500 ਗ੍ਰਾਮ ਹੈਰੋਇਨ ਸਣੇ 2 ਨੌਜਵਾਨ ਕਾਬੂ

03/11/2020 9:49:30 PM

ਸਿਰਸਾ, (ਲਲਿਤ)- ਸਿਰਸਾ ਸੀ. ਆਈ. ਏ. ਦੀ ਪੁਲਸ ਨੇ ਡਿੰਗ ਮੋਡ਼ ਖ਼ੇਤਰ ’ਚ 500 ਗ੍ਰਾਮ ਹੈਰੋਇਨ ਸਣੇ 2 ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਹੈ। ਫਡ਼ੇ ਗਏ ਨੌਜਵਾਨਾਂ ਦੀ ਪਛਾਣ ਰਮਨਦੀਪ ਸਿੰਘ ਪੁੱਤਰ ਜਗਤਾਰ ਸਿੰਘ ਵਾਸੀ ਸਾਹੂਵਾਲਾ ਅਤੇ ਪ੍ਰਗਟ ਸਿੰਘ ਪੁੱਤਰ ਰਾਰ ਸਿੰਘ ਵਾਸੀ ਰਘੁਆਣਾ ਜ਼ਿਲਾ ਸਿਰਸਾ ਵਜੋਂ ਹੋਈ ਹੈ। ਜਾਣਕਾਰੀ ਮੁਤਾਬਕ ਸੀ. ਆਈ. ਏ. ਸਿਰਸਾ ਦੇ ਇੰਚਾਰਜ ਰਵਿੰਦਰ ਕੁਮਾਰ ਨੂੰ ਗੁਪਤ ਸੂਚਨਾ ਮਿਲੀ ਕਿ ਦੋ ਹੈਰੋਇਨ ਸਮਗੱਲਰ ਦਿੱਲੀ ਤੋਂ ਹੈਰੋਇਨ ਲੈ ਕੇ ਸਿਰਸਾ ਵੱਲ ਆ ਰਹੇ ਹਨ। ਪੁਲਸ ਨੇ ਖ਼ੇਤਰ ’ਚ ਨਾਕਾਬੰਦੀ ਕਰ ਕੇ ਵਾਹਨਾਂ ਦੀ ਤਲਾਸ਼ੀ ਸ਼ੁਰੂ ਕਰ ਦਿੱਤੀ। ਇਸ ਦੌਰਾਨ ਫਤਿਹਾਬਾਦ ਤੋਂ ਸਿਰਸਾ ਵੱਲ ਆ ਰਹੀ ਇਕ ਆਈ-20 ਕਾਰ ਨੂੰ ਪੁਲਸ ਨੇ ਤਲਾਸ਼ੀ ਖ਼ਾਤਰ ਰੁਕਣ ਦਾ ਇਸ਼ਾਰਾ ਕੀਤਾ। ਕਾਰ ਸਵਾਰ ਨੌਜਵਾਨਾਂ ਨੇ ਵਾਪਸ ਮੋਡ਼ ਕੇ ਭੱਜਣ ਦੀ ਕੋਸ਼ਿਸ਼ ਕੀਤੀ ਤਾਂ ਪੁਲਸ ਨੇ ਉਨ੍ਹਾਂ ਨੂੰ ਕਾਬੂ ਕਰ ਲਿਆ। ਸ਼ੱਕ ਦੇ ਆਧਾਰ ’ਤੇ ਜਦ ਦੋਵਾਂ ਨੌਜਵਾਨਾਂ ਦੀ ਤਲਾਸ਼ੀ ਲਈ ਗਈ ਤਾਂ ਉਨ੍ਹਾਂ ਕੋਲੋਂ 500 ਗ੍ਰਾਮ ਹੈਰੋਇਨ ਬਰਾਮਦ ਹੋਈ। ਡੀ. ਐੱਸ. ਪੀ. ਆਰੀਅਨ ਚੌਧਰੀ ਨੇ ਦੱਸਿਆ ਕਿ ਪੁਲਸ ਨੇ ਦੋਵਾਂ ਮੁਲਜ਼ਮਾਂ ਖਿਲਾਫ ਮਾਮਲਾ ਦਰਜ ਕਰ ਕੇ ਗ੍ਰਿਫਤਾਰ ਕਰ ਲਿਆ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮ ਪ੍ਰਗਟ ਸਿੰਘ ਦੇ ਖਿਲਾਫ ਥਾਣਾ ਲੰਬੀ ਜ਼ਿਲਾ ਮੁਕਤਸਰ ’ਚ ਪਹਿਲਾਂ ਵੀ ਮਾਮਲਾ ਦਰਜ ਹੈ। ਡੀ. ਐੱਸ. ਪੀ. ਨੇ ਕਿਹਾ ਕਿ ਪੁਲਸ ਦੋਵਾਂ ਮੁਲਜ਼ਮਾਂ ਦਾ ਰਿਮਾਂਡ ਹਾਸਲ ਕਰ ਕੇ ਪੁੱਛਗਿੱਛ ਕਰੇਗੀ, ਤਾਂ ਕਿ ਸਪਲਾਇਰ ਦਾ ਪਤਾ ਲਾ ਕੇ ਉਸ ਨੂੰ ਵੀ ਗ੍ਰਿਫਤਾਰ ਕੀਤਾ ਜਾ ਸਕੇ। ਪੁਲਸ ਦੀ ਮੁਢਲੀ ਜਾਂਚ ’ਚ ਸਾਹਮਣੇ ਆਇਆ ਹੈ ਕਿ ਇਹ ਹੈਰੋਇਨ ਦਿੱਲੀ ਤੋਂ ਲਿਆਂਦੀ ਗਈ ਸੀ, ਜਿਸ ਦੀ ਸਪਲਾਈ ਸਿਰਸਾ ਅਤੇ ਪੰਜਾਬ ਖ਼ੇਤਰ ’ਚ ਹੋਣੀ ਸੀ।


Bharat Thapa

Content Editor

Related News