''ਆਪ'' ਦੇ ਬੁਲਾਰੇ ਨੀਲ ਗਰਗ ਨੇ ਸੁਖਬੀਰ ਬਾਦਲ ਦੇ ਮੁੜ ਪ੍ਰਧਾਨ ਚੁਣੇ ਜਾਣ ''ਤੇ ਕੱਸਿਆ ਤੰਜ
Saturday, Apr 12, 2025 - 04:41 PM (IST)

ਅੰਮ੍ਰਿਤਸਰ : ਸੁਖਬੀਰ ਸਿੰਘ ਬਾਦਲ ਨੂੰ ਮੁੜ ਅਕਾਲੀ ਦਲ ਦੇ ਪ੍ਰਧਾਨ ਬਣਾਏ ਜਾਣ 'ਤੇ ਆਮ ਆਦਮੀ ਪਾਰਟੀ ਦੇ ਬੁਲਾਰੇ ਨੀਲ ਗਰਗ ਨੇ ਤੰਜ ਕੱਸਦਿਆਂ ਟਵੀਟ ਕੀਤਾ ਹੈ। ਜਿਸ 'ਚ ਉਨ੍ਹਾਂ ਲਿਖਿਆ ਹੈ ਕਿ ਸੁਖਬੀਰ ਬਾਦਲ ਫਿਰ ਤੋਂ ਅਕਾਲੀ ਦਲ ਦੇ "ਪ੍ਰਧਾਨ" ਬਣ ਗਏ... ਪਰ ਨਵਾਂ ਕੀ? ਸਕ੍ਰਿਪਟ ਤਾਂ ਪਹਿਲਾਂ ਹੀ ਲਿਖੀ ਹੋਈ ਸੀ- ਅੱਜ ਸਿਰਫ਼ ਐਲਾਨ ਹੋਇਆ। ਇਹ ਉਹੀ ਪੁਰਾਣਾ 'ਬਾਦਲ ਅਕਾਲੀ ਦਲ' ਏ:
- ਜਿਨ੍ਹਾਂ ਨੇ ਨਸ਼ਿਆਂ ਦੀਆਂ ਨਦੀਆਂ ਵਗਾਈਆਂ
- ਜਿਨ੍ਹਾਂ ਨੇ ਮਾਫੀਆ ਰਾਜ ਦਾ ਲਿਆਂਦਾ
- ਜਿਨ੍ਹਾਂ ਨੇ ਕਿਸਾਨੀ ਦੀ ਗੱਲ ਨਹੀਂ ਸੁਣੀ
ਉਨ੍ਹਾਂ ਅੱਗੇ ਲਿਖਿਆ ਬਾਦਲ ਰਾਜ = ਜੀਰੋ yesterday, ਜੀਰੋ today, ਜੀਰੋ forever!
ਪੰਜਾਬੀ ਹੁਣ ਸੱਚ ਨੂੰ ਜਾਣ ਚੁੱਕੇ ਨੇ,
ਤੇ ਜਦ ਕਿਸੇ ਨੂੰ ਰੱਦ ਕਰ ਦਿੰਦੇ ਨੇ,
ਤਾਂ ਪੱਕੇ ਤੌਰ ਤੇ ਹੀ ਰੱਦ ਕਰਦੇ ਨੇ !