ਨਸ਼ੇ ਵਾਲੇ ਪਦਾਰਥਾਂ ਸਮੇਤ 1 ਔਰਤ ਸਣੇ 5 ਵਿਅਕਤੀ ਗ੍ਰਿਫਤਾਰ

07/02/2019 1:22:40 AM

ਸੰਗਰੂਰ, (ਵਿਵੇਕ ਸਿੰਧਵਾਨੀ, ਰਵੀ)- ਜ਼ਿਲਾ ਸੰਗਰੂਰ ਪੁਲਸ ਨੇ ਤਿੰਨ ਵੱਖ-ਵੱਖ ਕੇਸਾਂ ’ਚ 23 ਕਿਲੋ ਭੁੱਕੀ, 3 ਗ੍ਰਾਮ ਚਿੱਟਾ ਅਤੇ ਨਸ਼ੇ ਵਾਲੀਆਂ 200 ਗੋਲੀਆਂ ਬਰਾਮਦ ਕਰਦਿਆਂ ਇਕ ਔਰਤ ਸਮੇਤ 5 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ ਜਦੋਂ ਕਿ ਇਕ ਵਿਅਕਤੀ ਦੀ ਗ੍ਰਿਫਤਾਰੀ ਅਜੇ ਬਾਕੀ ਹੈ। ਜਾਣਕਾਰੀ ਦਿੰਦਿਆਂ ਐੱਸ. ਐੱਸ. ਪੀ. ਸੰਗਰੂਰ ਡਾ. ਸੰਦੀਪ ਗਰਗ ਨੇ ਦੱਸਿਆ ਕਿ ਥਾਣਾ ਸੰਦੌਡ਼ ਦੇ ਮੁੱਖ ਅਫਸਰ ਸਬ-ਇੰਸਪੈਕਟਰ ਸੁਰਿੰਦਰ ਕੁਮਾਰ ਪੁਲਸ ਪਾਰਟੀ ਸਮੇਤ ਚੈਕਿੰਗ ਦੌਰਾਨ ਮਾਲੇਰਕੋਟਲਾ-ਰਾਏਕੋਟ ਮੇਨ ਰੋਡ ਬਾਹੱਦ ਪਿੰਡ ਖੁਰਦ ਸ਼ਮਸ਼ਾਨਘਾਟ ਨੇਡ਼ੇ ਮੌਜੂਦ ਸਨ ਤਾਂ ਮੁਖਬਰ ਖਾਸ ਨੇ ਸੂਚਨਾ ਦਿੱਤੀ ਕਿ ਮੁਹੰਮਦ ਸਫੀ ਅਤੇ ਮੁਹੰਮਦ ਖਲੀਲ ਵਾਸੀਆਨ ਮਾਲੇਰਕੋਟਲਾ ਦੋਵੇਂ ਮੁਹੰਮਦ ਲਤੀਫ ਵਾਸੀ ਕਿਲਾ ਰਹਿਮਤਗਡ਼੍ਹ ਮਾਲੇਰਕੋਟਲਾ ਤੋਂ ਭੁੱਕੀ ਚੂਰਾ ਪੋਸਤ ਖਰੀਦ ਕੇ ਗੱਡੀ ’ਚ ਸਵਾਰ ਹੋ ਕੇ ਪਿੰਡ ਕੈਲੋ ਤੋਂ ਪਿੰਡ ਕੁਠਾਲਾ ਵੱਲ ਲਿੰਕ ਰੋਡ ਰਾਹੀਂ ਭੁੱਕੀ ਵੇਚਣ ਲਈ ਆਉਣਗੇ। ਉਕਤ ਸੂਚਨਾ ਦੇ ਅਾਧਾਰ ’ਤੇ ਸਬ-ਇੰਸਪੈਕਟਰ ਮੇਜਰ ਸਿੰਘ ਨੇ ਨਾਕਾਬੰਦੀ ਕਰਦਿਆਂ ਦੋਸ਼ੀਆਨ ਮੁਹੰਮਦ ਸਫੀ ਅਤੇ ਮੁਹੰਮਦ ਖਲੀਲ ਨੂੰ 23 ਕਿਲੋਗ੍ਰਾਮ ਭੁੱਕੀ ਚੂਰਾ ਪੋਸਤ ਅਤੇ ਗੱਡੀ ਸਮੇਤ ਗ੍ਰਿਫਤਾਰ ਕੀਤਾ, ਜਦੋਂ ਕਿ ਮੁਹੰਮਦ ਲਤੀਫ ਦੀ ਗ੍ਰਿਫਤਾਰੀ ਅਜੇ ਬਾਕੀ ਹੈ।

ਇਸੇ ਤਰ੍ਹਾਂ ਐਂਟੀ ਨਾਰਕੋਟਿੱਕ ਸੈੱਲ ਸੰਗਰੂਰ ਦੇ ਸਹਾਇਕ ਥਾਣੇਦਾਰ ਗੁਰਦਰਸ਼ਨ ਸਿੰਘ ਪੁਲਸ ਪਾਰਟੀ ਸਮੇਤ ਬਾਹੱਦ ਪੁਲ ਸੂਆ ਬਰਨਾਲਾ ਰੋਡ ਪੁਲਸ ਲਾਈਨ ਸੰਗਰੂਰ ਨੇਡ਼ੇ ਮੌਜੂਦ ਸਨ ਤਾਂ ਮੁਖਬਰ ਖਾਸ ਨੇ ਸੂਚਨਾ ਦਿੱਤੀ ਕਿ ਨਵਦੀਪ ਕੌਰ ਵਾਸੀ ਸੰਗਰੂਰ ਚਿੱਟਾ/ਨਸ਼ੀਲਾ ਪਦਾਰਥ ਵੇਚਣ ਦੀ ਆਦੀ ਹੈ। ਜੋ ਅੱਜ ਵੀ ਸੂਏ ਦੀ ਪਟਡ਼ੀ ’ਤੇ ਗਾਹਕਾਂ ਦੀ ਉਡੀਕ ਕਰ ਰਹੀ ਹੈ। ਪੁਲਸ ਨੇ ਉਕਤ ਸੂਚਨਾ ਦੇ ਆਧਾਰ ’ਤੇ ਕਾਰਵਾਈ ਕਰਦਿਆਂ ਦੋਸ਼ੀਆਨ ਨਵਦੀਪ ਕੌਰ ਉਕਤ ਨੂੰ 3 ਗ੍ਰਾਮ ਚਿੱਟਾ/ਨਸ਼ੀਲੇ ਪਦਾਰਥ ਸਮੇਤ ਗ੍ਰਿਫਤਾਰ ਕਰ ਕੇ ਥਾਣਾ ਸਿਟੀ 1 ਸੰਗਰੂਰ ਵਿਚ ਕੇਸ ਦਰਜ ਕੀਤਾ। ਇਕ ਹੋਰ ਮਾਮਲੇ ’ਚ ਥਾਣਾ ਖਨੌਰੀ ਦੀ ਪੁਲਸ ਪਾਰਟੀ ਗਸ਼ਤ ਦੌਰਾਨ ਭਾਖਡ਼ਾ ਪੁਲਸ ਖਨੌਰੀ ਖੁਰਦ ਨੇਡ਼ੇ ਮੌਜੂਦ ਸੀ ਤਾਂ ਸ਼ਾਮ ਕਰੀਬ 6 ਵਜੇ ਖਨੌਰੀ ਖੁਰਦ ਵਲੋਂ ਇਕ ਮੋਟਰਸਾਈਕਲ ’ਤੇ 2 ਨੌਜਵਾਨ ਆਉਂਦੇ ਦਿਖਾਈ ਦਿੱਤੇ, ਜਿਨ੍ਹਾਂ ਨੇ ਆਪਣੇ ਵਿਚਕਾਰ ਇਕ ਪਲਾਸਟਿਕ ਦਾ ਲਿਫਾਫਾ ਰੱਖਿਆ ਹੋਇਆ ਸੀ। ਦੋਵੇਂ ਨੌਜਵਾਨ ਪੁਲਸ ਪਾਰਟੀ ਨੂੰ ਦੇਖ ਕੇ ਘਬਰਾ ਕੇ ਪਿੱਛੇ ਮੁਡ਼ਨ ਲੱਗੇ ਤਾਂ ਮੋਟਰਸਾਈਕਲ ਸਲਿੱਪ ਹੋ ਜਾਣ ਕਾਰਣ ਦੋਵੇਂ ਨੌਜਵਾਨ ਥੱਲੇ ਡਿੱਗ ਪਏ ਅਤੇ ਉਨ੍ਹਾਂ ਵਿਚਕਾਰ ਰੱÎਖਿਆ ਲਿਫਾਫਾ ਖੁੱਲ੍ਹ ਜਾਣ ਕਾਰਣ ਨਸ਼ੀਲੀਆਂ ਗੋਲੀਆਂ ਦੇ ਪੱਤੇ ਬਾਹਰ ਡਿੱਗ ਗਏ। ਪੁਲਸ ਪਾਰਟੀ ਨੇ ਉਕਤ ਨੌਜਵਾਨਾਂ ਦੀ ਤਲਾਸ਼ੀ ਕਰਦਿਆਂ ਉਨ੍ਹਾਂ ਨੂੰ ਨਸ਼ੇ ਵਾਲੀਆਂ200 ਗੋਲੀਆਂ ਅਤੇ ਮੋਟਰਸਾਈਕਲ ਸਮੇਤ ਗ੍ਰਿਫਤਾਰ ਕੀਤਾ। ਗ੍ਰਿਫਤਾਰ ਵਿਅਕਤੀਆਂ ਦੀ ਪਛਾਣ ਹਰਦੇਵ ਸਿੰਘ ਅਤੇ ਰਮੇਸ਼ ਕੁਮਾਰ ਵਾਸੀਆਨ ਖਨੌਰੀ ਦੇ ਤੌਰ ’ਤੇ ਹੋਈ।


Bharat Thapa

Content Editor

Related News