ਪੰਜਾਬ 'ਚ ਨਵੰਬਰ 2023 ਤੱਕ ਰੋਜ਼ਾਨਾ 3 ਹਜ਼ਾਰ ਤੋਂ ਵਧੇਰੇ ਪਾਸਪੋਰਟ ਕੀਤੇ ਗਏ ਜਾਰੀ, ਦੇਸ਼ ਦੇ ਚੌਥੇ ਨੰਬਰ 'ਤੇ ਹੈ ਸੂਬਾ

12/09/2023 2:57:52 PM

ਚੰਡੀਗੜ੍ਹ: ਪੰਜਾਬੀਆਂ ਦੇ ਰਿਜ਼ਰਵ ਮਾਈਗਰੇਸ਼ਨ ਦੇ ਵਧਦੇ ਰੁਝਾਨ ਦੇ ਬਾਵਜੂਦ ਇਸ ਸਾਲ ਨਵੰਬਰ ਤੱਕ ਪੰਜਾਬ 'ਚ ਹਰ ਰੋਜ਼ ਔਸਤਨ 3,244 ਪਾਸਪੋਰਟ ਜਾਰੀ ਕੀਤੇ ਗਏ ਹਨ। ਇਸ ਸਾਲ ਨਵੰਬਰ ਤੱਕ ਸੂਬੇ 'ਚ ਕੁੱਲ 10.83 ਲੱਖ ਪਾਸਪੋਰਟ ਲੋਕਾਂ ਨੂੰ ਜਾਰੀ ਕੀਤੇ ਗਏ ਹਨ, ਜਿਸ 'ਚ ਕੇਰਲਾ (14.11 ਲੱਖ), ਮਹਾਰਾਸ਼ਟਰ (13.78 ਲੱਖ) ਅਤੇ ਉੱਤਰ ਪ੍ਰਦੇਸ਼ (12.56 ਲੱਖ) ਤੋਂ ਬਾਅਦ ਸਾਲਾਨਾ ਪਾਸਪੋਰਟ ਜਾਰੀ ਕਰਨ 'ਚ ਪੰਜਾਬ ਦੇਸ਼ 'ਚ ਚੌਥੇ ਸਥਾਨ 'ਤੇ ਹੈ।

ਇਹ ਵੀ ਪੜ੍ਹੋ-  ਇੰਗਲੈਂਡ ’ਚ ਪਤੀ ਵਲੋਂ ਕਤਲ ਕੀਤੀ ਮਹਿਕ ਦੀ ਪਿੰਡ ਪਹੁੰਚੀ ਲਾਸ਼, ਧੀ ਨੂੰ ਮ੍ਰਿਤਕ ਦੇਖ ਧਾਹਾਂ ਮਾਰ ਰੋਈ ਮਾਂ

ਪੰਜਾਬੀਆਂ ਲਈ ਪਾਸਪੋਰਟ ਜਾਰੀ ਕਰਨ ਦੀ ਔਸਤ ਗਿਣਤੀ 'ਚ ਮੁੱਖ ਤੌਰ 'ਤੇ ਵਿਦੇਸ਼ਾਂ 'ਚ ਆਪਣੇ ਰੁਜ਼ਗਾਰ ਦੀ ਸਹੂਲਤ, ਉੱਚ ਸਿੱਖਿਆ ਲਈ ਰੁਜ਼ਗਾਰ-ਸਰਪ੍ਰਸਤੀ ਦੀ ਤਲਾਸ਼ ਕਰ ਰਹੇ ਹਨ। ਪੰਜਾਬ 'ਚ ਪਾਸਪੋਰਟ ਸੇਵਾ ਕੇਂਦਰਾਂ (PSKs) ਤੋਂ ਇਲਾਵਾ, ਰਾਜ ਵਾਸੀ ਵੀ ਪਾਸਪੋਰਟਾਂ ਲਈ ਚੰਡੀਗੜ੍ਹ PSK ਤੱਕ ਪਹੁੰਚ ਕਰਦੇ ਹਨ।

 ਇਹ ਵੀ ਪੜ੍ਹੋ-  ਯੂਕੇ ਦੇ ਨਵੇਂ ਵੀਜ਼ਾ ਨਿਯਮਾਂ ਨਾਲ ਪੰਜਾਬ 'ਚ ਕਾਨਟਰੈਕਟ ਵਿਆਹਾਂ 'ਤੇ ਪੈ ਸਕਦੈ ਵੱਡਾ ਅਸਰ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Shivani Bassan

Content Editor

Related News