ਵੱਖ-ਵੱਖ ਹਾਦਸਿਅਾਂ ’ਚ 9 ਜ਼ਖਮੀ
Saturday, Nov 10, 2018 - 01:44 AM (IST)
ਬਠਿੰਡਾ, (ਸੁਖਵਿੰਦਰ)- ਕਾਰ ਪਲਟਣ ਕਾਰਨ 4 ਲੋਕ ਜ਼ਖਮੀ ਹੋ ਗਏ ਜਦਕਿ ਕਾਰ ਬੁਰੀ ਤਰ੍ਹਾਂ ਹਾਦਸਾਗ੍ਰਸਤ ਹੋ ਗਈ। ਜਾਣਕਾਰੀ ਅਨੁਸਾਰ ਡੱਬਵਾਲੀ ਰੋਡ ’ਤੇ ਇਕ ਤੇਜ਼ ਰਫ਼ਤਾਰ ਕਾਰ ਸੰਤੁਲਨ ਵਿਗਡ਼ਨ ਕਾਰਨ ਬੁਰੀ ਤਰ੍ਹਾਂ ਪਲਟ ਗਈ। ਹਾਦਸੇ ਦੌਰਾਨ ਕਾਰ ’ਚ ਸਵਾਰ 2 ਬੱਚਿਆਂ ਸਮੇਤ 4 ਵਿਅਕਤੀ ਜ਼ਖਮੀ ਹੋ ਗਏ। ਸੂਚਨਾ ਮਿਲਣ ’ਤੇ ਸਹਾਰਾ ਲਾਈਫ ਸੇਵਿੰਗ ਬ੍ਰਿਗੇਡ ਦੇ ਵਰਕਰ ਸੰਦੀਪ ਗਿੱਲ, ਗੌਤਮ ਗੋਇਲ ਮੌਕੇ ’ਤੇ ਪਹੁੰਚੇ ਅਤੇ ਜ਼ਖਮੀਆਂ ਨੂੰ ਸਰਕਾਰੀ ਹਸਪਤਾਲ ਪਹੁੰਚਾਇਆ। ਜ਼ਖਮੀਆਂ ਦੀ ਪਛਾਣ ਸਤਨਾਮ ਸਿੰਘ (30), ਅਮਨਦੀਪ ਸਿੰਘ, ਨਵਤਾਜਵੀਰ ਕੌਰ (6) ਅਤੇ ਅਰਬਨ ਸਿੰਘ (2) ਵਾਸੀ ਸੇਖਾ ਵਾਲਾ ਵਜੋਂ ਹੋਈ। ਉਕਤ ਜ਼ਖ਼ਮੀ ਬਾਜਾਖਾਨਾ ਤੋਂ ਹਨੂਮਾਨਗਡ਼੍ਹ ਵੱਲ ਜਾ ਰਹੇ ਸਨ। ਉਧਰ ਮੁਕਤਸਰ ਰੋਡ ’ਤੇ ਪਿੰਡ ਦਿਉਣ ਨਜ਼ਦੀਕ ਮੋਟਰਸਾਈਕਲ ਸਵਾਰ ਪਤੀ-ਪਤਨੀ ਅਣਪਛਾਤੇ ਵਾਹਨ ਦੀ ਟੱਕਰ ਨਾਲ ਜ਼ਖਮੀ ਹੋ ਗਏ। ਹਾਦਸੇ ਤੋਂ ਬਾਅਦ ਵਾਹਨ ਚਾਲਕ ਫਰਾਰ ਹੋ ਗਿਆ। ਸੂਚਨਾ ਮਿਲਣ ’ਤੇ ਸਹਾਰਾ ਵਰਕਰ ਵਿੱਕੀ ਕੁਮਾਰ ਅਤੇ ਰਮਨ ਚੌਹਾਨ ਮੌਕੇ ’ਤੇ ਪਹੁੰਚੇ ਅਤੇ ਜ਼ਖਮੀਆਂ ਨੂੰ ਸਰਕਾਰੀ ਹਸਪਤਾਲ ਪਹੁੰਚਾਇਆ। ਜ਼ਖਮੀ ਪਤੀ-ਪਤਨੀ ਦੀ ਪਛਾਣ ਰਣਜੀਤ ਸੋਢੀ ਅਤੇ ਕ੍ਰਿਸ਼ਨਾ ਦੇਵੀ ਵਾਸੀ ਤਲਵੰਡੀ ਸਾਬੋਂ ਵਜੋਂ ਹੋਈ। ਇਧਰ, ਸਬਜ਼ੀ ਮੰਡੀ ’ਚ ਅਾਵਾਰਾ ਪਸ਼ੂ ਦੀ ਟੱਕਰ ਨਾਲ ਮੋਟਰਸਾਈਕਲ ਸਵਾਰ ਸਤਨਾਮ ਸਿੰਘ (32) ਵਾਸੀ ਲਾਲ ਸਿੰਘ ਬਸਤੀ ਜ਼ਖਮੀ ਹੋ ਗਿਆ। ਇਸ ਤੋਂ ਇਲਾਵਾ ਬਰਨਾਲਾ ਰੋਡ ’ਤੇ ਵਿਸ਼ਵਕਰਮਾ ਮਾਰਕੀਟ ਨਜ਼ਦੀਕ ਕਾਰ ਅਤੇ ਮੋਟਰਸਾਈਕਲ ਸਵਾਰ ਦੀ ਟੱਕਰ ’ਚ 2 ਵਿਅਕਤੀ ਜ਼ਖਮੀ ਹੋ ਗਏ। ਜ਼ਖਮੀਆਂ ਦੀ ਪਛਾਣ ਗੁਰਤੇਜ ਸਿੰਘ (50) ਵਾਸੀ ਠੀਕਰੀਵਾਲਾ ਅਤੇ ਵਿਨੋਦ (20) ਵਾਸੀ ਹਾਜੀਰਤਨ ਰੋਡ ਵਜੋਂ ਹੋਈ।
