ਪੁਲਸ ਵਲੋਂ ਭਗੌਡ਼ਾ ਕਾਬੂ
Saturday, Nov 10, 2018 - 06:08 AM (IST)
ਜਗਰਾਓਂ, (ਮਾਲਵਾ)- ਪੀ.ਓ. ਸਟਾਫ਼ ਜਗਰਾਓਂ ਦੀ ਪੁਲਸ ਨੇ ਕਾਰਵਾਈ ਕਰਦਿਆਂ 3 ਸਾਲਾਂ ਤੋਂ ਭਗੌਡ਼ਾ ਚੱਲੇ ਆ ਰਹੇ ਪੀ.ਓ. ਨੂੰ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੀ.ਓ. ਸਟਾਫ਼ ਜਗਰਾਓਂ ਦੇ ਇੰਚਾਰਜ ਜਸਪਾਲ ਸਿੰਘ ਨੇ ਦੱਸਿਆ ਕਿ ਮੁਕੱਦਮਾ ਨੰਬਰ 114 ਮਿਤੀ 30 ਮਈ 2015 ਨੂੰ ਐੱਨ. ਡੀ. ਪੀ. ਐੱਸ. ਐਕਟ ਤਹਿਤ ਥਾਣਾ ਸਿਟੀ ਜਗਰਾਓਂ ਵਿਖੇ ਮੁਕੱਦਮਾ ਦਰਜ ਕੀਤਾ ਸੀ, ਜਿਸ ’ਚ ਬਲਵਿੰਦਰ ਸਿੰਘ ਉਰਫ਼ ਬਲਜਿੰਦਰ ਸਿੰਘ ਉਰਫ਼ ਰਾਜੂ ਪੁੱਤਰ ਦਰਸ਼ਨ ਸਿੰਘ ਵਾਸੀ ਕੋਠੇ ਰਾਹਲਾਂ ਜਗਰਾਓਂ ਭਗੌਡ਼ਾ ਚੱਲਿਆ ਆ ਰਿਹਾ ਸੀ। ਇਸ ਸਬੰਧੀ ਹੈੱਡ ਕਾਂਸਟੇਬਲ ਬਲਵਿੰਦਰਪਾਲ, ਹੈੱਡ ਕਾਂਸਟੇਬਲ ਕਰਮਜੀਤ ਸਿੰਘ, ਹੈੱਡ ਕਾਂਸਟੇਬਲ ਤੋਤਾ ਸਿੰਘ, ਸਿਪਾਹੀ ਹਰਦੀਪ ਸਿੰਘ ਨੇ ਕਾਰਵਾਈ ਕਰਦਿਆਂ ਭੱਦਰ ਕਾਲੀ ਮੰਦਿਰ ਨੇਡ਼ਿਓਂ ਕਾਬੂ ਕੀਤਾ ਹੈ।
