ਅਣਪਛਾਤੇ ਹਮਲਾਵਰਾਂ ਨੇ ਐਂਬੂਲੈਂਸ ਚਾਲਕ ''ਤੇ ਦਿਨ-ਦਿਹਾੜੇ ਕੀਤਾ ਹਮਲਾ, ਜ਼ਖ਼ਮੀ
Sunday, Jul 26, 2026 - 12:06 PM (IST)
ਮੋਗਾ (ਆਜ਼ਾਦ)-ਰਾਮਗੰਜ ਮੰਡੀ ਮੋਗਾ ਵਿਚ ਦਿਨ-ਦਿਹਾੜੇ ਮੋਟਰ ਸਾਈਕਲ ਸਵਾਰ ਹਥਿਆਰਬੰਦ ਲੜਕਿਆਂ ਵੱਲੋਂ ਇਕ ਪ੍ਰਾਈਵੇਟ ਐਂਬੂਲੈਂਸ ਚਾਲਕ ਮਨਿੰਦਰ ਸਿੰਘ ਬਿੱਟੂ ਨਿਵਾਸੀ ਅਹਾਤਾ ਬਦਨ ਸਿੰਘ ਹਮਲਾ ਕਰਕੇ ਉਸ ਨੂੰ ਬੁਰੀ ਤਰ੍ਹਾਂ ਨਾਲ ਜ਼ਖ਼ਮੀ ਕਰਨ ਦੇ ਇਲਾਵਾ ਗੱਡੀ ਦੀ ਭੰਨਤੋੜ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਜ਼ਖ਼ਮੀ ਹਾਲਤ ਵਿਚ ਉਸ ਨੂੰ ਸਿਵਲ ਹਸਪਤਾਲ ਮੋਗਾ ਦਾਖ਼ਲ ਕਰਵਾਉਣਾ ਪਿਆ। ਜਾਣਕਾਰੀ ਮਿਲਣ 'ਤੇ ਥਾਣਾ ਸਿਟੀ ਸਾਉਥ ਦੇ ਪੁਲਸ ਮੁਲਾਜ਼ਮ ਉਥੇ ਪੁੱਜੇ ਅਤੇ ਆਸ ਪਾਸ ਦੇ ਲੋਕਾਂ ਕੋਲੋਂ ਪੁੱਛਗਿੱਛ ਕੀਤੀ ਗਈ।
ਇਹ ਵੀ ਪੜ੍ਹੋ: Punjab: ਚੜ੍ਹਦੀ ਜਵਾਨੀ ਜਹਾਨੋਂ ਤੁਰ ਗਿਆ ਮਾਪਿਆਂ ਦਾ ਜਵਾਨ ਪੁੱਤ! ਇਸ ਹਾਲ 'ਚ ਵੇਖ ਕੇ ਮਾਪਿਆਂ ਦੇ ਉੱਡੇ ਹੋਸ਼
ਜਾਣਕਾਰੀ ਦਿੰਦੇ ਸਮਾਜ ਸੇਵਾ ਸੁਸਾਇਟੀ ਦੇ ਸੇਵਾਦਾਰ ਗੁਰਸੇਵਕ ਸਿੰਘ ਸੰਨਿਆਸੀ ਨੇ ਦੱਸਿਆ ਕਿ ਮਨਿੰਦਰ ਸਿੰਘ ਬਿੱਟੂ (30) ਜੋ ਆਪਣੀ ਪ੍ਰਾਈਵੇਟ ਐਂਬੂਲੈਂਸ ਚਲਾਉਂਦਾ ਹੈ। ਉਸ ਨੂੰ ਕਿਸੇ ਵਿਅਕਤੀ ਵੱਲੋਂ ਫੋਨ ਕਰਕੇ ਰਾਮਗੰਜ ਮੰਡੀ ਮੋਗਾ ਵਿਚੋਂ ਫਰੀਦਕੋਟ ਲਈ ਮਰੀਜ਼ ਲੈ ਕੇ ਜਾਣ ਕਿਹਾ, ਜਿਸ 'ਤੇ ਬਿੱਟੂ ਨੇ ਕਿਹਾ ਕਿ 2500 ਰੁਪਏ ਲੱਗਣਗੇ ਪਰ 2200 ਰੁਪਏ ਵਿਚ ਗੱਲ ਤੈਅ ਹੋਣ ਉਪਰੰਤ ਉਨ੍ਹਾਂ ਬਿੱਟੂ ਨੂੰ ਕਿਹਾ ਕਿ ਉਹ ਰਾਮਗੰਜ ਮੰਡੀ ਵਿਚ ਸਮੋਸਿਆਂ ਵਾਲੀ ਦੁਕਾਨ ਕੋਲ ਆ ਜਾਵੇ। ਅਸੀਂ ਉਥੋਂ ਮਰੀਜ਼ ਲੈ ਕੇ ਜਾਣਾ ਹੈ, ਜਦੋਂ ਮਨਿੰਦਰ ਸਿੰਘ ਬਿੱਟੂ ਆਪਣੀ ਐਂਬੂਲੈਂਸ ਲੈਕੇ ਪੁੱਜਾ ਤਾਂ ਉਥੇ ਖੜ੍ਹੇ ਹਥਿਆਰਬੰਦ ਲੜਕਿਆਂ ਵੱਲੋਂ ਉਸ 'ਤੇ ਤਾਬੜਤੋੜ ਹਮਲਾ ਕਰਨਾ ਸ਼ੁਰੂ ਕਰ ਦਿੱਤਾ ਅਤੇ ਗੱਡੀ ਦੇ ਸ਼ੀਸ਼ੇ ਵੀ ਭੰਨ ਦਿੱਤੇ। ਇਸ ਹਾਦਸੇ ਵਿਚ ਬਿੱਟੂ ਦੇ ਕਾਫ਼ੀ ਸੱਟਾਂ ਲੱਗੀਆਂ ਅਤੇ ਲਹੂ ਲੁਹਾਣ ਹੋ ਗਿਆ।

ਇਹ ਵੀ ਪੜ੍ਹੋ: ਸ਼੍ਰੀ ਮਾਤਾ ਵੈਸ਼ਨੋ ਦੇਵੀ ਜਾਣ ਵਾਲੇ ਸ਼ਰਧਾਲੂਆਂ ਲਈ Good News! ਰੇਲਵੇ ਨੇ ਲਿਆ ਵੱਡਾ ਫ਼ੈਸਲਾ
ਜਦੋਂ ਲੋਕਾਂ ਨੇ ਰੋਲਾ ਪਾਇਆ ਤਾਂ ਹਮਲਾਵਰ ਆਪਣੇ ਮੋਟਰ ਸਾਈਕਲ 'ਤੇ ਫਰਾਰ ਹੋ ਗਏ। ਸੰਨਿਆਸੀ ਨੇ ਕਿਹਾ ਕਿ ਇੲ ਗੁੰਡਾਗਰਦੀ ਦਾ ਨੰਗਾਨਾਚ ਹੈ। ਉਨ੍ਹਾਂ ਅਤੇ ਮਨਿੰਦਰ ਬਿੱਟੂ ਦੇ ਪਿਤਾ ਹਰਬਿੰਦਰ ਬੱਡੂਵਾਲੀਆ ਨੇ ਕਿਹਾ ਕਿ ਬਿੱਟੂ ਦੀ ਕਿਸੇ ਨਾਲ ਕੋਈ ਵੀ ਰੰਜਿਸ਼ ਨਹੀਂ ਹੈ ਪਰ ਉਸ 'ਤੇ ਹਮਲਾ ਕਿਉਂ ਹੋਇਆ ਇਸ ਬਾਰੇ ਸਾਨੂੰ ਕੋਈ ਜਾਣਕਾਰੀ ਨਹੀਂ ਮਿਲੀ। ਉਨ੍ਹਾਂ ਜ਼ਿਲ੍ਹਾ ਪੁਲਸ ਮੁਖੀ ਨੂੰ ਕਿਹਾ ਕਿ ਸਾਨੂੰ ਇੰਨਸਾਫ਼ ਚਾਹੀਦਾ ਹੈ ਅਤੇ ਹਮਲਾਵਰ ਕਾਬੂ ਕੀਤੇ ਜਾਣ। ਜਦੋਂ ਇਸ ਸਬੰਧ ਵਿਚ ਥਾਣਾ ਸਿਟੀ ਸਾਉਥ ਦੇ ਮੁੱਖ ਅਫਸਰ ਗੁਰਪਾਲ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਹ ਮਾਮਲੇ ਨੂੰ ਗੰਭੀਰਤਾ ਨਾਲ ਲੈ ਰਹੇ ਹਨ ਅਤੇ ਇਲਾਕੇ ਵਿਚ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੈਜ਼ ਨੂੰ ਖੰਗਾਲ ਰਹੇ ਹਨ, ਜਲਦੀ ਹੀ ਹਮਲਾਵਰਾਂ ਦੇ ਕਾਬੂ ਆ ਜਾਣ ਦੀ ਸੰਭਾਵਨਾ ਹੈ। ਉਨਾਂ ਕਿਹਾ ਕਿ ਮਨਿੰਦਰ ਸਿੰਘ ਬਿੱਟੂ ਦੇ ਬਿਆਨਾਂ ’ਤੇ ਅਗਲੇਰੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।
ਇਹ ਵੀ ਪੜ੍ਹੋ: ਪੰਜਾਬ 'ਚ ਬਿਜਲੀ ਖ਼ਪਤਕਾਰਾਂ ਲਈ ਅਹਿਮ ਖ਼ਬਰ! ਝੱਲਣੀ ਪਵੇਗੀ ਵੱਡੀ ਮੁਸੀਬਤ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
