ਖੇਤੀ ਆਰਡੀਨੈਂਸ ਨੂੰ ਲੈ ਕੇ ਕੇਂਦਰ ''ਤੇ ਵਰ੍ਹੇ ਜਾਖੜ ਤੇ ਮਨਪ੍ਰੀਤ

09/23/2020 5:39:38 PM

ਬਠਿੰਡਾ (ਕੁਨਾਲ ਬਾਂਸਲ): ਬੀਤੀ ਦੇਰ ਰਾਤ ਬਠਿੰਡਾ ਰੋਡ 'ਤੇ ਹਾਦਸੇ 'ਚ ਜ਼ਖ਼ਮੀ ਹੋਏ ਕਿਸਾਨਾਂ ਦਾ ਹਾਲ ਜਾਨਣ ਕਾਂਗਰਸ ਪੰਜਾਬ ਪ੍ਰਧਾਨ ਸੁਨੀਲ ਜਾਖੜ, ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ, ਕੈਬਨਿਟ ਮੰਤਰੀ ਗੁਰਪ੍ਰੀਤ ਕਾਂਗੜ ਬਠਿੰਡਾ ਸਿਵਲ ਹਸਪਤਾਲ ਪਹੁੰਚੇ। ਉੱਥੇ ਜ਼ਖਮੀ ਕਿਸਾਨਾਂ ਦਾ ਇਲਾਜ ਬਠਿੰਡਾ ਸਿਵਲ ਹਸਪਤਾਲ 'ਚ ਹੋ ਰਿਹਾ ਹੈ। 2 ਕਿਸਾਨਾਂ ਨੂੰ ਬਠਿੰਡਾ ਦੇ ਨਿੱਜੀ ਹਸਪਤਾਲ 'ਚ ਰੈਫਰ ਕੀਤਾ ਗਿਆ ਹੈ, ਜਿਨ੍ਹਾਂ ਦੀ ਹਾਲਤ ਕਾਫੀ ਨਾਜ਼ੁਕ ਬਣੀ ਹੋਈ ਹੈ, ਜਿਸ 'ਚ ਇਕ ਕਿਸਾਨ ਮੁਖਤਿਆਰ ਸਿੰਘ ਦੀ ਮੌਤ ਹੋ ਚੁੱਕੀ ਹੈ, ਜਿਸ ਦੀ ਉਮਰ ਕਰੀਬ 65 ਸਾਲ ਦੀ ਸੀ ਜੋ ਮਾਨਸਾ ਜ਼ਿਲ੍ਹੇ ਦਾ ਰਹਿਣਾ ਵਾਲਾ ਸੀ, ਜਿਸ ਦੇ ਰੋਸ 'ਚ ਕਿਸਾਨਾਂ ਵਲੋਂ ਬਠਿੰਡਾ ਆਈ.ਟੀ. ਆਈ. ਪੁੱਲ ਜਾਮ ਕਰਕੇ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਬਾਦਲ ਪਿੰਡ ਤੋਂ ਧਰਨਾ ਖ਼ਤਮ ਕਰਕੇ 50 ਦੇ ਕਰੀਬ ਕਿਸਾਨ ਬੱਸ 'ਚ ਸਵਾਰ ਹੋ ਕੇ ਬਠਿੰਡਾ ਆ ਰਹੇ ਸਨ ਤਾਂ ਬਠਿੰਡਾ ਬਾਦਲ ਰੋਡ 'ਤੇ ਇਕ ਟਰੈਕਟਰ ਖੜ੍ਹਾ ਸੀ ਕਿਸਾਨਾਂ ਦੀ ਬੱਸ ਉਸ ਟਰੈਕਟਰ ਨਾਲ ਜਾ ਟਕਰਾਈ, ਜਿਸ ਦੇ ਬਾਅਦ ਇਹ ਹਾਦਸਾ ਹੋਇਆ। 

ਇਹ ਵੀ ਪੜ੍ਹੋ: ਖੇਤੀ ਬਿੱਲਾਂ ਦੇ ਵਿਰੋਧ 'ਚ ਯੂਥ ਕਾਂਗਰਸੀਆਂ ਨੇ ਸੰਨੀ ਦਿਓਲ ਦੀ ਤਸਵੀਰ 'ਤੇ ਮਲੀ ਕਾਲਖ਼

ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਕਿ ਕਿਸਾਨਾਂ 'ਤੇ ਕੇਂਦਰ ਸਰਕਾਰ ਦੇ ਨਾਲ-ਨਾਲ ਕੁਦਰਤੀ ਆਫਤ ਵੀ ਪਈ ਹੈ। ਕੱਲ੍ਹ ਦੇਰ ਰਾਤ ਹਾਦਸੇ 'ਚ 15 ਦੇ ਕਰੀਬ ਗਰੀਬ ਕਿਸਾਨ ਜ਼ਖਮੀ ਹੋਏ ਹਨ, ਜਿਸ 'ਚੋਂ ਇਕ ਕਿਸਾਨ ਦੀ ਮੌਤ ਵੀ ਹੋਈ ਹੈ, ਜਿਸ ਦਾ ਕਾਫੀ ਦੁੱਖ ਹੈ ਪਰ ਪੰਜਾਬ ਸਰਕਾਰ ਕਿਸਾਨਾਂ ਦੀ ਆਰਥਿਕ ਮਦਦ ਕਰੇਗੀ ਜੋ ਕਿਸਾਨ ਦੀ ਮੌਤ ਹੋਈ ਹੈ ਉਸ ਨੂੰ ਮੁਆਵਜ਼ਾ ਵੀ ਦਿੱਤਾ ਜਾਵੇਗਾ। ਕਾਂਗਰਸ ਪਾਰਟੀ ਕਿਸਾਨਾਂ ਦੇ ਨਾਲ ਖੜ੍ਹੀ ਹੈ। ਮੋਦੀ ਸਰਕਾਰ ਇਸ ਸਭ ਲਈ ਜ਼ਿੰਮੇਦਾਰ ਹੈ ਕਿਉਂਕਿ ਕਾਲਾ ਕਾਨੂੰਨ ਕੇਂਦਰ ਸਰਕਾਰ ਲੈ ਕੇ ਆਈ ਹੈ, ਜਿਸ ਦਾ ਵਿਰੋਧ ਲਗਾਤਾਰ ਪੰਜਾਬ ਦੀਆਂ ਸੜਕਾਂ 'ਤੇ ਕਿਸਾਨਾਂ ਵਲੋਂ ਕੀਤਾ ਜਾ ਰਿਹਾ ਹੈ। ਜਾਖੜ ਨੇ ਕਿਹਾ ਕਿ ਅਕਾਲੀ ਦਲ ਸ਼ੁਰੂ ਤੋਂ ਹੀ ਦੋਗਲੀ ਰਾਜਨੀਤੀ ਕਰ ਰਿਹਾ ਹੈ ਅੰਦਰੋਂ ਭਾਜਪਾ ਦੇ ਨਾਲ ਮਿਲੇ ਹੋਏ ਹਨ। ਉਪਰੋਂ ਕਿਸਾਨਾਂ ਦੇ ਨਾਲ ਹੋਣ ਦਾ ਦਾਅਵਾ ਕਰ ਰਹੇ ਹਨ।

ਇਹ ਵੀ ਪੜ੍ਹੋ:  ਦਿਨ ਦਿਹਾੜੇ ਪਿਸਤੌਲ ਦੀ ਨੋਕ 'ਤੇ 17 ਸਾਲ ਦੀ ਕੁੜੀ ਅਗਵਾ, ਸਦਮੇ 'ਚ ਪਰਿਵਾਰ

ਕਿਸਾਨਾਂ ਨੂੰ ਸ਼੍ਰੋਮਣੀ ਅਕਾਲੀ ਦਲ ਗੁੰਮਰਾਹ ਕਰ ਰਹੀ ਹੈ ਪਰ ਕਿਸਾਨ ਵੀ ਸਮਝਦਾਰ ਹਨ ਸ਼੍ਰੋਮਣੀ ਅਕਾਲੀ ਦਲ ਪਾਰਟੀ ਤਾਂ ਖ਼ੁਦ ਬਿਖਰੀ ਹੋਈ ਹੈ। ਟਕਸਾਲੀ ਲੀਡਰ ਸੁਖਬੀਰ ਬਾਦਲ ਦੇ ਕਾਰਨ ਵੱਖ ਪਾਰਟੀ ਬਣਾ ਕੇ ਬੈਠੇ ਹਨ। ਬਾਦਲ ਪਰਿਵਾਰ ਨੂੰ ਕਿਸੇ ਨਾਲ ਕੋਈ ਹਮਦਰਦੀ ਨਹੀਂ ਹੈ। ਬਸ ਕੇਂਦਰ 'ਚ ਬੈਠੇ ਮੋਦੀ ਸਰਕਾਰ ਨੂੰ ਖ਼ੁਸ਼ ਕਰਨ 'ਚ ਲੱਗੀ ਹੋਈ ਹੈ। ਸੁਖਬੀਰ ਬਾਦਲ ਨੂੰ ਛੱਡ ਕੇ ਅਕਾਲੀ ਦਲ ਦੇ ਕਈ ਨੇਤਾਵਾਂ ਨੇ ਕੁਰਬਾਨੀਆਂ ਦਿੱਤੀਆਂ ਹਨ। ਸੁਖਬੀਰ ਬਾਦਲ ਦੇ ਰਾਜ 'ਚ ਤਾਂ ਸ਼੍ਰੋਮਣੀ ਅਕਾਲੀ ਦਲ ਨੇ ਸਿਰਫ ਦੋਗਲੀ ਰਾਜਨੀਤੀ ਕੀਤੀ ਹੈ। ਹੁਣ ਕੱਲ੍ਹ ਸੁਖਬੀਰ ਬਾਦਲ ਅਤੇ ਹਰਸਿਮਰਤ ਕੌਰ ਬਾਦਲ ਤਖਤ ਸ੍ਰੀ ਦਮਦਮਾ ਸਾਹਿਬ ਪਹੁੰਚ ਰਹੇ ਹਨ। ਬੇਅਦਬੀ ਅਤੇ ਬਹਿਬਲ ਕਲਾਂ ਗੋਲੀਕਾਂਡ ਦੀ ਮੁਆਫੀ ਅਜੇ ਤੱਕ ਇਨ੍ਹਾਂ ਨੂੰ ਮਿਲੀ ਨਹੀਂ ਹੈ ਕਿ ਕਿਸਾਨਾਂ ਦੀ ਪਿੱਠ 'ਤੇ ਛੁਪਾ ਖੋਬ ਕੇ ਹੁਣ ਬਾਦਲ ਪਰਿਵਾਰ ਕਿਹੜੀ ਚੀਜ਼ ਦੀ ਮੁਆਫੀ ਤਖ਼ਤ ਸ੍ਰੀ ਦਮਦਮਾ ਸਾਹਿਬ 'ਚ ਜਾ ਕੇ ਮੰਗ ਰਿਹਾ ਹੈ।ਮਨਪ੍ਰੀਤ ਬਾਦਲ ਨੇ ਕਿਹਾ ਕਿ ਜੋ ਕਿਸਾਨ ਜ਼ਖਮੀ ਹੋਏ ਹਨ ਉਨ੍ਹਾਂ ਦੀ ਆਰਥਿਕ ਮਦਦ ਕੀਤੀ ਜਾਵੇਗਾ ਅਤੇ ਜਿਹੜੇ ਕਿਸਾਨ ਦੀ ਮੌਤ ਹੋਈ ਹੈ। ਉਸ ਦੇ ਪਰਿਵਾਰ ਨੂੰ ਵੀ ਮੁਆਵਜ਼ਾ ਰਾਸ਼ੀ ਦਿੱਤੀ ਜਾਵੇਗੀ।

ਇਹ ਵੀ ਪੜ੍ਹੋ: ਲੰਬੀ: ਛੇੜਛਾੜ ਦੇ ਮਾਮਲੇ 'ਚ ਨੌਜਵਾਨ ਨੂੰ ਮਿਲੀ ਹੈਰਾਨੀਜਨਕ ਸਜ੍ਹਾ, ਹਰ ਪਾਸੇ ਛਿੜੀ ਚਰਚਾ


Shyna

Content Editor

Related News