅਤੇ ਕੁੱਟਮਾਰ ਕਰਨ ਵਾਲੇ ਨੌਜਵਾਨਾਂ ਖਿਲਾਫ ਥਾਣਾ ਨੰਬਰ 2 ਦੀ ਪੁਲਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪਿੰਡ ਜੰਡਵਾਲਾ ਹਨੁਵੰਤਾ ਵਾਸੀ ਅਤੇ ਥਾਣਾ ਖੁਈਆਂ ’ਚ ਤਾਇਨਾਤ ਪੀ. ਐੱਚ. ਸੀ. ਸੁਭਾਸ਼ ਚੰਦਰ ਪੁੱਤਰ ਦੇਵੀ ਲਾਲ ਨੇ ਦੱਸਿਆ ਕਿ ਬੀਤੇ ਦਿਨੀਂ ਜਦ ਉਹ ਪੁਲਸ ਟੀਮ ਸਣੇ ਨਵੀਂ ਆਬਾਦੀ ਵਾਸੀ ਗੌਰਵ ਬਜਾਜ ਪੁੱਤਰ ਵਿਜੈ ਕੁਮਾਰ ਬਜਾਜ ਨੂੰ ਵਾਰੰਟ ਦੇਣ ਗਿਆ ਤਾਂ ਗੌਰਵ ਬਜਾਜ ਨੇ ਉਸ ਨਾਲ ਅਤੇ ਉਸਦੇ ਨਾਲ ਮੌਜੂਦ ਸਹਾਇਕ ਥਾਣੇਦਾਰ ਬਲਵੀਰ ਸਿੰਘ ਨਾਲ ਕੁੱਟਮਾਰ ਕਰਦੇ ਹੋਏ ਵਰਦੀ ਪਾਡ਼ ਦਿੱਤੀ ਅਤੇ ਉਨ੍ਹਾਂ ਦੀ ਡਿਊਟੀ ’ਚ ਰੁਕਾਵਟ ਪਾਈ। ਥਾਣਾ ਨੰਬਰ 2 ਦੀ ਪੁਲਸ ਨੇ ਗੌਰਵ ਬਜਾਜ ਤੇ ਇਕ ਵਿਅਕਤੀ ਦੇ ਖਿਲਾਫ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
