ਦਡ਼ਾ-ਸੱਟਾ ਲਵਾਉਂਦੇ 2 ਵਿਅਕਤੀ ਕਾਬੂ

Thursday, Sep 13, 2018 - 03:38 AM (IST)

ਦਡ਼ਾ-ਸੱਟਾ ਲਵਾਉਂਦੇ 2 ਵਿਅਕਤੀ ਕਾਬੂ

ਸ੍ਰੀ ਮੁਕਤਸਰ ਸਾਹਿਬ, (ਦਰਦੀ)- ਥਾਣਾ ਸਿਟੀ ਮੁਕਤਸਰ ਦੀ ਪੁਲਸ ਨੇ ਦੋ ਵਿਅਕਤੀਅਾਂ ਨੂੰ ਸ਼ਰੇਆਮ ਦਡ਼ਾ-ਸੱਟਾ ਲਵਾਉਂਦੇ ਹੋਏ ਕਾਬੂ ਕੀਤਾ ਹੈ। ਜਾਣਕਾਰੀ ਦਿੰਦਿਆਂ ਥਾਣਾ ਸਿਟੀ ਮੁਕਤਸਰ ਦੇ ਐੱਸ. ਐੱਚ. ਓ. ਭੁਪਿੰਦਰ ਸਿੰਘ ਨੇ ਦੱਸਿਆ ਕਿ ਪੁਲਸ ਪਾਰਟੀ ਗਸ਼ਤ ਦੌਰਾਨ ਜਲਾਲਾਬਾਦ ਰੋਡ ਨੇਡ਼ੇ ਫਾਟਕ ਮੁਕਤਸਰ ਵਿਖੇ ਮੌਜੂਦ ਸੀ। ਇਸ ਦੌਰਾਨ ਗੁਪਤ ਸੂਚਨਾ ਮਿਲੀ ਕਿ ਰਾਜਨ ਕੁਮਾਰ ਪੁੱਤਰ ਹਨੂਮਾਨ ਵਾਸੀ ਜਲਾਲਾਬਾਦ ਰੋਡ ਅਤੇ ਮੁਨੀਸ਼ ਕੁਮਾਰ ਪੁੱਤਰ ਸੋਹਨ ਲਾਲ ਵਾਸੀ ਆਦਰਸ਼ ਨਗਰ, ਮੁਕਤਸਰ-ਜਲਾਲਾਬਾਦ ਰੋਡ ’ਤੇ ਸਿਨੇਮਾ ਅੱਗੇ ਤੁਰ-ਫਿਰ ਕੇ ਲੋਕਾਂ ਨੂੰ ਦਡ਼ਾ-ਸੱਟਾ ਲਵਾ ਰਹੇ ਹਨ ਅਤੇ ਮੁਨੀਸ਼ ਕੁਮਾਰ ਉੱਚੀ-ਉੱਚੀ ਅਾਵਾਜ਼ ਦੇ ਕੇ ਕਹਿ ਰਿਹਾ ਹੈ ਕਿ ਜੇਕਰ ਕੋਈ ਵਿਅਕਤੀ ਇਕ ਰੁਪਏ ਦਾ ਦਡ਼ਾ-ਸੱਟਾ ਲਾਵੇਗਾ ਤਾਂ ਉਸ ਨੂੰ ਉਸ ਦਾ ਲਾਇਆ ਹੋਇਆ ਨੰਬਰ ਆਉਣ ’ਤੇ 80 ਰੁਪਏ ਦਿੱਤੇ ਜਾਣਗੇ।  ਇਸ ਸੂਚਨਾ ’ਤੇ ਪੁਲਸ ਪਾਰਟੀ ਨੇ ਕਾਰਵਾਈ ਕਰਦਿਅਾਂ ਰਾਜਨ ਕੁਮਾਰ ਅਤੇ ਮੁਨੀਸ਼ ਕੁਮਾਰ ਨੂੰ ਦੱਸੀ ਗਈ ਜਗ੍ਹਾ ਤੋਂ ਕਾਬੂ ਕਰ ਲਿਆ, ਜਿਨ੍ਹਾਂ ਵਿਰੁੱਧ ਮਾਮਲਾ ਦਰਜ ਕਰ ਲਿਆ ਗਿਆ ਹੈ। 


Related News